
ਅੱਜ ਮਿਤੀ 21.5.24 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਡਾਕਟਰ ਹਿਮਾਂਸ਼ੂ ਅਗਰਵਾਲ(ਆਈ. ਏ. ਐਸ.) ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਜੈ ਇੰਦਰ ਸਿੰਘ (PCS) ਐਸ ਡੀ ਐਮ ਜਲੰਧਰ 1 ਜੀ ਦੀ ਅਗਵਾਈ ਹੇਠ ਵਿੱਚ ਲੋਕ ਸਭਾ ਚੋਣਾਂ 2024 ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਵੱਖ ਵੱਖ ਵੋਟਰ ਜਾਗਰੂਕਤਾ ਸਬੰਧੀ ਗਤਿਵਿਧਿਆਂ ਕਰਵਾਈਆਂ ਜਾ ਰਹੀਆਂ ਹਨ। ਜਿਸ ਤਹਿਤ ਸ਼੍ਰੀ ਚੰਦਰ ਸ਼ੇਖਰ ਨੋਡਲ ਅਫ਼ਸਰ ਸਵੀਪ ਅਤੇ ਸ਼੍ਰੀ ਮਨਜੀਤ ਮੈਨੀ ਸਹਾਇਕ ਨੋਡਲ ਅਫ਼ਸਰ ਸਵੀਪ ਵਲੋਂ ਜੂਡੋ ਵਿੰਗ ਦੇ ਖਿਡਾਰੀਆਂ ਨੂੰ ਵੋਟਾਂ ਵਿੱਚ ਵਧ ਤੋ ਵਧ ਭਾਗ ਲੈਣ ਸਬੰਧੀ ਜਾਗਰੂਕ ਕੀਤਾ ਗਿਆ। ਜਿਸ ਵਿਚ ਜੂਡੋ ਕੋਚ ਸ਼੍ਰੀ ਸੁਰਿੰਦਰ ਕੁਮਾਰ ਅੰਤਰ ਰਾਸ਼ਟਰੀ ਜੂਡੋ ਕੋਚ ਨੇ ਵੀ ਆਪਣੇ ਨੈਸ਼ਨਲ ਪੱਧਰ ਦੇ ਜੂਡੋ ਦੇ ਖਿਡਾਰੀਆਂ ਨੂੰ ਇਸ ਮੁਹਿੰਮ ਵਿਚ ਵਧ ਤੋ ਵਧ ਯੋਗਦਾਨ ਪਾਉਣ ਲਈ ਅਪੀਲ ਕੀਤੀ ਅਤੇ ਹੋਰ ਖਿਡਾਰੀਆਂ ਨੂੰ ਵੀ ਅੱਗੇ ਆਕੇ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਕਿਹਾ।
ਇਸ ਮੌਕੇ ਜੂਡੋ ਦੇ ਖਿਡਾਰੀਆਂ ਵਲੋਂ ਇਸ ਵਾਰ 70 ਪਾਰ ਦਾ ਨਾਰਾ ਵੀ ਲਗਾਇਆ ਗਿਆ।