
ਸੈਂਟਰ ਰਾਣਾ ਦੀਆਂ ਪ੍ਰਾਇਮਰੀ ਖੇਡਾਂ ਦੀ ਹੋਈ ਸ਼ੁਰੂਆਤਵਿਦਿਆਰਥੀਆਂ ਲੈ ਰਹੇ ਨੇ ਉਤਸ਼ਾਹ ਨਾਲ ਹਿੱਸਾ ਸੀ.ਐੱਚ. ਟੀ. ਰਾਣਾ ਕੁਲਬੀਰ ਸਿੰਘ ਅਤੇ ਸਮੂਹ ਰਾਣਾ ਸੈਂਟਰ ਐਚ. ਟੀ. ਸਾਹਿਬਾਨ ਨੇ ਰਿਬਨ ਕੱਟ ਕੇ ਕੀਤੀ ਸ਼ੁਰੂਆਤ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਤੀਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਮਿੰਦਰ ਸਿੰਘ ਦੀ ਪ੍ਰੇਰਨਾ ਅਤੇ ਬੀਪੀਈਓ ਫਾਜ਼ਿਲਕਾ-1 ਸੁਨੀਲ ਕੁਮਾਰ ਦੀ ਅਗਵਾਈ ਵਿੱਚ ਸੈਂਟਰ ਰਾਣਾ ਦੀਆਂ ਖੇਡਾਂ ਦੀ ਸਰਕਾਰੀ ਪ੍ਰਾਇਮਰੀ ਸਕੂਲ ਰਾਣਾ ਵਿਖੇ ਜੋਰਦਾਰ ਸ਼ੁਰੂਆਤ ਹੋਈ। ਬੀਪੀਈਓ ਸੁਨੀਲ ਕੁਮਾਰ ਨੇ ਕਿਹਾ ਕਿ ਇਹ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਈ ਹੋਣਗੀਆਂ। ਸੀ. ਐੱਚ. ਟੀ. ਕੁਲਬੀਰ ਸਿੰਘ ਜੀ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ । ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭਵਿੱਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਸਮੁੱਚੇ ਖੇਡ ਪ੍ਰੋਗਰਾਮ ਦੀ ਨਿਗਰਾਨੀ ਸੀ.ਐੱਚ. ਟੀ. ਕੁਲਬੀਰ ਸਿੰਘ ਵੱਲੋਂ ਬਾਖੂਬੀ ਕੀਤੀ ਜਾ ਰਹੀ ਹੈ।ਇਹਨਾਂ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਰਾਣਾ, ਰਾਮਨਗਰ, ਅਬਦੁਲ ਖਾਲਿਕ,, ਹਸਤਾ ਕਲਾਂ, ਨੂਰਸ਼ਾਹ, ਨਵਾਂ ਹਸਤਾ ਕਲਾਂ 1,ਨਵਾਂ ਹਸਤਾ ਕਲਾਂ 2,ਗੰਜੂਆਣਾ, ਸੈਦੇ ਕੇ ਉਤਾੜ, ਸੈਦੇ ਕੇ ਹਿਠਾੜ ਢਾਣੀ ਤਰ੍ਹਾਂ ਵਾਲੀ ਸਕੂਲਾਂ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਹਨਾਂ ਖੇਡਾਂ ਦੀ ਸਫਲਤਾ ਲਈ ਐੱਚ ਟੀ ਅਸ਼ੋਕ ਕੁਮਾਰ, ਰਮੇਸ਼ ਕੁਮਾਰ, ਰਜਿੰਦਰ ਕੁਮਾਰ, ਅਨੀਤਾ ਰਾਣੀ, ਅਮਿਤ ਰਾਣੀ, ਵੀਨਾ ਰਾਣੀ, ਰਾਜ ਰਾਣੀ, ਅਮਨਦੀਪ ਸਿੰਘ, ਤਾਰਾ ਸਿੰਘ, ਵੀਨਾ ਨੇ ਅਹਿਮ ਭੂਮਿਕਾ ਨਿਭਾਈ। ਰਾਣੀ ਖੇਡ ਕਮੇਟੀ ਮੈਂਬਰ ਰਜਿੰਦਰ ਕੁਮਾਰ, ਅਮਨਦੀਪ ਸਿੰਘ, ਤਾਰਾ ਸਿੰਘ, ਮੈਡਮ ਅਨੀਤਾ ਰਾਣੀ, ਅਮਿਤ ਰਾਣੀ ਅਤੇ ਸਮਾਇਲ ਕੰਬੋਜ ਵੱਲੋਂ ਸ਼ਲਾਂਘਾਯੋਗ ਸੇਵਾਵਾਂ ਨਿਭਾਇਆ ਗਈਆ। ਸੈਂਟਰ ਰਾਣਾ ਦੀਆਂ ਖੇਡਾਂ ਲਈ ਸਰਕਾਰੀ ਪ੍ਰਾਇਮਰੀ ਸਕੂਲ ਰਾਣਾ ਦੇ ਸਟਾਫ਼ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸਨ।ਜਿਕਰਯੋਗ ਹੈ ਕਿ ਸੈਂਟਰ ਮੁੱਖ ਅਧਿਆਪਕ ਕੁਲਬੀਰ ਸਿੰਘ ਅਤੇ ਸਮੂਹ ਖੇਡ ਕਮੇਟੀ ਵੱਲੋਂ ਖੇਡ ਕੋਚ ਕੁਲਵੰਤ ਕੁਮਾਰ ਅਤੇ ਕ੍ਰਿਸ਼ਨ ਸਿੰਘ ਨੂੰ ਯਾਦ ਚਿੰਨ੍ਹ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਖੇਡਾਂ ਨੂੰ ਸਫਲ ਬਣਾਉਣ ਲਈ ਈ.ਟੀ.ਟੀ ਅਧਿਆਪਕਾ ਸਮਾਇਲ ਕੰਬੋਜ,ਸ਼ਵੇਤਾ ਰਾਣੀ ਮਨਦੀਪ ਕੌਰ, ਸ਼ਾਲੂ ਅਤੇ ਸੰਜੀਵ ਗਾਂਧੀ ਦੁਆਰਾ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ।