ਸਰਵ ਸਿਖਿਆ ਅਭਿਆਨ /ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ

ਕੈਬਿਨੇਟ ਮੰਤਰੀ ਸ਼੍ਰੀ ਬ੍ਰਹਮ ਸ਼ੰਕਰ ਜਿੰਮਪਾ ਵਲੋਂ ਜਲਦ ਫਾਇਨਾਂਸ ਸੇਕ੍ਰੇਟਰੀ ਨੂੰ ਪੈਂਡਿੰਗ ਫਾਈਲ ਕਲੀਅਰ ਕਰਨ ਦੇ ਨਿਰਦੇਸ਼:-ਸ਼ੋਭਿਤ ਭਗਤ
ਮੁਖ ਮੰਗਾ :-1) Csr ਰੁਲ ਮੁਤਾਬਿਕ ਸਿਖਿਆ ਵਿਭਾਗ ਚ ਪੱਕੇ ਕਰਨਾ !
2) ਸਤੰਬਰ 2020 ਤੋਂ ਤਨਖਾਹ ਅਨੋਮਲੀ ਦੂਰ ਕਰਨ ਸਬੰਧੀ

ਜਲੰਧਰ (06/04/2024)ਅੱਜ ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫ਼ਤਰੀ ਕਰਮਚਾਰੀ ਯੂਨੀਅਨ ਤੇ ਵਿਸ਼ੇਸ਼ ਅਧਿਆਪਕ ਯੂਨੀਅਨ ਦੇ ਆਗੂ ਸ਼ੋਬਿਤ ਭਗਤ, ਗਗਨਦੀਪ ਸ਼ਰਮਾ, ਲਲਿਤ ਮਿਸ਼ਰਾ ਫਗਵਾੜਾ ਕੋਨਿਕਾ ਰਿਸੋਰਟ ਮੁੱਖਮੰਤਰੀ ਸਰਦਾਰ ਭਗਵੰਤ ਮਾਨ ਦੀ ਆਮਦ ਦੌਰਾਨ ਆਪਣੀ ਹਕ਼ੀ ਤੇ ਜਾਇਜ ਮੰਗਾਂ ਲਈ ਮਿਲਣ ਪਹੁੰਚੇ.
ਪਰ ਪ੍ਰਸ਼ਾਸ਼ਨ ਵਲੋਂ ਮੁੱਖਮੰਤਰੀ ਸਰਦਾਰ ਭਗਵੰਤ ਮਾਨ ਨਾਲ ਮਿਲਾਇਆ ਨਹੀਂ ਜਾ ਰਿਹਾ ਸੀ. ਮੁਲਾਜ਼ਮਾਂ ਦੇ ਰੋਸ਼ ਜਾਹਿਰ ਕਰਨ ਤੇ ਮੌਕੇ ਤੇ ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਮਪਾ ਨਾਲ ਮਿਲਵਾਇਆਂ ਗਿਆ
ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਮਪਾ ਵਲੋਂ ਮੁਲਾਜ਼ਮਾਂ ਦੀਆ ਮੰਗਾ ਨੂੰ ਬੜੇ ਧਿਆਨ ਨਾਲ ਸੁਣਿਆ ਗਿਆ ਤੇ ਮੌਕੇ ਤੇ ਫਾਇਨਾਂਸ ਸੇਕ੍ਰੇਟਰੀ ਮੈਡਮ ਗੁਰਪ੍ਰੀਤ ਕੌਰ ਸਪਰਾ ਨਾਲ ਫੋਨ ਤੇ ਗੱਲ ਕੀਤੀ ਗਈ ਤੇ ਪੈਂਡਿੰਗ ਫਾਈਲ ਨੂੰ ਜਲਦ ਕਲੀਅਰ ਕਰਨ ਦੇ ਨਿਰਦੇਸ਼ ਦਿਤੇ ਗਏ !