
ਸੈਂਟਰ ਨੰ 2 ਅਤੇ ਸੈਂਟਰ ਸਲੇਮਸ਼ਾਹ ਦੀਆਂ ਪ੍ਰਾਇਮਰੀ ਖੇਡਾਂ ਹੋਈਆਂ ਸੰਪਨ ਵਿਦਿਆਰਥੀਆਂ ਨੇ ਲਿਆ ਉਤਸ਼ਾਹ ਨਾਲ ਹਿੱਸਾ ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼੍ਰੀ ਸਤੀਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ.ਪਰਵਿੰਦਰ ਸਿੰਘ ਦੀ ਪ੍ਰੇਰਨਾ ਅਤੇ ਬੀਪੀਈਓ ਫਾਜ਼ਿਲਕਾ-2 ਪ੍ਰਮੋਦ ਕੁਮਾਰ ਦੀ ਅਗਵਾਈ ਵਿੱਚ ਸੈਂਟਰ ਨੰ 2 ਅਤੇ ਸੈਂਟਰ ਸਲੇਮਸ਼ਾਹ ਦੀਆਂ ਖੇਡਾਂ ਉਤਸ਼ਾਹ ਪੂਰਵਕ ਹੋਈਆਂ ਸੰਪਨ।ਬੀਪੀਈਓ ਪ੍ਰਮੋਦ ਕੁਮਾਰ ਨੇ ਕਿਹਾ ਕਿ ਇਹ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਈ ਹੋਣਗੀਆਂ। ਸੀ ਐਚ ਟੀ ਮੈਡਮ ਪਰਵੀਨ ਕੌਰ ਅਤੇ ਸੀਐਚਟੀ ਮੈਡਮ ਨੀਲਮ ਬਜਾਜ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ । ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭਵਿੱਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਸਮੁੱਚੇ ਖੇਡ ਪ੍ਰੋਗਰਾਮ ਦੀ ਨਿਗਰਾਨੀ ਸੀ.ਐੱਚ. ਟੀ.ਪਰਵੀਨ ਕੌਰ ਅਤੇ ਸੀਐਚਟੀ ਮੈਡਮ ਨੀਲਮ ਬਜਾਜ ਵੱਲੋਂ ਬਾਖੂਬੀ ਕੀਤੀ ਜਾ ਰਹੀ ਹੈ।ਇਹਨਾਂ ਖੇਡਾਂ ਵਿਚ ਦੋਨਾਂ ਸੈਂਟਰਾਂ ਦੇ ਸਮੂਹ ਸਕੂਲਾਂ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਹਨਾਂ ਖੇਡਾਂ ਦੀ ਸਫਲਤਾ ਲਈ ਸਕੂਲ ਮੁੱਖੀ ਨਰੇਸ਼ ਕੁਮਾਰ, ਰਵਿੰਦਰ ਕੁਮਾਰ , ਵਿਕਰਮ ਠਕਰਾਲ, ਮੈਡਮ ਮਨਦੀਪ ਕੌਰ, ਮੈਡਮ ਨੀਤੂ ਬਾਲਾ ,ਮੈਡਮ ਮਮਤਾ ਰਾਣੀ, ਮੈਡਮ ਜਸਵਿੰਦਰ ਕੌਰ, ਸੁਮਿਤ ਜੁਨੇਜਾ, ਰਜਨੀਸ਼ ਕੁਮਾਰ,ਸੁਧੀਰ ਕਾਲੜਾ, ਮੈਡਮ ਰਜਨੀ ਬਾਲਾ,ਮੈਡਮ ਮੋਨਿਕਾ ਰਾਣੀ,ਮੈਡਮ ਰਾਧਾ ਸ਼ਰਮਾ, ਤੇਜਿੰਦਰ ਸਿੰਘ,ਕਪਿਲ ਕੁਮਾਰ, ਨਰਿੰਦਰ ਕੁਮਾਰ,ਰੌਸ਼ਨ ਕੁਮਾਰ, ਅਨੂਪ ਕੁਮਾਰ,ਨਵਜੋਤ ਕੁਮਾਰ, ਸੁਨੀਲ ਕੁਮਾਰ, ਗੋਬਿੰਦ ਕੁਮਾਰ,ਵਰਿੰਦਰ ਸਿੰਘ,ਮੈਡਮ ਕੀਰਤੀ ਬਾਲਾ , ਮੈਡਮ ਸ਼ਸ਼ੀ ਬਾਲਾ, ਵਿਨੋਦ ਕੁਮਾਰ, ਮੈਡਮ ਅੰਜੂ ਬਾਲਾ,ਮੈਡਮ ਰਾਜ ਰਾਣੀ ,ਮੈਡਮ ਆਸ਼ੂ ਰਾਣੀ, ਮੈਡਮ ਸ਼ੈਲੀ ਮੋਂਗਾ,ਮਨਜੀਤ ਸਿੰਘ, ਅਸ਼ਵਨੀ ਕੁਮਾਰ,ਵਿਨੋਦ ਕੁਮਾਰ, ਖੇਡ ਕਮੇਟੀ ਮੈਂਬਰ ਸੁਰਿੰਦਰਪਾਲ ਸਿੰਘ ,ਨਵਜੋਤ ਕੰਬੋਜ ਅਤੇ ਮਨੋਜ ਕੁਮਾਰ ਬੱਤਰਾ ਵੱਲੋਂ ਸ਼ਲਾਂਘਾਯੋਗ ਸੇਵਾਵਾਂ ਨਿਭਾਇਆ ਗਈਆ।