*ਸ੍ਰ ਜਸਵਿੰਦਰ ਸਿੰਘ ਸਮਾਣਾ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਅਤੇ ਪਰਮਜੀਤ ਸਿੰਘ ਪਟਿਆਲਾ ਬਣੇ ਜਿਲ੍ਹਾ ਜਰਨਲ ਸਕੱਤਰ

*ਸ੍ਰ ਜਸਵਿੰਦਰ ਸਿੰਘ ਸਮਾਣਾ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਅਤੇ ਪਰਮਜੀਤ ਸਿੰਘ ਪਟਿਆਲਾ ਬਣੇ ਜਿਲ੍ਹਾ ਜਰਨਲ ਸਕੱਤਰ* ਸੰਘਰਸ਼ੀ ਪਿੜਾਂ ਦੀ ਮੋਢੀ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਦੀ ਜਿਲ੍ਹੇ ਦੀ ਚੋਣ ਵੱਡੀ ਗਿਣਤੀ ਅਧਿਆਪਕਾਂ ਵੱਲੋਂ ਲੋਕਤੰਤਰੀ ਢੰਗ ਨਾਲ ਨੇਪਰੇ ਚਾੜ੍ਹੀ ਗਈ।ਜਿਸ ਵਿੱਚ 17ਵੀਂ ਜਨਰਲ ਕੌਂਸਲ ਦੀ ਚੋਣ ਕੀਤੀ ਗਈ । ਇਸ ਮੌਕੇ ਸ ਦੀਦਾਰ ਸਿੰਘ ਪਟਿਆਲਾ ਆਪਣੇ ਸਾਥੀਆਂ ਸਮੇਤ ਜੱਥੇਬੰਦੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਜੱਥੇਬੰਦੀ ਵਿੱਚ ਸ਼ਾਮਲ ਹੋਏ ਤੇ ਉਨ੍ਹਾਂ ਨੂੰ ਜੱਥੇਬੰਦੀ ਦੇ ਸਰਪ੍ਰਸਤ ਪੁਸ਼ਪਿੰਦਰ ਸਿੰਘ ਹਰਪਾਲਪੁਰ ਤੇ ਮੁੱਖ ਸਲਾਹਕਾਰ ਸ ਰਣਜੀਤ ਸਿੰਘ ਮਾਨ ਨੇ ਜੀ ਆਇਆਂ ਕਿਹਾ ਤੇ ਨਵੀਂ ਚੋਣ ਮੌਕੇ ਪਟਿਆਲਾ ਜ਼ਿਲ੍ਹੇ ਦੇ ਵੱਡੀ ਗਿਣਤੀ ਵਿੱਚ ਜੁਝਾਰੂ ਅਧਿਆਪਕ ਸਾਥੀ ਸ਼ਾਮਲ ਸਨ ।ਜਿਨ੍ਹਾਂ ਨੂੰ ਆਉਣ ਵਾਲੇ ਸੰਘਰਸ਼ਾਂ ਲਈ ਪ੍ਰੇਰਿਤ ਵੀ ਕੀਤਾ ਗਿਆ।*ਰਿਟਰਨਿੰਗ ਅਫ਼ਸਰ ਸੰਦੀਪ ਜੌਹਰ ਤੇ ਚੋਣ ਔਬਜ਼ਰਵਰ ਸ਼ਰਨਜੀਤ ਰਟੌਲ ਦੀ ਨਿਗਰਾਨੀ ਵਿੱਚ ਪ੍ਰਾਪਤ ਨਾਮਜਦਗੀਆਂ ਦੀ ਪੜਤਾਲ ਉਪਰੰਤ ਪਟਿਆਲਾ ਜ਼ਿਲ੍ਹੇ ਦੀ ਜ਼ਿਲ੍ਹਾ ਇਕਾਈ ਅਤੇ 16 ਬਲਾਕ ਪ੍ਰਧਾਨਾਂ ਦੀ ਚੋਣ ਕਰਵਾਈ ਗਈ ।ਜਿਸ ਵਿੱਚ ਸ੍ਰ ਜਸਵਿੰਦਰ ਸਿੰਘ ਸਮਾਣਾ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਅਤੇ ਪਰਮਜੀਤ ਪਟਿਆਲਾ ਜ਼ਿਲ੍ਹਾ ਜਨਰਲ ਸਕੱਤਰ ਚੁਣੇ ਗਏ। ਚੁਣੇ ਗਏ ਬਲਾਕ ਪ੍ਰਧਾਨਾਂ ਵਿੱਚਭਾਦਸੋਂ-1 ਤੋਂ ਸ੍ਰ ਜਗਪ੍ਰੀਤ ਭਾਟੀਆ,ਭਾਦਸੋਂ-2 