ਸੰਵੇਦਨਸ਼ੀਲ ਬੂਥਾਂ ਤੇ ਚੋਣ ਅਧਿਕਾਰੀਆਂ ਅਤੇ ਭਾਰੀ ਪੁਲਿਸ ਬਲ ਦੀ ਹਾਜ਼ਰੀ ਵਿੱਚ ਗਿਣਤੀ ਕਰਵਾਉਣ ਦੀ ਮੰਗਹਿੰਸਾ ਦੀਆਂ ਘਟਨਾ ਕਾਰਨ ਕਰਮਚਾਰੀਆਂ ਵਿੱਚ ਡਰ ਤੇ ਸਹਿਮ -ਮਾਸਟਰ ਕੇਡਰ ਯੂਨੀਅਨ

ਸੰਵੇਦਨਸ਼ੀਲ ਬੂਥਾਂ ਤੇ ਚੋਣ ਅਧਿਕਾਰੀਆਂ ਅਤੇ ਭਾਰੀ ਪੁਲਿਸ ਬਲ ਦੀ ਹਾਜ਼ਰੀ ਵਿੱਚ ਗਿਣਤੀ ਕਰਵਾਉਣ ਦੀ ਮੰਗਹਿੰਸਾ ਦੀਆਂ ਘਟਨਾ ਕਾਰਨ ਕਰਮਚਾਰੀਆਂ ਵਿੱਚ ਡਰ ਤੇ ਸਹਿਮ -ਮਾਸਟਰ ਕੇਡਰ ਯੂਨੀਅਨ ਫਾਜਿਲਕਾ ਮਾਸਟਰ ਕੇਡਰ ਯੂਨੀਅਨ ਇਕਾਈ ਫਾਜਿਲਕਾ ਦੇ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸੱਭਰਵਾਲ ਆਗੂਆਂ ਨੇ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਜਿਲ੍ਹਾ ਫਾਜ਼ਿਲਕਾ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਹਿੰਸਾ ਦੀਆਂ ਝੜਪਾਂ ਰੁਕਣ ਦਾ ਨਾਂਮ ਨਹੀਂ ਲੈ ਰਹੀਆਂ ।ਫਾਜਿਲਕਾ ਵਿੱਚ ਖੂਨੀ ਝੜਪਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਪੂਰੇ ਜੋਬਨ ਤੇ ਸਿਰ ਚੜ ਕੇ ਬੋਲ ਰਹੀਆ ਹਨ।ਇਹਨਾਂ ਘਟਨਾਵਾਂ ਨੂੰ ਦੇਖ ਕੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਉਣ ਜਾ ਰਹੇ ਕਰਮਚਾਰੀਆਂ ਜਿੰਨ੍ਹਾਂ ਦੀਆ ਡਿਊਟੀਆਂ ਲਗ ਗਈਆਂ ਹਨ ਉਹਨਾਂ ਕਰਮਚਾਰੀਆਂ ਵਿੱਚ ਡਰ ਤੇ ਸਹਿਮ ਪਾਈਆ ਜਾ ਰਿਹਾ ਹੈ ।ਜਿਲ੍ਹਾ ਫਾਜਿਲਕਾ ਦੇ ਅਧਿਆਪਕ ਸਾਂਝਾ ਫਰੰਟ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਮਾਸਟਰ ਕੇਡਰ ਯੂਨੀਅਨ, ਬੀ ਐਡ ਫਰੰਟ, ਈ ਟੀ ਟੀ ਯੂਨੀਅਨ ਅਤੇ ਈ ਟੀ ਟੀ ਟੈਟ ਪਾਸ ਨੇ ਸਰਵਸਮਤੀ ਨਾਲ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ ਪੰਚਾਇਤੀ ਚੋਣਾਂ ਵਿੱਚ ਗਿਣਤੀ ਵਾਲੇ ਸਮੇਂ ਸੰਵੇਦਨਸ਼ੀਲ ਬੂਥਾਂ ਤੇ ਜੇ ਕਰਮਚਾਰੀਆਂ ਨੂੰ ਹਿੰਸਾ ਜਾ ਰੌਲਾ ਪੈਣ ਦੀ ਸੰਭਾਵਨਾ ਲਗਦੀ ਹੈ ਤਾਂ ਗਿਣਤੀ ਵਿਚਾਲੇ ਰੋਕ ਕੇ ਚੋਣ ਅਧਿਕਾਰੀਆਂ ਨੂੰ ਫੋਨ ਤੇ ਸੂਚਿਤ ਕੀਤਾ ਜਾਵੇ ਤੇ ਚੋਣ ਅਧਿਕਾਰੀਆਂ ਅਤੇ ਭਾਰੀ ਪੁਲਿਸ ਬਲ ਦੀ ਹਾਜ਼ਰੀ ਵਿੱਚ ਹੀ ਦੁਬਾਰਾ ਗਿਣਤੀ ਕਰਵਾਈ ਜਾਵੇ ਚਾਹੇ ਸਮਾਂ ਜਿਆਦਾ ਹੀ ਕਿਉਂ ਨਾ ਲੱਗੇ ਕਿਉਂਕਿ ਚੋਣ ਅਧਿਕਾਰੀਆਂ ਅਤੇ ਭਾਰੀ ਪੁਲਿਸ ਬਲ ਨਾਲ ਗਿਣਤੀ ਕਰ ਰਹੇ ਕਰਮਚਾਰੀ ਸੁਰੱਖਿਅਤ ਹੋ ਜਾਣਗੇ ।ਸਾਂਝਾ ਅਧਿਆਪਕ ਫਰੰਟ ਨੇ ਫਾਜਿਲਕਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਅਤੇ ਅਧਿਆਪਕ ਸਾਥੀਆਂ ਨੂੰ ਅਪੀਲ ਕੀਤੀ ਕਿ ਪੰਚਾਇਤੀ ਚੋਣਾਂ ਵਿੱਚ ਇਕ ਦੂਜੇ ਨਾਲ ਤਾਲਮੇਲ ਬਣਾ ਕੇ ਰੱਖਣ ਅਤੇ ਪੰਚਾਇਤੀ ਚੋਣਾਂ ਵਿੱਚ ਗਿਣਤੀ ਵਾਲੇ ਦਿਨਾਂ ਜਿੰਨਾ ਚਿਰ ਤੱਕ ਸਾਰੀਆਂ ਪੋਲਿੰਗ ਪਾਰਟੀਆਂ ਆਪਣੇ ਆਪਣੇ ਹੈਡਕੁਆਰਟਰਾ ਤੇ ਸੁੱਰਖਿਅਤ ਪਰਤ ਨਹੀਂ ਆਉਦੀਆ ਕਿਸੇ ਵੀ ਜਥੇਬੰਦੀਆਂ ਨਾਲ ਸੰਬੰਧਤ ਅਧਿਆਪਕ ਹੈਡਕੁਆਰਟਰ ਨਾ ਛੱਡਣ ।ਸਾਂਝਾ ਅਧਿਆਪਕ ਫਰੰਟ ਪੰਚਾਇਤੀ ਚੋਣਾਂ ਵਿੱਚ ਡਿਊਟੀ ਦੇ ਰਹੇ ਹਰ ਇੱਕ ਕਰਮਚਾਰੀ ਦੀ ਸੁਰੱਖਿਆ ਵਾਸਤੇ ਵਚਨਬੱਧ ਹੈ ।ਇਸ ਸਮੇਂ ਮਾਸਟਰ ਕੇਡਰ ਯੂਨੀਅਨ ਦੇ ਧਰਮਿੰਦਰ ਗੁਪਤਾ ਸਟੇਟ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਪਰੈਸ ਸਕੱਤਰ ਰਾਹੁਲ, ਸੰਤੋਸ਼ ਸਿੰਘ, ਆਕਾਸ਼ ਡੋਡਾ ਅਮਰਜੀਤ ਸਿੰਘ ਪਰਮਿੰਦਰ ਸਿੰਘ ਜਿਲਾ ਵਾਇਸ ਪ੍ਰਧਾਨ, ਲਾਲ ਚੰਦ, ਦੀਪਕ, ਹੇਮਰਾਜ, ਮੋਹਨ ਲਾਲ, ਸਰਬਜੀਤ ਕੰਬੋਜ, ਮੋਹਨ ਕੰਬੋਜ, ਪਰਮਜੀਤ ਸਿੰਘ, ਤੇ ਯੂਨੀਅਨ ਦੇ ਹੋਰ ਜੁਝਾਰੂ ਆਗੂ ਸ਼ਾਮਿਲ ਸਨ।

Scroll to Top