
ਸਿਖਿਆ ਨੂੰ ਬਚਾਉਣਾਂ ਅਤੇ ਨਵੇ ਦਾਖਲੇ ਨੂੰ ਵਧਾਉਣਾ ਹੈ ਤਾਂ ਸਰਕਾਰ ਨੂੰ ਅਧਿਆਪਕਾਂ ਕੋਲੋ ਲਏ ਜਾਂਦੇ ਹਰੇਕ ਤਰਾਂ ਦੇ ਗੈਰ-ਵਿਦਿਅਕ ਕੰਮ ਤੇ ਡਿਊਟੀਆਂ ਨੂੰ ਬੰਦ ਕਰਨ ਪਵੇਗਾ – ਈਟੀਯੂ (ਰਜਿ) ਪੰਜਾਬ ਐਲੀਮੈਂਟਲੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਸਿਖਿਆ ਤੇ ਮਾੜਾ ਅਸਰ ਪਾ ਰਹੇ ਗੈਰਵਿਦਿਅਕ ਕੰਮਾਂ ਤੇ ਡਿਊਟੀਆਂ ਤੋ ਅੱਕ ਥੱਕ ਤੇ ਸਤ ਚੁੱਕੇ ਹਨ ਪੰਜਾਬ ਭਰ ਦੇ ਅਧਿਆਪਕ । ਅਧਿਆਪਕ ਪੜਾਉਣ ਲਈ ਭਰਤੀ ਹੋਏ ਹਨ , ਗੈਰਵਿਦਿਅਕ ਕੰਮਾਂ ਜਾਂ ਡਿਊਟੀਆਂ ਲਈ ਨਹੀ l ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਤੇ ਸਮੂਹ ਸੂਬਾ ਕਮੇਟੀ ਵੱਲੋ ਪੰਜਾਬ ਵਿੱਚ ਕਿਹਾ ਕਿ ਜੇਕਰ ਸਿਖਿਆ ਨੂੰ ਬਚਾਉਣਾਂ ਅਤੇ ਨਵੇ ਦਾਖਲੇ ਨੂੰ ਵਧਾਉਣਾ ਹੈ ਤਾਂ ਅਧਿਆਪਕਾਂ ਕੋਲੋ ਲਏ ਜਾਂਦੇ ਹਰੇਕ ਤਰਾਂ ਦੇ ਗੈਰਵਿਦਿਅਕ ਕੰਮ ਤੇ ਬੀ ਐਲ ਓਜ ਡਿਊਟੀਆਂ ਸਮੇਤ ਸਭ ਡਿਊਟੀਆਂ ਨੂੰ ਬੰਦ ਕਰਨ ਪਵੇਗਾ। ਬੱਚਿਆ ਦੀ ਪੜਾਈ ਕਰਾਉਣ ਵਾਲਾ ਸਮਾਂ ਅਧਿਆਪਕਾਂ ਕੋਲੋ ਹੋਰ ਫਜੂਲ ਕੰਮ ਕਰਾਕੇ ਖੋਹਿਆ ਜਾ ਰਿਹਾ ਹੈ ਜਿਸਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਤੇ ਸਰਕਾਰ ਵੱਲੋ ਕੀਤੀ ਜਾ ਰਹੀ ਅਣਦੇਖੀ ਤੇ ਅਣਸੁਣੀ ਤੇ ਭਾਰੀ ਰੋਸ ਜਾਹਰ ਕਰਦਿਆਂ ਪੁਰਜੋਰ ਅਵਾਜ ਚ ਕਿਹਾ ਪਰਾਾਇਮਰੀ ਅਧਿਆਪਕਾਂ ਨੂੰ ਮਲਟੀਪਰਪਜ ਕੰਮਾਂ ਵਾਲੀ ਮਸ਼ੀਨ ਨਾ ਸਮਝ ਕੇ ਇਸਦੇ ਸਮੇ ਦੀ ਪੂਰੀ ਵਰਤੋ ਪੜਾਈ ਦੇ ਕੰਮ ਚ ਲਵੇ ਸਰਕਾਰ ਅਧਿਆਪਕ ਪੜਾਈ ਕਰਾਉਣ ਲਈ ਭਰਤੀ ਹੋਏ ਹਨ , ਗੈਰਵਿਦਿਅਕ ਕੰਮਾਂ ਜਾ ਡਿਊਟੀਆਂ ਲਈ ਨਹੀ ।