
ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਬਲਾਕ ਖੂਈਆਂ ਸਰਵਰ ਦੇ 30 ਹੋਣਹਾਰ ਅਧਿਆਪਕਾਂ ਦਾ ਕੀਤਾ ਸਨਮਾਨ ਮਿਹਨਤੀ ਅਤੇ ਸਮੱਰਪਿਤ ਅਧਿਆਪਕ ਨੇ ਬਲਾਕ ਦਾ ਮਾਣ -ਬੀਪੀਈਓ ਸਤੀਸ਼ ਮਿਗਲਾਨੀ ਬੀਪੀਈਓ ਸਤੀਸ਼ ਮਿਗਲਾਨੀ ਦੁਆਰਾ ਨਿਵੇਕਲੀ ਪਹਿਲ ਕਰਦਿਆਂ ਬਲਾਕ ਖੂਈਆਂ ਸਰਵਰ ਦੇ 30 ਹੋਣਹਾਰ ਅਧਿਆਪਕਾਂ ਨੂੰ ਵਧੀਆ ਸੇਵਾਵਾਂ ਬਦਲੇ ਅੰਤਰਰਾਸ਼ਟਰੀ ਅਧਿਆਪਕ ਦਿਵਸ ਨੂੰ ਸਮਰਪਿਤ ਬਲਾਕ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਸਬੰਧੀ ਬਲਾਕ ਦਫ਼ਤਰ ਖੂਈਆਂ ਸਰਵਰ ਵਿਖੇ ਇੱਕ ਸਾਦਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਹਾਇਕ ਡਾਇਰੈਕਟਰ ਸ਼ੰਕਰ ਚੌਧਰੀ ਨੇ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਆਪਣੇ ਹੱਥੀ ਅਧਿਆਪਕਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਤੇ ਉਹਨਾਂ ਕਿਹਾ ਕਿ ਮਿਹਨਤੀ ਅਤੇ ਸਮੱਰਪਿਤ ਅਧਿਆਪਕ ਸਮਾਜ ਅਤੇ ਦੇਸ਼ ਦਾ ਸਰਮਾਇਆ ਹਨ। ਉਹ ਅੱਜ ਇਸ ਸਨਮਾਨ ਸਮਾਰੋਹ ਦਾ ਹਿੱਸਾ ਬਣ ਕੇ ਬੜੀ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਨ। ਬੀਪੀਈਓ ਮਿਗਲਾਨੀ ਨੇ ਕਿਹਾ ਕਿ ਸਨਮਾਨਿਤ ਹੋਣ ਵਾਲੇ ਅਧਿਆਪਕ ਸਾਡੇ ਬਾਕੀ ਅਧਿਆਪਕਾਂ ਲਈ ਪ੍ਰੇਰਨਾ ਦਾ ਕੰਮ ਕਰਨਗੇ। ਇਹਨਾਂ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਤੇ ਸਿਮਰਨ ਕੁਮਾਰ, ਕੁਲਦੀਪ ਸਿੰਘ, ਵੀਰਪਾਲ ਕੌਰ ਸੁਰਿੰਦਰ ਕੁਮਾਰ, ਸੁਨੀਲ ਕੁਮਾਰ, ਸੁਸ਼ਮਾ ਰਾਣੀ, ਸ਼ਾਰਧਾ ਰਾਣੀ, ਪ੍ਰਿਅੰਕਾ, ਸੁਭਾਸ਼ ਚੰਦਰ,ਸਾਲੂ ਕੰਬੋਜ, ਦਿਨੇਸ਼ ਕੁਮਾਰ, ਬਲਵਿੰਦਰ ਸਿੰਘ ,ਜਾਨੇਦਰ ਕੁਮਾਰ,ਅਮਰਦੀਪ ਸਿੰਘ,ਸ਼ਿਓ ਨਰਾਇਣ, ਬਲਵਿੰਦਰ ਸਿੰਘ,ਰਾਮ ਲਾਲ,ਸਰਦੂਲ ,ਅਰਜਨ ਸਿੰਘ,ਰਸ਼ਪਿੰਦਰ ਕੌਰ, ਰੁਪਿੰਦਰਜੀਤ ਕੌਰ,ਅਰਸ਼ਿਤ ਕੰਬੋਜ, ਮਹਿੰਦਰ ਕੁਮਾਰ,ਲਾਲ ਚੰਦ, ਰਾਕੇਸ਼ ਕੁਮਾਰ, ਅਨਿਲ ਕੁਮਾਰ, ਰਾਜਿੰਦਰ ਕੁਮਾਰ,ਰਵਿਸ਼ ਕੁਮਾਰ, ਰਮੇਸ਼ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ।ਇਸ ਦੇ ਨਾਲ ਦੁਪਿੰਦਰ ਸਿੰਘ ਢਿੱਲੋਂ ਨੂੰ ਸਟੇਟ ਐਵਾਰਡ ਹਾਸਲ ਕਰਨ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਗਿਆ।ਇਸ ਮੌਕੇ ਤੇ ਬੀਪੀਈਓ ਅਜੇ ਛਾਬੜਾ, ਬੀਪੀਈਓ ਭਾਲਾ ਰਾਮ, ਸੁਰਿੰਦਰ ਨਾਗਪਾਲ ਸਟੇਟ ਅਵਾਰਡੀ, ਸੀਐਚਟੀ ਅਭਿਸ਼ੇਕ ਕਟਾਰੀਆ, ਸੀਐਚਟੀ ਭਗਵੰਤ ਭਠੇਜਾ, ਸੀਐਚਟੀ ਅਸ਼ੋਕ ਕੁਮਾਰ, ਸੀਐਚਟੀ ਸੁਰਿੰਦਰ ਸਿੰਘ, ਸੀਐਚਟੀ ਜਸਵਿੰਦਰ ਕੌਰ, ਸੀਐਚਟੀ ਸੀਮਾ ਰਾਣੀ,ਸੁਰਿੰਦਰ ਕੁਮਾਰ ਸਟੇਟ ਅਵਾਰਡੀ ਅਤੇ ਕ੍ਰਿਸ਼ਨ ਲਾਲ ਸਟੇਟ ਅਵਾਰਡੀ ਮੌਜੂਦ ਸਨ।