ਸੰਯੁਕਤ ਕਿਸਾਨ ਮੋਰਚੇ ਵਲੋਂ ਤਨਖ਼ਾਹ ਕਟੌਤੀ ਦੇ ਵਿਰੋਧ ਵਿੱਚ ਡੀ.ਸੀ. ਦਫ਼ਤਰ ਫਾਜ਼ਿਲਕਾ ਸਾਹਮਣੇ ਕੀਤਾ ਪ੍ਰਦਰਸ਼ਨ ਅਤੇ ਰੋਡ ਜਾਮ

ਸੰਯੁਕਤ ਕਿਸਾਨ ਮੋਰਚੇ ਵਲੋਂ ਤਨਖ਼ਾਹ ਕਟੌਤੀ ਦੇ ਵਿਰੋਧ ਵਿੱਚ ਡੀ.ਸੀ. ਦਫ਼ਤਰ ਫਾਜ਼ਿਲਕਾ ਸਾਹਮਣੇ ਕੀਤਾ ਪ੍ਰਦਰਸ਼ਨ ਅਤੇ ਰੋਡ ਜਾਮ ਡੀ.ਈ.ਓ. ਨੇ ਮੌਕੇ ਤੇ ਪਹੁੰਚ ਕੇ ਤਨਖ਼ਾਹ ਵਾਪਸੀ ਦਾ ਦਿੱਤਾ ਭਰੋਸਾਅੱਜ ਡੈਮੋਕ੍ਰੇਟਿਕ ਟੀਚਰਜ਼ ਫਰੰਟ, ਸੰਯੁਕਤ ਕਿਸਾਨ ਮੋਰਚੇ ਅਤੇ ਹੋਰਨਾਂ ਜਮਹੂਰੀ ਜਥੇਬੰਦੀਆਂ ਵੱਲੋਂ 16 ਫ਼ਰਵਰੀ ਨੂੰ ਹੋਈ ਦੇਸ਼ ਵਿਆਪੀ ਭਾਰਤ ਬੰਦ ਸਮੇਂ ਹੜਤਾਲ ਤੇ ਗਏ ਇੱਕ ਅਧਿਆਪਕ ਦੀ ਤਨਖ਼ਾਹ ਕਟੌਤੀ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਬਾਅਦ ਵਿੱਚ ਪ੍ਰਸ਼ਾਸ਼ਨ ਵੱਲੋਂ ਕੋਈ ਹੱਲ ਨਾ ਕਰਨ ਦੇ ਵਿਰੋਧ ਵਿੱਚ ਫਾਜ਼ਿਲਕਾ ਦਾ ਬੱਤੀਆਂ ਵਾਲਾ ਚੌਂਕ ਜਾਮ ਕੀਤਾ ਗਿਆ।ਅੰਤ ਡੀ.ਈ.ਓ. ਫਾਜ਼ਿਲਕਾ ਵੱਲੋ ਤਨਖਾਹ ਕਟੌਤੀ ਵਾਪਸ ਕਰਨ ਦਾ ਭੋਰਸਾ ਦਿੱਤਾ ਗਿਆ!ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਕੌੜਿਆਂ ਵਾਲੀ , ਜਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ,ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਆਜ਼ਾਦ,ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਧੀਰਜ ਕੁਮਾਰ ਅਤੇ ਮਜ਼ਦੂਰ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂ ਨੋਪਾ ਰਾਮ ਨੇ ਕਿਹਾ ਕਿ ਕੇਂਦਰ ਸਰਕਾਰ ਪਿੱਛਲੇ ਲੰਮੇ ਸਮੇ ਤੋ ਆਪਣੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਅਤੇ ਲਗਾਤਰ ਸੰਘਰਸ਼ ਕਰ ਰਹੇ ਲੋਕਾਂ ਦੀ ਜ਼ੁਬਾਨਬੰਦੀ ਕਰ ਰਹੀ ਹੈ। ਜੋ ਕੋਈ ਵੀ ਮੋਦੀ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਚੁੱਕਦਾ ਹੈ ਤਾਂ ਸਰਕਾਰ ਉਸ ਨੂੰ ਆਪਣੀਆਂ ਕੇਂਦਰੀ ਏਜੰਸੀਆਂ ਦੀ ਧੌਂਸ ਦੇ ਕੇ ਉਹਨਾਂ ਨੂੰ ਦਬਾਉਣ ਲੱਗੀ ਹੋਈ ਹੈ ਜਿਸ ਵਿੱਚ ਹਰੇਕ ਤਬਕਾ ਜਿਵੇਂ ਪੱਤਰਕਾਰ,ਖਿਡਾਰੀ,ਵਿਦਿਆਰਥੀ,, ਨੌਜਵਾਨ, ਅਤੇ ਅਧਿਆਪਕ ਸ਼ਾਮਲ ਹੈ। ।ਕੇਂਦਰ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਸੰਯੁਕਤ ਕਿਸਾਨ ਮੋਰਚਾ ਅਤੇ ਪੂਰੇ ਦੇਸ਼ ਦੀਆਂ ਟਰੇਡ ਯੂਨੀਅਨਾਂ ਵੱਲੋਂ 16 ਫ਼ਰਵਰੀ ਨੂੰ ਦੇਸ਼ ਪੱਧਰੀ ਬੰਦ ਅਤੇ ਹੜਤਾਲ ਦਾ ਦਾ ਸੱਦਾ ਦਿੱਤਾ ਗਿਆ ਸੀ! ਜਿਸ ਵਿੱਚ ਪੰਜਾਬ ਦੀਆਂ ਮੁਲਾਜਮ ਜਥੇਬੰਦੀਆਂ ਵੱਲੋਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ।ਇਸੇ ਲੜੀ ਤਹਿਤ ਫਾਜ਼ਿਲਕਾ ਵਿੱਚ ਵੀ ਅਧਿਆਪਕਾਂ ਵੱਲੋਂ ਵੀ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਵੱਡੇ ਪੱਧਰ ਤੇ ਇਸ ਦੇਸ਼ ਵਿਆਪੀ ਹੜਤਾਲ ਵਿੱਚ ਸ਼ਮੂਲੀਅਤ ਕੀਤੀ ਗਈ! ਇਸ ਬਾਬਤ ਸਰਕਾਰ ਨੂੰ ਅਗਾਂਉ ਨੋਟਿਸ ਵੀ ਭੇਜੇ ਗਏ।ਫਾਜ਼ਿਲਕਾ ਦੇ ਇੱਕ ਪ੍ਰਿੰਸੀਪਲ ਵੱਲੋਂ ਹੜਤਾਲ ‘ਤੇ ਜਾਣ ਦੇ ਕਰਮਚਾਰੀਆਂ ਦੇ ਸੰਵਿਧਾਨਕ ਹੱਕ ਤੇ ਡਾਕਾ ਮਾਰਦਿਆਂ ਬਿਨਾਂ ਸਰਕਾਰ ਦੇ ਕਿਸੇ ਨਿਰਦੇਸ਼ ਤੋਂ ਤਾਨਾਸ਼ਾਹੀ ਢੰਗ ਨਾਲ ਸਾਰੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਇੱਕ ਅਧਿਆਪਕ ਸਾਥੀ ਦੀ ਤਨਖ਼ਾਹ ਕਟੌਤੀ ਕੀਤੀ ਗਈ, ਜਿਸ ਦੇ ਵਿਰੋਧ ਵਿੱਚ ਡੇਮੋਕ੍ਰੇਟਿਕ ਟੀਚਰਜ ਵਲੋਂ ਲਗਾਤਾਰ ਸੰਘਰਸ਼ ਜਾਰੀ ਸੀ।ਦੇਖਣ ਨੂੰ ਇਹ ਸਿਰਫ ਇੱਕ ਦਿਨ ਦੀ ਤਨਖਾਹ ਜਾਰੀ ਕਰਵਾਉਣ ਦਾ ਮਾਮਲਾ ਲੱਗਦਾ ਹੋ ਸਕਦਾ ਹੈ ਪਰ ਸੰਘਰਸ਼ ਕਰਨ ਦੇ ਹੱਕ ਦੀ ਸਲਾਮਤੀ ਪੱਖੋਂ ਇਸ ਦੇ ਅਰਥ ਕਿਤੇ ਵੱਡੇ ਹਨ!ਆਪਣੀਆਂ ਹੱਕੀ ਤੇ ਜਾਇਜ ਮੰਗਾਂ ਲਈ ਹੜਤਾਲ ਕਰਨ, ਰੈਲੀਆਂ, ਮੁਜਾਹਰੇ, ਧਰਨੇ,ਵਰਗੀਆਂ ਸ਼ਕਲਾਂ ਅਖਤਿਆਰ ਕਰਨਾ ਸਾਡਾ ਸੰਵਿਧਾਨਕ ਹੱਕ ਹੈ।ਪਰ ਹਕੂਮਤਾਂ ਇਸ ਹੱਕ ਨੂੰ ਖੋਹਣ ਤੇ ਤੁਲੀਆਂ ਹੋਈਆਂ ਹਨ।ਐਸਮਾ ਵਰਗੇ ਕਾਨੂੰਨ ਵੀ ਇਸੇ ਲਈ ਬਣਾਏ ਗਏ ਹਨ।ਪਰ ਸੰਯੁਕਤ ਕਿਸਾਨ ਮੋਰਚੇ, ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ, ਮਜ਼ਦੂਰ ਮੁਲਾਜਮ ਤਾਲਮੇਲ ਸੰਘਰਸ਼ ਕਮੇਟੀ, ਪੰਜਾਬ ਸਟੂਡੈਂਟਸ ਯੂਨੀਅਨ ਅਤੇ ਹੋਰ ਜਨਤਕ ਜਥੇਬੰਦੀਆਂ ਨੇ ਮੂਹਰੇ ਹੋ ਕੇ ਸਰਕਾਰ ਦੀ ਇਸ ਲੋਕ ਦੋਖੀ ਨੀਤੀ ਦਾ ਜਵਾਬ ਪੂਰੀ ਸਪੱਸ਼ਟਤਾ, ਗੰਭੀਰਤਾ ਤੇ ਸੰਘਰਸ਼ ਕਰਨ ਦੇ ਜਜਬੇ ਰਾਹੀਂ ਦਿੱਤਾ!ਅੰਤ ਡੀ.ਟੀ.ਐਫ.ਦੇ ਲੰਮੇ ਸਮੇਂ ਦੇ ਸੰਘਰਸ਼ ਅਤੇ ਦੋ ਘੰਟੇ ਦੇ ਰੋਡ ਜਾਮ ਤੋਂ ਬਾਅਦ ਡੀ.ਈ.ਓ. ਫਾਜ਼ਿਲਕਾ ਨੂੰ ਮੌਕੇ ਤੇ ਪਹੁੰਚ ਕੇ ਆਪਣਾ ਤਨਖ਼ਾਹ ਕਟੌਤੀ ਵਾਲਾ ਫੈਸਲਾ ਵਾਪਸ ਲੈਣ ਸੰਬੰਧੀ ਮਜਬੂਰ ਕੀਤਾ।ਇਸ ਮੌਕੇ ਤਰਕਸੀਲ ਸੁਸਾਇਟੀ ਦੇ ਡਾ. ਸੁਰਿੰਦਰ ਗੰਜੂਆਣਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਹਰਮੀਤ ਸਿੰਘ ਢਾਬਾ, ਮਿਡ ਡੇ ਮੀਲ ਵਰਕਰ ਯੂਨੀਅਨ ਦੇ ਬਿਮਲਾ ਰਾਣੀ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪਵਨ ਲਾਧੂਕਾ ਨੇ ਸੰਬੋਧਨ ਕੀਤਾ।

Scroll to Top