ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਭਾਰਤ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਦਿਨ

ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਭਾਰਤ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਦਿਨ ਸ਼੍ਰੀ ਗੁਰੂ ਰਵਿਦਾਸ ਮੰਦਰ (ਪੀਰ ਗੁਰਾਇਆ) ਫਾਜ਼ਿਲਕਾ ਵਿਖੇ ਡਾ. ਭੀਮ ਰਾਓ ਅੰਬੇਡਕਰ ਸਮਾਜ ਭਲਾਈ ਸਭਾ (ਰਜਿ.) ਪੀਰ ਗੁਰਾਇਆ ਦਫਤਰ ਸ਼੍ਰੀ ਗੁਰੂ ਰਵਿਦਾਸ ਮੰਦਰ ਪੀਰ ਗੁਰਾਇਆ ਅਤੇ ਸ਼੍ਰੀ ਗੁਰੂ ਰਵਿਦਾਸ ਸਭਾ (ਰਜਿ.) ਨਵੀਂ ਅਬਾਦੀ ਇਸਲਾਮਾਬਾਦ ਪੀਰ ਗੁਰਾਇਆ ਫਾਜ਼ਿਲਕਾ ਵੱਲੋਂ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਅੱਜ ਮਿਤੀ 14 ਅਪ੍ਰੈਲ 2024 ਐਤਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਅੰਮ੍ਰਿਤਬਾਣੀ ਜੀ ਦੇ ਰੱਖੇ ਗਏ ਪਾਠ ਦੇ ਭੋਗ ਪਾਏ ਗਏ ਅਤੇ ਸੰਗਤਾਂ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਸ਼ੁਭ ਮੌਕੇ ਤੇ ਮਾਨਯੋਗ ਸ. ਗੁਰਚਰਨ ਸਿੰਘ ਜੀ ਮੁਸਾਫਿਰ ਵਿਸ਼ੇਸ਼ ਤੌਰ ਤੇ ਗੁਰੂ ਘਰ ਵਿੱਚ ਨਤਮਸਤਕ ਹੋਣ ਲਈ ਪੁੱਜੇ। ਸ਼੍ਰੀ ਖੜਕ ਸਿੰਘ, ਫਕੀਰ ਚੰਦ, ਭੀਮ ਸੈਨ ਸੋਲੀਆ ਪ੍ਰਧਾਨ, ਸੰਤ ਰਾਮ ਸੋਲੀਆ ਸੈਕਟਰੀ ਅਤੇ ਸ. ਗੁਰਚਰਨ ਸਿੰਘ ਮੁਸਾਫਰ ਜੀ ਨੂੰ ਵਧੀਆ ਸੇਵਾਵਾਂ ਲਈ ਸਭਾ ਵੱਲੋਂ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ ਸ਼੍ਰੀ ਕਨਹਿਆ ਲਾਲ ਮੈਨੇਜਰ ਐਸਬੀਆਈ, ਸ਼੍ਰੀ ਮਨੋਹਰ ਲਾਲ ਮੈਨੇਜਰ ਐਸਬੀਆਈ ਵਿਸ਼ੇਸ਼ ਤੌਰ ਤੇ ਪੁੱਜੇ। ਖੇਮ ਰਾਜ, ਡਾ. ਗੁਰਚਰਨ ਸਿੰਘ, ਅਸ਼ਵਨੀ ਕੁਮਾਰ ਜਗਦੀਸ਼ ਫਾਂਡੀਆ, ਵਿਨੋਦ ਕੁਮਾਰ, ਹਰਬੰਸ ਲਾਲ, ਜਤਿੰਦਰ ਕੁਮਾਰ, ਨਰਿੰਦਰ ਕੁਮਾਰ, ਨੀਰਜ ਕੁਮਾਰ, ਬਲਰਾਮ, ਨਰੇਸ਼ ਸੋਲੀਆ, ਮਨੋਜ ਸੋਲੀਆ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਰਵਣ ਕੁਮਾਰ ਜੇ ਈ, ਗਿਆਨ ਚੰਦ ਪਟਵਾਰੀ ਅਤੇ ਹੋਰ ਪਤਵੰਤੇ ਸੱਜਣਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਸਕੂਲ ਦੇ ਬੱਚੇ ਡਿੰਪਲ, ਵੰਸ਼, ਵੰਦਨਾ, ਯੁਵਰਾਜ ਅਤੇ ਹੋਰ ਬੱਚਿਆਂ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ। ਬਲਦੇਵ ਕ੍ਰਿਸ਼ਨ ਸ਼ਰਮਾ ਜੀ ਸੰਗੀਤ ਟੀਚਰ ਵੱਲੋਂ ਸੰਗਤਾਂ ਨੂੰ ਗੁਰਬਾਣੀ ਰਾਹੀਂ ਨਿਹਾਲ ਕੀਤਾ ਗਿਆ। ਮੰਚ ਸੰਚਾਲਕ ਦੀ ਡਿਊਟੀ ਸ਼੍ਰੀ ਓਮ ਪ੍ਰਕਾਸ਼ ਮੈਨੇਜਰ ਐਸਬੀਆਈ (ਰਿਟਾ.) ਵੱਲੋਂ ਨਿਭਾਈ ਗਈ।

Scroll to Top