ਸਿੱਖਿਆ ਵਿਭਾਗ ਲੈਕਚਰਾਰ ਦੀ ਹੋਇਆ ਪਰਮੋਸ਼ਨਾ ਵਿੱਚ ਊਣਤਾਈਆ ਦੂਰ ਕਰਕੇ ਜਲਦੀ ਕਰੇ ਪ੍ਰਮੋਸ਼ਨਾ -ਮਾਸਟਰ ਕੇਡਰ ਯੂਨੀਅਨ

ਸਿੱਖਿਆ ਵਿਭਾਗ ਲੈਕਚਰਾਰ ਦੀ ਹੋਇਆ ਪਰਮੋਸ਼ਨਾ ਵਿੱਚ ਊਣਤਾਈਆ ਦੂਰ ਕਰਕੇ ਜਲਦੀ ਕਰੇ ਪ੍ਰਮੋਸ਼ਨਾ -ਮਾਸਟਰ ਕੇਡਰ ਯੂਨੀਅਨ

ਜਥੇਬੰਦੀ ਦੇ ਆਗੂ 16 ਜੁਲਾਈ ਨੂੰ ਡੀ ਐਸ ਈ ਸਕੈਂਡਰੀ ਅਤੇ ਪਰਮੋਸ਼ਨ ਸੈਲ ਦੇ ਅਧਿਕਾਰੀਆਂ ਨਾਲ ਕਰਨਗੇ ਮੀਟਿੰਗ- ਜਿਲ੍ਹਾ ਆਗੂ

