
ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਬਲਾਕ ਫਾਜ਼ਿਲਕਾ-1 ਦੇ 20 ਅਧਿਆਪਕਾਂ ਨੂੰ ਕੀਤਾ ਸਨਮਾਨਿਤ ਮਿਹਨਤੀ ਅਤੇ ਸਮੱਰਪਿਤ ਅਧਿਆਪਕ ਨੇ ਬਲਾਕ ਦਾ ਮਾਣ- ਬੀਪੀਈਓ ਸੁਨੀਲ ਕੁਮਾਰ ਛਾਬੜਾ ਸਿੱਖਿਆ ਵਿਭਾਗ ਪੰਜਾਬ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਅਧਿਆਪਕ ਆਪਣੇ ਨਿਵੇਕਲੇ ਕੰਮਾਂ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਉਪਰਾਲਿਆਂ ਲਈ ਜਾਣੇ ਜਾਂਦੇ ਹਨ।ਫਾਜ਼ਿਲਕਾ-1 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਨੀਲ ਕੁਮਾਰ ਛਾਬੜਾ ਕੁਮਾਰ ਦੁਆਰਾ ਬਲਾਕ ਫਾਜ਼ਿਲਕਾ-1 ਦੇ ਸਮੂਹ ਸੀ ਐਚ ਟੀਜ਼ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਬਲਾਕ ਪੱਧਰੀ ਅਧਿਆਪਕ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਹਰੇਕ ਕਲਸਟਰ ਦੇ ਤਿੰਨ ਬਿਹਤਰੀਨ ਅਧਿਆਪਕਾਂ (ਐਚਟੀ, ਈਟੀਟੀ ਅਤੇ ਐਸੋਸ਼ੀਏਟ ਅਧਿਆਪਕ ) ਦਾ ਨਾਂ ਅਤੇ ਬਲਾਕ ਦੇ ਪੰਜ ਸੀ ਐਚ ਟੀਜ਼ ਦਾ ਨਾਂ ਸ਼ਾਮਲ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਨੀਲ ਕੁਮਾਰ ਛਾਬੜਾ ਜੀ, ਵਿਸ਼ੇਸ਼ ਮਹਿਮਾਨ ਰਾਜੇਸ਼ ਵਾਟਸ ਅਤੇ ਰਾਜਿੰਦਰ ਬਾਘਲਾ (ਦਫ਼ਤਰੀ ਅਮਲਾ) ਰਹੇ। ਬਲਾਕ ਪ੍ਰਾਇਮਰੀ ਸਿੱਖਿਆ ਫਾਜ਼ਿਲਕਾ-1 ਦੁਆਰਾ ਸ ਕੁਲਬੀਰ ਸਿੰਘ ਸੀ.ਐੱਚ.ਟੀ ਰਾਣਾ ਬਲਾਕ ਫਾਜ਼ਿਲਕਾ 1ਪੂਰਨ ਸਿੰਘ ਸੀ.ਐੱਚ.ਟੀ ਬਹਿਕ ਬੋਦਲਾਸੋਨਮ ਠਕਰਾਲ ਸੀਐਚਟੀ ਟਾਹਲੀ ਵਾਲਾ ਬੋਦਲਾਗੀਤਾ ਰਾਣੀ ਸੀਐਚਟੀ ਸਜਰਾਣਾਸ਼ੁਭਾਸ਼ ਕਟਾਰੀਆ ਸੀਐਚਟੀ ਚੁਆੜਿਆਂਉਮ ਪ੍ਰਕਾਸ਼ ਐਚ ਟੀ ਸਪਸ ਆਹਲ ਬੋਦਲਾਸੰਤੋਸ਼ ਰਾਣੀ ਐਚ ਟੀ ਸਪਸ ਇਸਲਾਮ ਵਾਲਾਸੁਰਜੀਤ ਸਿੰਘ ਐਚਟੀ ਸਪਸ ਘੱਟਿਆਂ ਵਾਲੀ ਜੱਟਾਂਸੰਜੀਵ ਕੁਮਾਰ ਐਚ ਟੀ ਅਭੁੰਨਅਨੀਤਾ ਰਾਣੀ ਐਚ ਟੀ ਨੂਰਸ਼ਾਹਈਟੀਟੀ ਸੁਰਿੰਦਰ ਕੁਮਾਰ ਬਹਿਕ ਬੋਦਲਾਸਤਿੰਦਰ ਕੁਮਾਰ ਸਪਸ ਕਮਾਲ ਵਾਲਾ ਈਟੀਟੀ ਅਮਨਦੀਪ ਕੌਰ ਸਪਸ ਚਿਮਨੇ ਵਾਲਾ ਈਟੀਟੀ ਅਮ੍ਰਿਤ ਢਾਣੀ ਗੁਲਾਬ ਰਾਮਈਟੀਟੀ ਰੰਜਨਾ ਰਾਣੀ ਸਪਸ ਸ਼ੁਰੇਸ਼ ਵਾਲਾ ਸੈਣੀਆਂ ਐਸੋਸੀਏਟ ਸੁਦੇਸ਼ ਰਾਣੀ ਗੁਦੜ ਭੈਣੀ ਐਸੋਸੀਏਟ ਕੰਵਲਜੀਤ ਕੌਰ ਸਜਰਾਣਾ ਐਸੋਸੀਏਟ ਪੁਸ਼ਪਿੰਦਰ ਕੌਰ ਜੌੜਕੀ ਅੰਧੇ ਵਾਲੀ ਐਸੋਸੀਏਟ ਹਰਪ੍ਰੀਤ ਕੌਰ ਚੁਆੜਿਆਂ ਵਾਲੀ ਹਰਭਜਨ ਲਾਲ ਨਵਾਂ ਹਸਤਾ – 1ਨੂੰ ਵੀ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੇ ਅਖੀਰ ਵਿੱਚ ਸਮੂਹ ਸੀ ਐਚ ਟੀਜ਼ ਦੁਆਰਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਨੀਲ ਕੁਮਾਰ ਛਾਬੜਾ ਜੀ ਅਤੇ ਦਫ਼ਤਰੀ ਅਮਲੇ ਨੂੰ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪਰੋਕਤ ਹਾਜ਼ਰੀਨ ਤੋਂ ਇਲਾਵਾ ਰਜਿੰਦਰ ਕੁਮਾਰ ਵਰਮਾ ਐਚ ਟੀ ਹਸਤਾ ਕਲਾਂ, ਸਚਿਨ ਕੁਮਾਰ ਐਚ ਟੀ ਖੂਈ ਖੇੜਾ, ਰਾਘਵ ਉਬਵੇਜਾ ਆਦਿ ਅਧਿਆਪਕ ਮੌਜੂਦ ਸਨ। ਮੰਚ ਸੰਚਾਲਨ ਈ ਟੀ ਟੀ ਅਧਿਆਪਕਾ ਸਮਾਇਲ ਕੰਬੋਜ ਅਤੇ ਸ਼ਵੇਤਾ ਰਾਣੀ ਸ ਪ੍ਰਾ ਸ ਰਾਣਾ ਦੁਆਰਾ ਬਾਖੂਬੀ ਨਿਭਾਇਆ ਗਿਆ।