ਸਿੱਖਿਆ ਵਿਭਾਗ ਮਨਿਸਟ੍ਰੀਅਲ ਸਟਾਫ ਯੂਨੀਅਨ ਲੁਧਿਆਣਾ ਦੇ ਗੁਰਪ੍ਰੀਤ ਸਿੰਘ ਖੱਟੜਾ

ਸਿੱਖਿਆ ਵਿਭਾਗ ਮਨਿਸਟ੍ਰੀਅਲ ਸਟਾਫ ਯੂਨੀਅਨ ਲੁਧਿਆਣਾ ਦੇ ਗੁਰਪ੍ਰੀਤ ਸਿੰਘ ਖੱਟੜਾ ਜ਼ਿਲਾ ਪ੍ਰਧਾਨ ਬਣੇਸਿੱਖਿਆ ਵਿਭਾਗ ਮਨਿਸਟਰੀਆਂ ਸਟਾਫ ਯੂਨੀਅਨ ਲੁਧਿਆਣਾ ਦੇ ਸਮੂਹ ਮਨਿਸਟਰੀਅਲ ਕਾਮਿਆ ਦੀ ਮੀਟਿੰਗ ਅੱਜ ਲੁਧਿਆਣਾ ਵਿਖੇ ਹੋਈ। ਜਿਸ ਵਿੱਚ ਤਹਿਸੀਲ ਪ੍ਰਧਾਨ ਤੇ ਜਰਨਲ ਸਕੱਤਰ ਹਾਜ਼ਰ ਸਮੇਤ ਯੂਨੀਅਨ ਦੇ ਪੁਰਾਣੇ ਸਾਥੀਆ ਨੇ ਸਮੂਲੀਅਤ ਕੀਤੀ। ਲੁਧਿਆਣਾ ਦੇ ਸਿੱਖਿਆ ਵਿਭਾਗ ਦੇ ਦਫਤਰ ਅਤੇ ਫੀਲਡ ਦੇ ਸਾਥੀਆਂ ਵੱਲੋਂ ਮੀਟਿੰਗ ਕਰਕੇ ਸੁਪਰਡੰਟ ਸ੍ਰੀ ਨਰਿੰਦਰ ਸ਼ਰਮਾ, ਸੁਪਰਡੰਟ ਸ੍ਰੀ ਪਰਜੀਤ ਸਿੰਘ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਦੇ ਮਨਿਸਟਰੀਆਂ ਕਾਮਿਆਂ ਦੀ ਜ਼ਿਲਾ ਬਾਡੀ ਦੀ ਚੋਣ ਕੀਤੀ ਗਈ।ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਦੇ ਜ਼ਿਲਾ ਜਨਰਲ ਸਕੱਤਰ ਵੱਲੋਂ ਮਤਾ ਪਾਸ ਕਰ ਕੇ ਪੁਰਾਣੀ ਜ਼ਿਲਾ ਬਾਡੀ ਨੂੰ ਭੰਗ ਕੀਤਾ ਗਿਆ ਅਤੇ ਪੁਰਾਣੀ ਜ਼ਿਲਾ ਬਾਡੀ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਸਿੱਖਿਆ ਵਿਭਾਗ ਦੇ ਮਨਿਸਟਰੀਆਂ ਕਾਮਿਆਂ ਨਵੀਂ ਜ਼ਿਲਾ ਬਾਡੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਨਵੇਂ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ, ਜ਼ਿਲਾ ਜਨਰਲ ਸਕੱਤਰ ਸੱਤਪਾਲ ਦਫਤਰ ਜਿਲਾ ਸਿਖਿਆ ਅਫਸਰ (ਪ) ਲੁਧਿਆਣਾ ਸਰਬਸੰਮਤੀ ਨਾਲ ਚੁਣੇ ਗਏ।