ਮਾਸਟਰ ਕੇਡਰ ਯੂਨੀਅਨ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸਬਰਵਾਲ, ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ, ਸੂਬਾ ਕਮੇਟੀ ਮੈਂਬਰ ਸੁਰਿੰਦਰ ਕੰਬੋਜ,ਸਰਪ੍ਰਸਤ ਧਰਮਿੰਦਰ ਗੁਪਤਾ ਜੀ ਨੇ ਜਾਣਕਾਰੀ ਦਿੱਤੀ ਕੀ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ , ਫਾਉਡਰ ਮੈਂਬਰ ਵਾਸ਼ਿੰਗਟਨ ਸਿੰਘ, ਵਿੱਤ ਸਕੱਤਰ ਰਮਨ ਕੁਮਾਰ, ਸੀਨੀਅਰ ਮੀਤ ਪ੍ਰਧਾਨ ਹਰਮੰਦਰ ਸਿੰਘ ਉੱਪਲ ਤੇ ਸੂਬਾ ਪ੍ਰੈਸ ਸਕੱਤਰ ਸੰਦੀਪ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਲੰਮੇ ਸਮੇਂ ਤੋਂ ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਪ੍ਰਮੋਸ਼ਨਾ ਵਾਸਤੇ ਸੰਘਰਸ਼ ਕਰਦੀ ਆ ਰਹੀ ਸੀ ਅਤੇ ਇਸ ਸੰਬੰਧੀ ਬਹੁਤ ਵਾਰ ਸਿੱਖਿਆ ਮੰਤਰੀ, ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਦੌਰ ਵੀ ਚਲਦਾ ਰਿਹਾ ਹੈ ਜਿਸ ਦੀ ਬਦੌਲਤ 12 ਜੁਲਾਈ ਨੂੰ ਸਿੱਖਿਆ ਵਿਭਾਗ ਵੱਲੋ ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਪ੍ਰਮੋਸ਼ਨਾ ਦੀ ਲਿਸਟ ਜਾਰੀ ਕਰ ਦਿੱਤੀ ਗਈ ।ਆਗੂਆਂ ਵੱਲੋਂ ਜਦੋਂ ਪਦਉਨਤ ਵਾਲੀ ਲਿਸਟ ਘੋਖੀ ਗਈ ਤਾ ਉਸ ਵਿੱਚ ਕਾਫੀ ਉਣਤਾਵਾਂ ਪਾਈਆ ਗਈਆ ।ਆਗੂਆਂ ਨੇ ਦਸਿਆ ਕਿ ਵਿਭਾਗ ਵੱਲੋ ਰੀਵਰਸ਼ਨ ਜੋਨ ਨੂੰ ਖਤਮ ਕਰਕੇ ਅਖੀਰ ਵਿੱਚ ਪਰਮੋਟ ਹੋਏ ਹਰ ਵਰਗ ਦੇ ਅਧਿਆਪਕ ਦੀ ਸੀਨੀਅਰਤਾ ਸੂਚੀ ਨੰਬਰ ਜਾਰੀ ਕਰਕੇ ਵਿਸ਼ੇ ਵਾਈਜ ਲੈਫਟ ਆਉਟ ਕੇਸ ਕਲੀਅਰ ਕੀਤੇ ਜਾਣੇ ਸਨ। ਪਰ ਸਿੱਖਿਆ ਵਿਭਾਗ ਵੱਲੋ 29 ਮਈ ਵਾਲੀ ਸੀਨੀਅਰਤਾ ਸੂਚੀ ਜਾਰੀ ਕਰਕੇ ਅਧਿਆਪਕਾ ਨੂੰ ਆਪ ਤੋ ਜੂਨੀਅਰ ਲੈਕਚਰਾਰ ਪਰਮੋਟ ਹੋਏ ਅਧਿਆਪਕ ਨਾਲ ਕਮਪੇਅਰ ਕਰਕੇ ਕੇਸ ਸਿੱਖਿਆ ਵਿਭਾਗ ਵਿੱਚ ਦੇਣ ਸੰਬੰਧੀ ਕਿਹਾ ਪਰ ਇਸ ਸੀਨੀਅਰਤਾ ਸੂਚੀ ਵਿੱਚ ਡਾਇਰੈਕਟ ਭਰਤੀ ਹੋਏ ਲੈਕਚਰਾਰ ਦੇ ਸੀਨੀਅਰਤਾ ਨੰਬਰ ਅੱਗੇ ਉਹਨਾਂ ਸੰਬੰਧੀ ਪੂਰਾ ਵੇਰਵਾ ਨਹੀ ਸੀ ਦਰਜ ਕੀਤਾ ਗਿਆ ਅਤੇ ਬਹੁਤ ਸਾਰੇ ਅਧਿਆਪਕਾ ਵੱਲੋ ਉਹਨਾਂ ਨਾਲ ਆਪਣੇ ਆਪ ਨੂੰ ਕਮਪੇਅਰ ਕਰਕੇ ਕੇਸ ਸਿੱਖਿਆ ਵਿਭਾਗ ਨੂੰ ਜਮਾਂ ਕਰਵਾ ਦਿੱਤਾ ਗਿਆ ਤੇ ਸਿੱਖਿਆ ਵਿਭਾਗ ਨੇ ਬਿਨਾਂ ਕੇਸ ਨੂੰ ਘੋਖੇ ਉਹਨਾਂ ਅਧਿਆਪਕਾ ਨੂੰ ਪ੍ਰਮੋਟ ਲੈਕਚਰਾਰ ਕਰ ਦਿੱਤਾ ਅਤੇ ਸੀਨੀਅਰਤਾ ਸੂਚੀ ਅਨੁਸਾਰ ਸੀਨੀਅਰ ਅਧਿਆਪਕ ਪਰਮੋਸ਼ਨ ਤੋਂ ਵਾਂਝੇ ਰਹਿ ਗਏ ਅਤੇ ਲੈਫਟ ਆਉਟ ਕੇਸਾਂ ਦੀ ਭਰਮਾਰ ਹੋ ਗਈ । ਵਿਭਾਗ ਤੇ ਸਰਕਾਰ ਸਾਰੇ ਲੈਫਟ ਆਊਟ ਕੇਸ ਕਲੀਅਰ ਕਰਕੇ ਸਕੂਲਾ ਵਿਚ ਖਾਲੀ ਪਈਆਂ ਲੱਗਭਗ 8000 ਕਰੀਬ ਲੈਕਚਰਾਰ ਪੋਸਟਾ ਫਿਲ ਕਰੇ। ਸਿੱਖਿਆ ਵਿਭਾਗ ਵੱਲੋਂ ਪਰਮੋਸ਼ਨ ਸੰਬੰਧੀ ਅਧਿਆਪਕਾ ਵਿੱਚ ਭੰਬਲਭੂਸਾ ਪੈਦਾ ਕਰ ਦਿੱਤਾ ਗਿਆ। ਇਸ ਨਾਲ ਪੀੜਤ ਅਧਿਆਪਕ ਫਿਰ ਤੋ ਮਾਣਯੋਗ ਅਦਾਲਤਾਂ ਦਾ ਰਾਹ ਅਪਨਾਉਣ ਵਾਸਤੇ ਮਜਬੂਰ ਹੋਣਗੇ । ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਆਗੂ ਲੈਕਚਰਾਰ ਦੀਆਂ ਪ੍ਰਮੋਸ਼ਨਾ ਵਿੱਚ ਉਣਤਾਵਾਂ ਅਤੇ ਇਤਰਾਜਾ ਨੂੰ ਦੂਰ ਕਰਨ ਸੰਬੰਧੀ 16ਜੁਲਾਈ ਨੂੰ ਡੀ ਐਸ ਈ ਸੈਕੰਡਰੀ ਅਤੇ ਪਰਮੋਸ਼ਨ ਸੈਲ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੰਗ ਪਤੱਰ ਦੇਣਗੇ ਜੇ ਇਸ ਸੰਬੰਧੀ ਪਰਮੋਸ਼ਨ ਸੈਲ ਦੇ ਸਿੱਖਿਆ ਅਧਿਕਾਰੀ ਮਸਲੇ ਦਾ ਹਲ ਨਹੀਂ ਕਰਦੇ ਤਾਂ ਤਿੱਖੇ ਸੰਘਰਸ਼ਾਂ ਕੀਤੇ ਜਾਣਗੇ ।

Scroll to Top