
ਸਰਵ ਸਿੱਖਿਆ ਅਭਿਆਨ /ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੀ ਸੀ. ਐਮ ਹਾਊਸ ਮੁੱਖਮੰਤਰੀ ਦੇ ਓ ਐਸ ਡੀ ਨਾਲ ਹੋਈ ਮੀਟਿੰਗ:-ਸ਼ੋਭਿਤ ਭਗਤ
ਮੁੱਖ ਮੰਗਾਂ :-ਅਧਿਆਪਕਾਂ ਦੀ ਤਰਜ ਤੇ ਰੈਗੂਲਰ ਕਰਨ ਦੀ 5 ਮਹੀਨਿਆਂ ਤੋਂ ਪੈਡਿੰਗ ਪਈ ਫਾਈਲ ਅਤੇ ਤਨਖਾਹ ਕਟੋਤੀ ਨੂੰ ਹੱਲ ਕਰਨਾ
ਜਲੰਧਰ (15/08/2024)
ਅੱਜ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੀ ਮੀਟਿੰਗ ਜਲੰਧਰ ਪ੍ਰਸ਼ਾਸਨ ਵਲੋ ਸੀ. ਐਮ ਹਾਊਸ ਮੁੱਖਮੰਤਰੀ ਦੇ ਓ ਐਸ ਡੀ ਸਰਦਾਰ ਉਂਕਾਰ ਸਿੰਘ ਨਾਲ ਕਰਵਾਈ ਗਈ !ਪ੍ਰੈਸ ਬਿਆਨ ਜਾਰੀ ਕਰਦੇ ਯੂਨੀਅਨ ਦੇ ਆਗੂ ਸ਼ੋਬਿਤ ਭਗਤ,ਰਾਕੇਸ਼ ਕੁਮਾਰ ਵਲੋਂ ਦੱਸਿਆ ਗਿਆ ਕਿ ਮੌਕੇ ਤੇ ਓ. ਐਸ. ਡੀ ਸਰਦਾਰ ਉਂਕਾਰ ਸਿੰਘ ਵਲੋਂ ਸਪੈਸ਼ਲ ਚੀਫ ਸੇਕ੍ਰੇਟਰੀ ਹਿਮਾਂਸ਼ੂ ਜੈਨ ਨੂੰ 20 ਤਾਰੀਕ ਨੂੰ ਹੋਣ ਵਾਲੀ ਸਬ ਕਮੇਟੀ /ਵਿਤ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਜਥੇਬੰਦੀ ਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਤੇ ਜਲਦ ਮੀਟਿੰਗ ਦੀ ਲੈੱਟਰ ਜਾਰੀ ਕਰਨ ਲਈ ਕਿਹਾ ਗਿਆ !