ਸਿੱਖਿਆ ਵਿਭਾਗ ਪੇਪਰਾਂ ਦੀ ਤਿਆਰੀ ਦੇ ਦਿਨਾਂ ਵਿੱਚ ਅਧਿਆਪਕਾਂ ਤੇ ਵਿੱਦਿਆਰਥੀਆਂ ਨੂੰ ਹੋਰਨਾਂ ਕੰਮਾਂ ਵਿੱਚ ਉਲਝਾਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ – ਪੰਨੂੰ , ਲਾਹੌਰੀਆ

ਸਿੱਖਿਆ ਵਿਭਾਗ ਪੇਪਰਾਂ ਦੀ ਤਿਆਰੀ ਦੇ ਦਿਨਾਂ ਵਿੱਚ ਅਧਿਆਪਕਾਂ ਤੇ ਵਿੱਦਿਆਰਥੀਆਂ ਨੂੰ ਹੋਰਨਾਂ ਕੰਮਾਂ ਵਿੱਚ ਉਲਝਾਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ – ਪੰਨੂੰ , ਲਾਹੌਰੀਆ ਐਲੀਮੈਂਟਰੀ ਟੀਚਰਜ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ ਤੇ ਸੂਬਾਈ ਪ੍ਰੈੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆਂ ਕਿ ਪੇਪਰਾਂ ਦੀ ਤਿਆਰ ਦੇ ਦਿਨਾਂ ਵਿੱਚ ਸਿੱਖਿਆ ਵਿਭਾਗ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਹੋਰਨਾ ਕੰਮਾਂ ਵਿੱਚ ਉਲਝਾ ਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾਰ ਕਰ ਰਿਹਾ ਹੈ l ਅਧਿਆਪਕਾਂ ਨੂੰ ਸੈਮੀਨਾਰਾਂ, ਅਪਾਰ ਆਈਡੀਆਂ ਬਣਾਉਣ, ਬਾਲ ਮੇਲੇ ਆਦਿ ਹੋਰ ਨਾ ਕੰਮਾਂ ਵਿੱਚ ਅਧਿਆਪਕਾਂ ਤੇ ਬੱਚਿਆਂ ਨੂੰ ਉਲਝਾਇਆ ਜਾ ਰਿਹਾ l ਲਹਰੀਆ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਸੈਮੀਨਾਰਾਂ ਬਾਲ ਮੇਲਿਆਂ ਮਾਪਿਆਂ ਦਾ ਮਿਲੀਆਂ ਪਾਰਇਡੀਆਂ ਨੂੰ ਅਪ੍ਰੈਲ ਤੋਂ ਬਾਅਦ ਬਣਾਇਆ ਜਾਵੇ l ਜੇਕਰ ਸਿੱਖਿਆ ਵਿਭਾਗ ਨੇ ਇਸ ਗੱਲ ਤੇ ਗੌਰ ਨਾ ਕੀਤਾ ਤਾਂ ਈਟੀਯੂ ਪੰਜਾਬ (ਰਜਿ.) ਇਨਾ ਕੰਮਾਂ ਦਾ ਸਖਤ ਵਿਰੋਧ ਕਰੇਗੀ l ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ , ਨਰੇਸ਼ ਪਨਿਆਰ,ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਨੀਰਜ ਅਗਰਵਾਲ, ਦਲਜੀਤ ਸਿੰਘ ਲਹੌਰੀਆ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਅੰਮ੍ਰਿਤਪਾਲ ਸਿੰਘ ਸੇਖੋਂ,ਹਰਜਿੰਦਰ ਸਿੰਘ ਚੋਹਾਨ,ਪਵਨ ਕੁਮਾਰ ਜਲੰਧਰ ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋਂ ਸਤਬੀਰ ਸਿੰਘ ਬੋਪਾਰਾਏ ਤੇ ਹੋਰ ਆਗੂ ਹਾਜਰ ਸਨ ।

Scroll to Top