
ਅੱਜ ਮਿਤੀ 23.5.24 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ(ਆਈ. ਏ. ਐਸ.) ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜੈ ਇੰਦਰ ਸਿੰਘ (PCS) ਐਸ ਡੀ ਐਮ ਜਲੰਧਰ 1 ਜੀ ਦੀ ਅਗਵਾਈ ਹੇਠ ਵਿੱਚ ਲੋਕ ਸਭਾ ਚੋਣਾਂ 2024 ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਵੱਖ ਵੱਖ ਵੋਟਰ ਜਾਗਰੂਕਤਾ ਸਬੰਧੀ ਗਤਿਵਿਧਿਆਂ ਕਰਵਾਈਆਂ ਜਾ ਰਹੀਆਂ ਹਨ। ਜਿਸ ਤਹਿਤ ਚੰਦਰ ਸ਼ੇਖਰ ਨੋਡਲ ਅਫ਼ਸਰ ਸਵੀਪ ਅਤੇ ਮਨਜੀਤ ਮੈਨੀ ਸਹਾਇਕ ਨੋਡਲ ਅਫ਼ਸਰ ਸਵੀਪ ਵਲੋਂ ਇਨਕਮ ਟੈਕਸ ਵਿਭਾਗ ਜਲੰਧਰ ਵਿਖੇ ਮੁਲਾਜਮਾਂ ਨੂੰ ਵੋਟਾਂ ਵਿੱਚ ਵਧ ਤੋ ਵਧ ਭਾਗ ਲੈਣ ਸਬੰਧੀ ਜਾਗਰੂਕ ਕੀਤਾ ਗਿਆ। ਜਿਸ ਵਿਚ ਸਹਾਇਕ ਇਨਕਮ ਟੈਕਸ ਕਮਿਸ਼ਨਰ ਸ਼੍ਰੀ ਨਰੇਸ਼ ਕੁਮਾਰ ਭਗਤ ਨੇ ਵੀ ਆਪਣੇ ਅਧੀਨ ਆਉਂਦੇ ਮੁਲਾਜ਼ਮਾਂ ਨੂੰ ਇਸ ਮੁਹਿੰਮ ਵਿਚ ਵਧ ਤੋ ਵਧ ਯੋਗਦਾਨ ਪਾਉਣ ਲਈ ਅਪੀਲ ਕੀਤੀ ਅਤੇ ਆਮ ਜਨਤਾ ਨੂੰ ਵੀ ਅੱਗੇ ਆਕੇ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਕਿਹਾ।
ਇਸ ਮੌਕੇ ਓਹਨਾ ਵਲੋਂ ਇਸ ਵਾਰ 70 ਪਾਰ ਦਾ ਨਾਰਾ ਵੀ ਲਗਾਇਆ ਗਿਆ।