ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ**ਐਮ. ਐਲ. ਏ ਰਮਨ ਅਰੋੜਾ ਵੱਲੋ ਸਿੱਖਿਆ ਸਕੱਤਰ ਨੂੰ ਦਫ਼ਤਰੀ ਕਰਮਚਾਰੀਆਂ ਦੀਆਂ ਕਟੀਆਂ ਤਨਖਾਹਾਂ ਜਾਰੀ ਕਰਨ ਦਾ ਹੁਕਮ

*ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ**ਐਮ. ਐਲ. ਏ ਰਮਨ ਅਰੋੜਾ ਵੱਲੋ ਸਿੱਖਿਆ ਸਕੱਤਰ ਨੂੰ ਦਫ਼ਤਰੀ ਕਰਮਚਾਰੀਆਂ ਦੀਆਂ ਕਟੀਆਂ ਤਨਖਾਹਾਂ ਜਾਰੀ ਕਰਨ ਦਾ ਹੁਕਮ**ਸਿੱਖਿਆ ਸਕੱਤਰ ਵੱਲੋ ਸੋਮਵਾਰ ਤੱਕ ਫੰਡ ਜਾਰੀ ਕਰਨ ਦਾ ਭਰੋਸਾ**ਦਫ਼ਤਰੀ ਕਰਮਚਾਰੀਆ ਨੂੰ 27 ਤਰੀਕ ਨੂੰ ਹੋਣ ਵਾਲੀ ਸਬ ਕਮੇਟੀ ਦੀ ਫੈਸਲਾਕੂਨ ਮੀਟਿੰਗ ਵਿੱਚ ਪੱਕੇ ਹੋਣ ਦੀ ਆਸ ਬਜੀ*ਜਲੰਧਰ (21/02/2025)ਬੀਤੇ ਲੰਮੇ ਸਮੇ ਤੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਦਫ਼ਤਰੀ ਕਰਮਚਾਰੀ ਨੂੰ 27 ਤਰੀਕ ਨੂੰ ਹੋਣ ਵਾਲੀ ਸਬ ਕਮੇਟੀ ਤੇ ਸਮੂਹ ਅਧਿਕਾਰੀਆਂ ਦੀ ਮੀਟਿੰਗ ਵਿੱਚ ਪੱਕੇ ਹੋਣ ਦੀ ਆਸ ਬਜੀ!ਪ੍ਰੈਸ ਬਿਆਨ ਜਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਆਗੂ ਸ਼ੋਭਿਤ ਭਗਤ, ਗਗਨਦੀਪ ਸ਼ਰਮਾ, ਰਾਕੇਸ਼ ਕੁਮਾਰ ਵੱਲੋ ਇਸੇ ਸਬੰਧ ਵਿੱਚ ਐਮ. ਐਲ. ਏ ਜਲੰਧਰ ਸੈਂਟਰਲ ਸ਼੍ਰੀ ਰਮਨ ਅਰੋੜਾ ਨੂੰ ਮਿਲਿਆ ਗਿਆ ਤੇ ਉਹਨਾਂ ਨੂੰ ਮੁਲਾਜ਼ਮ ਮੰਗਾ ਬਾਰੇ ਦੱਸਿਆ ਗਿਆ ਉਹਨਾਂ ਵੱਲੋ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਗਿਆ!ਰੈਗੂਲਰ ਦੇ ਸਬੰਧ ਵਿੱਚ ਉਹਨਾਂ ਵੱਲੋ ਕਿਹਾ ਗਿਆ ਸਰਕਾਰ ਵੱਲੋ ਜਲਦ ਹੀ ਤੁਹਾਨੂੰ ਰੈਗੂਲਰ ਕੀਤਾ ਜਾ ਰਿਹਾ ਹੈ!ਆਗੂਆਂ ਵੱਲੋ ਦੱਸਿਆ ਗਿਆ ਕੇ ਪਿਛਲੇ ਦੋ ਮਹੀਨਿਆਂ ਦੀ ਤਨਖਾਹ ਵਿੱਚ ਸਿੱਖਿਆ ਸਕੱਤਰ ਜੀ ਵੱਲੋ ਕਟ ਲਗਾ ਦਿਤਾ ਗਿਆ ਜਿਸ ਕਰਕੇ ਕਰਮਚਾਰੀਆਂ ਦੀਆਂ ਲੋਨ ਦੀਆਂ ਕਿਸ਼ਤਾਂ, ਬਚਿਆਂ ਦੀਆਂ ਫੀਸਾਂ,ਘਰੇਲੋਂ ਖਰਚੇ ਕਰਨ ਵਿੱਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ!ਐਮ. ਐਲ. ਏ ਸ਼੍ਰੀ ਰਮਨ ਅਰੋੜਾ ਜੀ ਵੱਲੋ ਮੌਕੇ ਤੇ ਸਿੱਖਿਆ ਸਕੱਤਰ ਨੂੰ ਫੋਨ ਕੀਤਾ ਗਿਆ ਤੇ ਦਫ਼ਤਰੀਆਂ ਕਰਮਚਾਰੀਆਂ ਪ੍ਰਤੀ ਹਮਦਰਦੀ ਦਿਖਾਉਂਦੇ ਹੋਏ ਤਨਖਾਹਾਂ ਜਾਰੀ ਕਰਨ ਲਈ ਕਿਹਾ ਗਿਆ!ਸਿੱਖਿਆ ਸਕੱਤਰ ਵੱਲੋ ਹਮਦਰਦੀ ਦਿਖਾਉਂਦੇ ਹੋਏ ਸੋਮਵਾਰ ਤੱਕ ਫੰਡ ਜਾਰੀ ਕਰਨ ਦਾ ਭਰੋਸਾ ਦਿਤਾ ਗਿਆ!

Scroll to Top