ਗੈਰਵਿਦਿਅਕ ਕੰਮਾਂ ਅਤੇ ਡਿਊਟੀਆਂ ਤੋ ਅੱਕ ਥੱਕ ਚੁੱਕੇ ਹਨ ਪੰਜਾਬ ਭਰ ਦੇ ਅਧਿਆਪਕ ਪ੍ਰਾਇਮਰੀ ਅਧਿਆਪਕਾਂ ਤੋਂ ਲਏ ਜਾ ਰਹੇ ਗੈਰ – ਵਿਦਿਅਕ ਕੰਮਾਂ /ਆਨਲਾਈਨ ਕੰਮਾਂ ਨੂੰ ਬੰਦ ਨਾ ਕਰਨਾ /ਬੀ ਐਲ ਓਜ ਡਿਊਟੀਆ ਸਮੇਤ ਹੋਰ ਡਿਊਟੀਆਂ ਅਤੇ ਅਧਿਆਂਪਕਾਂ ਨੂੰ ਪੜਾਈ ਦੀ ਜਗਾ ਗ੍ਰਾਂਟਾ ਲਗਾਉਣ ਚ ਤੇ ਹੋਰ ਕਈ ਤਰਾਂ ਦੇ ਕੰਮਾਂ ਤੇ ਤਜਰਬਿਆਂ ਚ ਉਲਝਾ ਕੇ ਰੱਖਣਾ ਅਤੇ ਜਮਾਤਵਾਰ ਅਧਿਆਪਕ ਨਾ ਦੇਣਾ, ਕਈ ਕਾਰਨਾ ਕਰਕੇ ਪਰਾਇਮਰੀ ਸਿਖਿਆ ਦਾ ਨਾਸ ਹੋ ਰਿਹਾ ਹੈ , ਸਰਕਾਰ ਵੱਲੋ ਅਧਿਆਪਕ ਨੂੰ ਮਲਟੀਪਰਪਜ ਕੰਮਾਂ ਦੀ ਮਸ਼ੀਨ ਨਾ ਸਮਝ ਕੇ ਇਸਦੀ ਪੂਰੀ ਵਰਤੋ ਪੜਾਈ ਦੇ ਕੰਮ ਵਿੱਚ ਲੈਣੀ ਚਾਹੀਦੀ ਹੈ । ਇਸਦੇ ਨਾਲ ਨਾਲ ਈ ਟੀ ਯੂ (ਰਜਿ) ਪੰਜਾਬ ਦੇ ਆਗੂਆਂ ਨੇ ਕਿਹਾ ਕਿ ਇਸਦੇ ਨਾਲ ਨਾਲ ਸਰਕਾਰ ਵੱਲੋ ਅਧਿਆਪਕ ਮੰਗਾਂ ਦਾ ਹੱਲ ਨਾ ਕਰਕੇ ਬਹੁਤ ਵਿੱਤੀ ਤੇ ਵਿਭਾਗੀ ਨੁਕਸਾਨ ਕੀਤਾ ਜਾ ਰਿਹਾ ਹੈ । ਪ੍ਰਾਇਮਰੀ ਅਧਿਆਪਕਾਂ ਦੇ ਵੱਡੇ ਪੱਧਰ ਤੇ ਪਾਏ ਜਾ ਰਹੇ ਵਿੱਤੀ ਘਾਟੇ ,ਪੇ-ਕਮਿਸ਼ਨ ਦੀਆਂ ਸੋਧਾਂ ,ਏ ਸੀ ਪੀ ਅਤੇ ਬਕਾਏ ਨਾ ਦੇਣਾ ।ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨਾ ।