
ਸਿੱਖਿਆਂ ਵਿਭਾਗ ਅਧਿਆਪਕਾਂ ਦੀਆਂ ਬਦਲੀਆਂ ਵਾਲਾ ਪੋਰਟਲ ਦੁਬਾਰਾ ਖੋਲੇ , ਚੋਂਣ ਜਾਬਤੇ ਕਾਰਨ ਬਦਲੀਆਂ ਦੀ ਰੋਕੀ ਪ੍ਰਕਿਰਿਆ ਮੁਡ਼੍ ਚਾਲੂ ਕੀਤੀ ਜਾਵੇ : – ਪੰਨੂੰ / ਲਾਹੌਰੀਆ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਅਧਿਆਪਕਾਂ ਨੂੰ ਬਦਲੀਆਂ ਅਪਲਾਈ ਕਰਨ ਦਾ ਮੌਕਾ ਹੀ ਨਹੀ ਮਿਲਿਆਂ ਕਿਉ ਕਿ ਬਦਲੀਆਂ ਵਾਲਾ ਪੋਰਟਲ ਵਿਭਾਗ ਦੁਆਰਾ ਚੋਣਾ ਕਾਰਨ ਬੰਦ ਕਰ ਦਿੱਤਾ ਗਿਆਂ ਸੀ । ਲਾਹੌਰੀਆ ਨੇ ਕਿਹਾ ਕਿ ਅਧਿਆਪਕਾਂ ਨੂੰ ਬਦਲੀ ਭਰਨ ਲਈ ਪੂਰਾ ਮੌਕਾ ਵਿਭਾਗ ਵਲੋਂ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਮਨ ਪਸੰਦ ਸਟੇਸ਼ਨ ਨੂੰ ਚੁਣ ਕੇ ਬਦਲੀ ਲਈ ਅਪਲਾਈ ਕਰ ਸਕਣ। ਲਾਹੌਰੀਆ ਨੇ ਦੱਸਿਆ ਕਿ ਵਿਭਾਗ ਵਲੋਂ ਅਧਿਆਪਕਾਂ ਨੂੰ ਬਦਲੀ ਭਰਨ ਲਈ ਪੂਰਾ ਮੌਕਾਂ ਨਹੀ ਦਿੱਤਾ ਗਿਆ । ਉਹਨਾਂ ਕਿਹਾ ਕਿ ਅਜੇ ਅਧਿਆਪਕ ਬਦਲੀ ਲਈ ਸਟੇਸ਼ਨ ਹੀ ਚੁਣ ਰਹੇ ਸਨ ਕਿ ਵਿਭਾਗ ਨੇ ਪੋਰਟਲ ਬੰਦ ਵੀ ਕਰ ਦਿੱਤਾ । ਲਾਹੌਰੀਆ ਨੇ ਵਿਭਾਗ ਕੋਲੋਂ ਜੋਰਦਾਰ ਮੰਗ ਕੀਤੀ ਹੈ ਕਿ ਪੋਰਟਲ ਖੋਲ੍ ਕੇ ਅਧਿਆਪਕਾਂ ਨੂੰ ਬਦਲੀ ਅਪਲਾਈ ਕਰਨ ਦਾ ਮੌਕਾਂ ਦਿੱਤਾ ਜਾਵੇ ਤਾਂ ਜੋ ਅਧਿਆਪਕ ਆਪਣੀ ਬਦਲੀ ਭਰ ਸਕਣ । ਇਸ ਮੌਕੇ ਨਰੇਸ਼ ਪਨਿਆੜ , ਹਰਜਿੰਦਰ ਹਾਂਡਾ , ਸਤਵੀਰ ਸਿੰਘ ਰੌਣੀ , ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ , ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ , ਸਰਬਜੀਤ ਸਿੰਘ ਖਡੂਰ ਸਾਹਿਬ , ਨਿਰਭੈ ਸਿਂਘ ਮਾਲੋਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਪਵਨ ਕੁਮਾਰ ਜਲੰਧਰ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਨਿੱਜਰ , ਗੁਰਵਿੰਦਰ ਸਿੰਘ ਬੱਬੂ , ਮਨਜੀਤ ਸਿੰਘ ਮੰਨਾ ਆਦਿ ਆਗੂ ਹਾਜ਼ਰ ਸਨ ।