
ਸੈਂਟਰ ਚੁਵਾੜਿਆਂ ਵਾਲੀ ਦੀਆਂ ਪ੍ਰਾਇਮਰੀ ਖੇਡਾਂ ਦੀ ਹੋਈ ਸ਼ੁਰੂਆਤਵਿਦਿਆਰਥੀਆਂ ਲੈ ਰਹੇ ਨੇ ਉਤਸ਼ਾਹ ਨਾਲ ਹਿੱਸਾ ਨਰੇਸ਼ ਕੁਮਾਰ ਸੱਪੜਾ ਪ੍ਰਿੰਸੀਪਲ ਜੀ ਏ ਵੀ ਜੈਨ ਪਬਲਿਕ ਸਕੂਲ ਚੁਵਾੜਿਆਂ ਵਾਲੀ , ਅਨਿਲ ਜੈਨ (ਚੇਅਰਮੈਨ) , ਸ਼ੀਨਮ ਧੂੜੀਆ (ਕੋਆਰਡੀਨੇਟਰ)ਸੀ.ਐੱਚ. ਟੀ. ਚੁਵਾੜਿਆਂ ਵਾਲੀ ਸੁਭਾਸ਼ ਕਟਾਰੀਆ ਨੇ ਰਿਬਨ ਕੱਟ ਕੇ ਕੀਤੀ ਸ਼ੁਰੂਆਤ ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਤੀਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਪਰਮਿੰਦਰ ਸਿੰਘ ਦੀ ਪ੍ਰੇਰਨਾ ਅਤੇ ਬੀਪੀਈਓ ਫਾਜ਼ਿਲਕਾ-1 ਸੁਨੀਲ ਕੁਮਾਰ ਦੀ ਅਗਵਾਈ ਵਿੱਚ ਸੈਂਟਰ ਚੁਵਾੜਿਆਂ ਵਾਲੀ ਦੀਆਂ ਖੇਡਾਂ ਦੀ ਜੀ ਏ ਵੀ ਜੈਨ ਅਦਰਸ਼ ਵਿਦਿਆਲਿਆ ਚੁਵਾੜਿਆਂ ਵਾਲੀ ਵਿਖੇ ਜੋਰਦਾਰ ਸ਼ੁਰੂਆਤ ਹੋਈ। ਬੀਪੀਈਓ ਸੁਨੀਲ ਕੁਮਾਰ ਨੇ ਕਿਹਾ ਕਿ ਇਹ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਈ ਹੋਣਗੀਆਂ। ਪ੍ਰਿੰਸੀਪਲ ਨਰੇਸ਼ ਕੁਮਾਰ ਸੱਪੜਾ ਜੀ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ । ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭਵਿੱਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਸੀ ਐਚ ਟੀ ਸੁਭਾਸ਼ ਕਟਾਰੀਆ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਸਮੁੱਚੇ ਖੇਡ ਪ੍ਰੋਗਰਾਮ ਦੀ ਨਿਗਰਾਨੀ ਸੀ.ਐੱਚ. ਟੀ. ਸੁਭਾਸ਼ ਕਟਾਰੀਆ ਵੱਲੋਂ ਬਾਖੂਬੀ ਕੀਤੀ ਜਾ ਰਹੀ ਹੈ।ਇਹਨਾਂ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਚੁਵਾੜਿਆਂ ਵਾਲੀ,ਬੰਨਵਾਲਾ ਹਨਵੰਤਾ, ਕੌੜਿਆਂਵਾਲੀ, ਢਾਣੀ ਗੁਲਾਬ ਰਾਮ, ਢਾਣੀ ਅਰਜਨ ਰਾਮ, ਅਭੁੰਨ, ਬਾਘੇ ਵਾਲਾ, ਲਾਲੋ ਵਾਲੀ, ਤੁਰਕਾਂ ਵਾਲੀ, ਢਾਣੀ ਰਾਏ ਸਿੱਖ, ਪੈਂਚਾਂਵਾਲੀ, ਜੋੜਕੀ ਕੰਕਰਵਾਲੀ, ਜੀ. ਏ. ਵੀ. ਜੈਨ ਆਦਰਸ਼ ਵਿਦਿਆਲਿਆ , ਟੈਗੋਰ ਮਾਡਰਨ ਸੀਨੀਅਰ ਸੈਕੰਡਰੀ, ਆਰਮੀ ਪਬਲਿਕ ਸਕੂਲਾਂ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਹਨਾਂ ਖੇਡਾਂ ਦੀ ਸਫਲਤਾ ਲਈ ਸਕੂਲ ਮੁੱਖੀ ਓਮ ਪ੍ਰਕਾਸ਼, ਦੀਪ ਕੰਬੋਜ , ਪ੍ਰੀਤੀ ਕੋਟੀਆ, ਬਿਮਲਾ ਰਾਣੀ, ਸਮਤਾ ਰਾਣੀ, ਰੇਸ਼ਮਾ ਰਾਣੀ, ਅਜੈ ਕੁਮਾਰ ਸ਼ਰਮਾ, ਸਿਮਲਜੀਤ ਸਿੰਘ, ਸੰਜੀਵ ਛਾਬੜਾ, ਅੰਮ੍ਰਿਤਪਾਲ ਕੌਰ,ਅਨਿਲ ਕੁਮਾਰ, ਰਵਿੰਦਰ ਕੁਮਾਰ ਅਨੇਜਾ, ਸੰਦੀਪ ਕੁਮਾਰ, ਰਜਨੀ ਸ਼ਰਮਾ, ਦੀਪਿਕਾ ਪੋਪਲੀ, ਸ਼ਿਲਪਾ ਸਚਦੇਵਾ, ਮੀਨੂੰ ਬਾਲਾ,, ਕਮਲੇਸ਼ ਰਾਣੀ, ਕਿਰਨ ਬਾਲਾ, ਨਵਦੀਪ ਕੌਰ, ਓਮ ਪ੍ਰਕਾਸ਼,ਅਸ਼ੋਕ ਕੁਮਾਰ, ਖੇਡ ਕਮੇਟੀ ਮੈਂਬਰ ਸੰਜੀਵ ਛਾਬੜਾ, ਓਮ ਪ੍ਰਕਾਸ਼,ਅਸ਼ੋਕ ਕੁਮਾਰ , ਰਵਿੰਦਰ ਕੁਮਾਰ ਅਨੇਜਾ ਵੱਲੋਂ ਸ਼ਲਾਂਘਾਯੋਗ ਸੇਵਾਵਾਂ ਨਿਭਾਇਆ ਗਈਆ। ਸੈਂਟਰ ਚੁਵਾੜਿਆਂ ਵਾਲੀ ਦੀਆਂ ਖੇਡਾਂ ਲਈ ਜੀ ਏ ਵੀ ਜੈਨ ਅਦਰਸ਼ ਵਿਦਿਆਲਿਆ ਦੇ ਸਟਾਫ਼ ਵੱਲੋਂ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਹਨ। ਕਲਸਟਰ ਚੁਵਾੜਿਆਂ ਵਾਲੀ ਦੇ ਸੀ ਐਚ ਟੀ ਅਤੇ ਸਮੂਹ ਸਟਾਫ ਵੱਲੋਂ ਪ੍ਰਿੰਸੀਪਲ ਨਰੇਸ਼ ਕੁਮਾਰ ਸੱਪੜਾ, ਅਨਿਲ ਜੈਨ ਚੇਅਰਮੈਨ ਸ਼ੀਨਮ ਧੂੜੀਆ ਕੋਆਰਡੀਨੇਟਰ ਅਤੇ ਦੀਪਕ ਕੰਬੋਜ ਡੀ. ਪੀ. ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਖੇਡਾਂ ਨੂੰ ਸਫਲ ਬਣਾਉਣ ਲਈ ਦੀਪਕ ਕੁਮਾਰ ਡੀ. ਪੀ. ਜੀ ਏ ਵੀ ਜੈਨ ਅਦਰਸ਼ ਵਿਦਿਆਲਿਆ ਅੰਜੂ ਅੰਗੀ ਆਰਮੀ ਪਬਲਿਕ ਸਕੂਲ ਸਤੀਸ਼ ਕੁਮਾਰ ਅਤੇ ਪ੍ਰਵੀਨ ਰਾਣੀ ਟੈਗੋਰ ਪਬਲਿਕ ਸਕੂਲ ਨੇ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ।