ਸ਼੍ਰੀ ਪਾਵਨ ਕੁਮਾਰ ਟੀਨੂੰ ਦੇ ਨਾਮਾਂਕਨ ਭਰਨ ਦੌਰਾਨ ਦਫ਼ਤਰੀ ਕਰਮਚਾਰੀ ਕੈਬਿਨੇਟ ਮੰਤਰੀ ਹਰਪਾਲ ਚੀਮੇ ਨੂੰ ਮਿਲੇ

ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ

ਸ਼੍ਰੀ ਪਾਵਨ ਕੁਮਾਰ ਟੀਨੂੰ ਦੇ ਨਾਮਾਂਕਨ ਭਰਨ ਦੌਰਾਨ ਦਫ਼ਤਰੀ ਕਰਮਚਾਰੀ ਕੈਬਿਨੇਟ ਮੰਤਰੀ ਹਰਪਾਲ ਚੀਮੇ ਨੂੰ ਮਿਲੇ

2018 ਵਿੱਚ ਅਧਿਆਪਕ ਕੀਤੇ ਪੱਕੇ,’ਦਫ਼ਤਰੀ ਮੁਲਾਜ਼ਮ ਅੱਜ ਵੀ ਖਾਣ ਧੱਕੇ :-ਸ਼ੋਭਿਤ ਭਗਤ

ਮੁਖ ਮੰਗਾਂ:-2018 ਮੁਤਾਬਿਕ ਅਧਿਆਪਕਾ ਦੀ ਤਰਜ ਤੇ ਦਫ਼ਤਰੀ ਕਰਮਚਾਰੀ ਪੱਕੇ ਕਰਨਾ !

2.ਤਨਖਾਹ ਅਨੋਮਲੀ ਦੂਰ ਕਰਨਾ !

ਜਲੰਧਰ (13/05/2024):-ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਦੇ ਆਗੂ ਸ਼ੋਭਿਤ ਭਗਤ,ਗਗਨਦੀਪ ਸ਼ਰਮਾ ਵਲੋਂ ਵਿੱਤ ਮੰਤਰੀ, ਪੰਜਾਬ ਸ੍ਰੀ ਹਰਪਾਲ ਸਿੰਘ ਚੀਮਾ ਜੀ ਨੂੰ ਮਿਲਿਆ ਗਿਆ।ਉਨ੍ਹਾਂ ਵਲੋਂ ਚੋਣ ਜਾਬਤੇ ਤੋਂ ਬਾਅਦ ਪੱਕੇ ਆਰਡਰ ਜਾਰੀ ਕਰਨ ਦਾ ਭਰੋਸਾ ਦਿੱਤਾ !ਇਸ ਤੇ ਯੂਨੀਅਨ ਆਗੂ ਵਲੋਂ ਸਪਸ਼ਟ ਤੌਰ ਤੇ ਕਿਹਾ ਗਿਆ ਕਿ ਜਿਵੇ 2018 ਵਿੱਚ ਅਧਿਆਪਕ ਪੱਕੇ ਕੀਤੇ ਗਏ ਸੀ ਉਹਨਾਂ ਦੀ ਤਰਜ ਤੇ ਹੀ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਕਿਉਕਿ ਕਿ ਦਫ਼ਤਰੀ ਕਰਮਚਾਰੀਆਂ ਦੀ ਭਰਤੀ ਪਾਰਦਰਸ਼ੀ ਤਰੀਕੇ ਨਾਲ ਲਿਖਤੀ ਪ੍ਰੀਖਿਆ, ਇਸ਼ਤਿਹਾਰ, ਮੈਰਿਟ, ਰਿਜ਼ਰਵੇਸ਼ਨ ਰੋਸਟਰ ਦੇ ਅਧਾਰ ਤੇ ਹੋਈ ਹੈ ਜੇਕਰ ਇਸ ਤਰਾਂ ਨਹੀਂ ਕੀਤਾ ਜਾਂਦਾ ਤਾ ਸਮੂਹ ਮੁਲਾਜ਼ਮ ਇਸ ਦਾ ਵਿਰੋਧ ਕਰਨਗੇ!
ਸਤੰਬਰ 2020 ਤੋਂ ਚਲੀ ਆ ਰਹੀਂ 5000 ਤਨਖਾਹ ਅਨੋਮਲੀ ਵੀ ਜਲਦ ਦੂਰ ਕਰਨ ਲਈ ਕਿਹਾ ਗਿਆ ਤੇ ਉਹਨਾਂ ਨੂੰ ਦੱਸਿਆ ਗਿਆ ਤੁਹਾਡੇ ਹੁਕਮ ਹੋਣ ਦੇ ਬਾਵਜੂਦ ਵਿਤ ਸਕੱਤਰ ਵਲੋਂ ਬਿਨਾ ਕਿਸੇ ਠੋਸ ਕਾਰਨ ਦੇ ਫਾਈਲ ਰਿਜੈਕਟ ਕਰਕੇ ਮਹਿਕਮੇ ਨੂੰ ਵਾਪਿਸ ਕਰ ਦਿਤੀ ਗਈ ਹੈ ਜਿਸ ਨੂੰ ਜਲਦ ਪਾਸ ਕਰਵਾਉਣ ਦੀ ਖੇਚਲ ਕੀਤੀ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ ਵਿੱਚ ਮੁਲਾਜ਼ਮ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣ ਗਏ !

Scroll to Top