ਬੰਦ ਕੀਤੇ ਭੱਤੇ ਰੂਰਲ/ਬਾਰਡਰ /ਅੰਗਹੀਣ ਅਤੇ ਹੋਰ ਕਈ ਬੰਦ ਕੀਤੇ ਭੱਤੇ ਲਾਗੂ ਨਾ ਕਰਨ ਕਰਕੇ ਅਧਿਆਪਕ ਪੇਂਡੂ ਤੇ ਬਾਰਡਰ ਏਰੀਏ ਚ ਜਾਣ ਅਤੇ ਪਰਮੋਸ਼ਨਾ ਲੈਣ ਤੋ ਕੰਨੀ ਕਤਰਾ ਰਹੇ ਹਨ । ਨਵੇ ਅਧਿਆਪਕਾਂ ਤੇ ਮੁਲਾਜਮਾਂ ਤੇ ਪੰਜਾਬ ਸਕੇਲ ਲਾਗੂ ਨਾ ਕਰਨਾ । ਪ੍ਰਾਇਮਰੀ ਅਧਿਆਪਕਾਂ ਦੀ ਨਵੀਂ ਭਰਤੀ ਨੂੰ ਬੇਵਜ੍ਹਾ ਲਟਕਾਉਣਾ , ਅਧਿਆਪਕਾਂ ਨੂੰ ਪੂਰੇ ਗ੍ਰੇਡਾਂ ਅਤੇ ਬਣਦੇ ਲਾਭ ਦੇਕੇ ਪੱਕੇ ਨਾ ਕਰਨਾ ।ਪ੍ਰਾਇਮਰੀ ਅਧਿਆਪਕਾਂ ਦੀਆਂ ਰਹਿੰਦੀਆਂ ਹੈੱਡਟੀਚਰ /ਸੈਂਟਰ ਹੈੱਡਟੀਚਰ /ਮਾਸਟਰ ਕੇਡਰ ਪਰਮੋਸ਼ਨਾਂ / ਹੈਡਚਟੀਚਰ ਪੋਸਟ ਨੂੰ ਪ੍ਰਬੰਧਕੀ ਕਰਨ ਅਤੇ ਬੀ ਪੀ ਈ ਓ ਕੋਟਾ 75% ਬਹਾਲ ਕਰਕੇ ਪ੍ਰਮੋਸ਼ਨਾ ਨਾ ਕਰਨਾ , ਮਾਸਟਰ ਕੇਡਰ ਪਰਮੋਸ਼ਨਾਂ ਚ ਸਟੇਸ਼ਨ ਬਾਹਰਲੇ ਜਿਲਿਆਂ ਚ ਦੂਰ ਦੁਰਾਡੇ ਦੇਕੇ ਅਧਿਆਪਕ ਪ੍ਰੇਸ਼ਾਨ ਕਰਨੇਵ,ਮਿਸਮੈਚ ਡਾਟੇ ਵਾਲੇ ਅਤੇ ਕਈ ਹੋਰ ਅਧਿਆਪਕਾਂ ਦੀਆਂ ਬਦਲੀਆਂ ਨੂੰ ਵੀ ਵਿਚੇ ਲਟਕਾਈ ਰੱਖਣਾ ,ਸੈਂਟਰ ਪੱਧਰ ਤੇ ਡਾਟਾ ਐਂਟਰੀ ਅਪਰੇਟਰ , ਹਰੇਕ ਸਕੂਲ ਚ ਸਫਾਈ ਸੇਵਿਕ ਨਾ ਦੇਣਾ ਅਤੇ ਹੋਰ ਕਈ ਅਹਿਮ ਮੰਗਾਂ ਜਿਨ੍ਹਾਂ ਬਾਰੇ ਪਿਛਲੇ ਵੱਖ ਵੱਖ ਸਮੇਂ ਦੌਰਾਨ ਪੰਜਾਬ ਸਰਕਾਰ ਨਾਲ ਸਹਿਮਤੀਆਂ ਵੀ ਬਣੀਆਂ ਸਨ ਪਰ ਲਾਗੂ ਨਹੀਂ ਕੀਤੀਆਂ ਜਾ ਰਹੀਆਂ । ਪੰਜਾਬ ਸਰਕਾਰ ਤੁਰੰਤ ਮਸਲੇ ਹੱਲ ਕਰੇ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਤੇ ਹੋਰ ਆਗੂ