
ਸੀਐਚਟੀ ਮੈਡਮ ਪੁਸ਼ਪਾ ਕੁਮਾਰੀ ਨੂੰ ਸੇਵਾ ਮੁਕਤੀ ਤੇ ਦਿੱਤੀ ਭਾਵਭਿੰਨੀ ਵਿਦਾਇਗੀ ਸਿੱਖਿਆ ਵਿਭਾਗ ਵਿੱਚ ਤੀਹ ਸਾਲਾਂ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਹੋਏ ਸੇਵਾਮੁਕਤ ਸੈਂਟਰ ਮੁੱਖ ਅਧਿਆਪਕਾ ਮੈਡਮ ਪੁਸ਼ਪਾ ਕੁਮਾਰੀ ਸਿੱਖਿਆ ਵਿਭਾਗ ਵਿੱਚ ਤੀਹ ਸਾਲਾਂ ਦੀ ਸ਼ਾਨਦਾਰ ਅਤੇ ਬੇਦਾਗ ਸੇਵਾ ਤੋਂ ਬਾਅਦ ਸੇਵਾ ਮੁਕਤ ਹੋਏ।ਜਿਕਰਯੋਗ ਹੈ ਕਿ ਉਹਨਾਂ ਨੇ ਸਿੱਖਿਆ ਵਿਭਾਗ ਵਿੱਚ ਬਤੌਰ ਈਟੀਟੀ ਅਧਿਆਪਕਾ ਸਾਲ 1994 ਵਿੱਚ ਆਪਣੇ ਸਫ਼ਰ ਦੀ ਸ਼ੁਰੂਆਤ ਸਰਕਾਰੀ ਪ੍ਰਾਇਮਰੀ ਸਕੂਲ ਕਬੂਲ ਸ਼ਾਹ ਹਿਠਾੜ ਤੋਂ ਕੀਤੀ। ਬਾਅਦ ਵਿੱਚ ਤਰੱਕੀ ਪਾ ਕੇ ਬਤੌਰ ਮੁੱਖ ਅਧਿਆਪਕਾ ਵਜੋਂ 2016 ਤੋਂ ਸਰਕਾਰੀ ਪ੍ਰਾਇਮਰੀ ਸਕੂਲ ਸੁਰੇਸ਼ ਵਾਲਾ ਸੈਣੀਆਂ ਵਿਖੇ ਸੇਵਾਵਾਂ ਨਿਭਾਈਆਂ। ਇਸ ਤੋਂ ਬਾਅਦ ਸਾਲ 2021 ਵਿੱਚ ਤਰੱਕੀ ਪਾ ਕੇ ਸਕੂਲ ਨੰ 3 ਫਾਜ਼ਿਲਕਾ ਵਿਖੇ ਬਤੌਰ ਸੈਂਟਰ ਮੁੱਖ ਅਧਿਆਪਕਾ ਸੇਵਾ ਸੰਭਾਲੀ। ਇੱਥੋਂ ਹੀ ਮੈਡਮ ਪੁਸ਼ਪਾ ਕੁਮਾਰੀ 30 ਅਪ੍ਰੈਲ 2024 ਨੂੰ ਆਪਣੀਆਂ ਵਿਭਾਗੀ ਸੇਵਾਵਾਂ ਤੋਂ ਮੁਕਤ ਹੋਏ। ਜ਼ਿਕਰਯੋਗ ਹੈ ਕਿ ਉਹਨਾਂ ਨੇ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ। ਉਹ ਆਪਣੇ ਹਸਮੁੱਖ ਅਤੇ ਮਿੱਠਬੋਲੜੇ ਸੁਭਾਅ ਕਰਕੇ ਜਾਣੇ ਜਾਂਦੇ ਹਨ। ਸਭ ਨਾਲ ਰਲ ਮਿਲ ਕੇ ਰਹਿਣਾ ਉਹਨਾਂ ਦੇ ਸੁਭਾਅ ਦਾ ਹਿੱਸਾ ਹੈ। ਉਹ ਹਮੇਸ਼ਾ ਸਿੱਖਿਆ ਵਿਭਾਗ ਦੇ ਆਦੇਸ਼ਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਖੁਸ਼ੀ ਖੁਸ਼ੀ ਆਪਣੀ ਡਿਊਟੀ ਨਿਭਾਉਂਦੇ ਰਹੇ ਹਨ। ਉਹਨਾਂ ਦੁਆਰਾ ਪੜ੍ਹਾਏ ਅਨੇਕਾਂ ਵਿਦਿਆਰਥੀਆਂ ਉੱਚ ਅਹੁਦਿਆਂ ਤੱਕ ਪਹੁੰਚ ਚੁੱਕੇ ਹਨ।ਉਹਨਾਂ ਦੀ ਸੇਵਾ ਮੁਕਤੀ ਤੇ ਸੈਂਟਰ ਨੰ 3 ਦੇ ਸਮੂਹ ਅਧਿਆਪਕਾਂ ਵੱਲੋਂ ਹੋਟਲ ਪੈਰਾਡੀਸੋ ਵਿਖੇ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾ ਕੇ ਉਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੋਕੇ ਮੈਡਮ ਪੁਸ਼ਪਾ ਕੁਮਾਰੀ ਜੀ ਨਾਲ ਉਹਨਾਂ ਦੇ ਪੂਰੇ ਪਰਿਵਾਰ ਨੇ ਪਾਰਟੀ ਵਿੱਚ ਸ਼ਾਮਲ ਹੋ ਕੇ ਪਾਰਟੀ ਦੀ ਸ਼ਾਨ ਨੂੰ ਵਧਾਇਆ। ਮੈਡਮ ਦੇ ਪਰਿਵਾਰ ਨੇ ਸਾਰੇ ਅਧਿਆਪਕਾਂ ਨੂੰ ਰਿਟਰਨ ਗਿਫਟ ਦੇ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ। ਇਸ ਮੌਕੇ ਤੇ ਬੀਪੀਈਓ ਸ਼੍ਰੀ ਪ੍ਰਮੋਦ ਕੁਮਾਰ, ਨੈਸ਼ਨਲ ਅਵਾਰਡੀ ਅਧਿਆਪਕ ਸ. ਲਵਜੀਤ ਸਿੰਘ ਗਰੇਵਾਲ, ਰਾਜੀਵ ਚਗਤੀ, ਅਨਿਲ ਕੁਮਾਰ, ਨੀਰਜ ਕੁਮਾਰ ਸਮੇਤ ਸੈਂਟਰ ਨੰ 3 ਅਧੀਨ ਪੈਂਦੇ ਸਾਰੇ ਸਕੂਲਾਂ ਦੇ ਸਮੂਹ ਸਟਾਫ਼ ਨੇ ਸ਼ਿਰਕਤ ਕੀਤੀ।