ਇਸ ਮੌਕੇ ਸਿੱਖਿਆ ਵਿਭਾਗ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਨੇ ਵਿਸ਼ਵਾਸ ਦਵਾਇਆ ਕਿ ਸਿੱਖਿਆ ਵਿਭਾਗ ਦੇ ਇਕੱਲੇ-ਇਕੱਲੇ ਕਲੈਰੀਕਲ ਕਾਮਿਆ ਨੂੰ ਇਕੱਠੇ ਕਰਕੇ ਮੁਲਾਜ਼ਮਾਂ ਦੀਆਂ ਪੈਡਿੰਗ ਮੰਗਾ ਬਾਰੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਮੁਲਾਜ਼ਮਾਂ ਦੇ ਹੱਕਾਂ ਲਈ ਸਰਕਾਰ ਨਾਲ ਲੜਾਈ ਵਿੱਢਣ ਲਈ ਹਮੇਸ਼ਾ ਸਿੱਖਿਆ ਵਿਭਾਗ ਦੇ ਸਾਥੀਆਂ ਨੂੰ ਨਾਲ ਲੈ ਕੇ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਤਹਿਸੀਲ ਪ੍ਰਧਾਨ ਪਾਇਲ ਜਸਪਾਲ ਸਿੰਘ ਜੱਸੀ , ਜਨਰਲ ਸਕੱਤਰ ਪਾਇਲ ਦੀਪਕ ਜੈਨ, ਤਹਿਸੀਲ ਪ੍ਰਧਾਨ ਰਾਏਕੋਟ ਰਵਿੰਦਰ ਸਿੰਘ, ਜਨਰਲ ਸਕੱਤਰ ਰਾਏਕੋਟ ਬੇਅੰਤ ਸਿੰਘ, ਤਹਿਸੀਲ ਪ੍ਰਧਾਨ ਖੰਨਾ ਸਵਰਨ ਸਿੰਘ , ਜਨਰਲ ਸਕੱਤਰ ਖੰਨਾ ਅਮਨਦੀਪ ਸਿੰਘ, ਤਹਿਸੀਲ ਪ੍ਰਧਾਨ ਸਮਰਾਲਾ ਅਵਤਾਰ ਸਿੰਘ, ਜਨਰਲ ਸਕੱਤਰ ਸਮਰਾਲਾ ਮਨਪ੍ਰੀਤ ਸਿੰਘ, ਤਹਿਸੀਲ ਪ੍ਰਧਾਨ ਲੁਧਿਆਣਾ ਈਸਟ ਅਮਨਦੀਪ ਸਿੰਘ, ਜਨਰਲ ਸਕੱਤਰ ਲੁਧਿਆਣਾ ਈਸਟ ਦਿਲਸਾਦ ਸਿੰਘ ਗਰੇਵਾਲ, ਤਹਿਸੀਲ ਪ੍ਰਧਾਨ ਜਗਰਾਓ ਹਰਪਾਲ ਸਿੰਘ ਭੂਦੜੀ , ਜਨਰਲ ਸਕੱਤਰ ਜਗਰਾਓ ਰਾਜਵਿੰਦਰ ਸਿੰਘ, ਤਹਿਸੀਲ ਪ੍ਰਧਾਨ ਲੁਧਿਆਣਾ ਵੈਸਟ ਸੁਰਿੰਦਰਪਾਲ ਸਿੰਘ, ਜਨਰਲ ਸਕੱਤਰ ਲੁਧਿਆਣਾ ਵੈਸਟ ਕਮਲਪਾਲ ਸਿੰਘ, ਅਮਰਜੀਤ ਸਿੰਘ ਅਤੇ ਹੋਰ ਹਾਜਰ ਸਨ।ਸਿੱਖਿਆ ਵਿਭਾਗ ਦੇ ਮਨਿਸਟ੍ਰੀਅਲ ਕਾਮਿਆਂ ਦੀ ਜ਼ਿਲਾ ਬਾਡੀ ਦੀ ਹੋਈ ਚੋਣ ਮੌਕੇ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਅਤੇ ਨਵੇਂ ਚੁਣੇ ਅਹੁਦੇਦਾਰ ਤੇ ਮੈਂਬਰ।

Scroll to Top