ਤੋਂ ਗੁਰਪ੍ਰੀਤ ਬੱਬਨ, ਬਾਬਰਪੁਰ ਬਲਾਕ ਤੋਂ ਹਰਵਿੰਦਰ ਖੱਟੜਾ,ਭੁਨਰਹੇੜੀ-1 ਤੋਂ ਟਹਿਲ ਬੀਰ ਸਿੰਘ, ਭੁਨਰਹੇੜੀ-2 ਤੋਂ ਹਰਦੀਪ ਮਜਾਲ, ਪਟਿਆਲਾ-1 ਤੋਂ ਗੁਰਵਿੰਦਰ ਸਿੰਘ ਜਨਹੇੜੀਆਂ ,ਪਟਿਆਲਾ-2 ਤੋਂ ਰਜਿੰਦਰ ਸਿੰਘ ਜਵੰਧਾ ,ਪਟਿਆਲਾ-3 ਤੋਂ ਮਨਦੀਪ ਸਿੰਘ ਕਾਲੇਕੇ, ਸਮਾਣਾ-1 ਤੋਂ ਧਰਮਿੰਦਰਜੀਤ ਸ਼ਰਮਾਂ, ਸਮਾਣਾ-2 ਤੋਂ ਗੁਰਪ੍ਰੀਤ ਸਿੰਘ ਸਿੱਧੂ ,ਸਮਾਣਾ-3 ਤੋਂ ਗੁਰਵਿੰਦਰ ਸਿੰਘ ਬੁਜਰਕ, ਦੇਵੀਗੜ੍ਹ ਤੋਂ ਹਰਪ੍ਰੀਤ ਸਿੰਘ ਉੱਪਲ,ਡਾਹਰੀਆਂ ਤੋਂ ਗੁਰਪ੍ਰੀਤ ਸਿੰਘ ਲੈਕਚਰਾਰ, ਰਾਜਪੁਰਾ-1 ਤੋਂ ਲਖਵਿੰਦਰ ਸਿੰਘ ,ਰਾਜਪੁਰਾ-2 ਤੋਂ ਸੰਜੀਵ ਕੁਮਾਰ ਵਰਮਾ ਅਤੇ ਘਨੌਰ ਤੋਂ ਨਿਰਭੈ ਸਿੰਘ ਭੱਟਮਾਜਰਾ ਬਲਾਕ ਪ੍ਰਧਾਨ ਚੁਣੇ ਗਏ। ਇਸ ਮੌਕੇ ਜਿਲਾ ਕਮੇਟੀ ਦੀ ਚੋਣ ਵੀ ਕੀਤੀ ਗਈ। ਜਿਸ ਵਿੱਚ ਜੁਆਇੰਟ ਸੈਕਟਰੀ ਜਗਪ੍ਰੀਤ ਸਿੰਘ ਭਾਟੀਆ, ਸੀਨੀਅਰ ਮੀਤ ਪ੍ਰਧਾਨ ਸੰਦੀਪ ਕੁਮਾਰ ਰਾਜਪੁਰਾ, ਕਮਲ ਨੈਣ ਸਮਾਣਾ ,ਵਿਕਾਸ ਸਹਿਗਲ, ਸੁਖਵਿੰਦਰ ਸਿੰਘ ਨਾਭਾ, ਰਜਿੰਦਰ ਸਿੰਘ ਰਾਜਪੁਰਾ,ਜਥੇਬੰਦਕ ਸਕੱਤਰ ਭੀਮ ਸਿੰਘ ਮਵੀਂ, ਮੀਤ ਪ੍ਰਧਾਨ ਮਨਜਿੰਦਰ ਸਿੰਘ ਗੋਲਡੀ, ਸ਼ਿਵਪ੍ਰੀਤ ਸਿੰਘ ਪਟਿਆਲਾ, ਵਿੱਤ ਸਕੱਤਰ ਹਿੰਮਤ ਸਿੰਘ ਖੋਖ, ਸਹਾਇਕ ਵਿੱਤ ਸਕੱਤਰ ਭੁਪਿੰਦਰ ਸਿੰਘ ਸਮਾਣਾ, ਪ੍ਰੈਸ ਸਕੱਤਰ ਦੀਦਾਰ ਸਿੰਘ ਪਟਿਆਲਾ, ਜੁਆਇੰਟ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਉੱਪਲ, ਸਹਾਇਕ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਸਿੱਧੂ, ਐਗਜੈਕਟਿਵ ਮੈਂਬਰਜ਼ ਰਵਿੰਦਰ ਸਿੰਘ ਕਰਹਾਲੀ, ਸੰਦੀਪ ਕੁਮਾਰ ਰੱਖੜਾ, ਸ਼ਰਨਜੀਤ ਸਿੰਘ ਰਟੌਲ, ਸਾਰੀ ਜਿਲਾ ਕਮੇਟੀ ਦੇ ਸਰਪ੍ਰਸਤ ਪੁਸ਼ਪਿੰਦਰ ਸਿੰਘ ਹਰਪਾਲਪੁਰ ਅਤੇ ਮੁੱਖ ਸਲਾਹਕਾਰ ਰਣਜੀਤ ਸਿੰਘ ਮਾਨ ਦੀ ਚੋਣ ਕੀਤੀ ਗਈ।

Scroll to Top