ਸਰਬ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂਆ ਨੇ ਕੈਬਿਨੇਟ ਮੰਤਰੀ ਨੂੰ ਮੰਗਾਂ ਬਾਰੇ ਜਾਣੂ ਕਰਵਾਈਆਂ ਅਫਸਰਸ਼ਾਹੀ ਤੇ ਅੜਿਕਾ ਬਣਨ ਦਾ ਲਾਇਆ ਦੋਸ਼

ਅੱਜ ਕੈਬਿਨੇਟ ਮੰਤਰੀ ਸ਼੍ਰੀ ਮੋਹਿੰਦਰ ਭਗਤ ਵੱਲੋ ਦਾਖਲਾ ਮੋਹਿਮ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਵੈਸਟ -1 ਵਿੱਚ ਵੀ ਸ਼ਿਰਕਤ ਕੀਤੀ ਗਈ!ਇਸ ਦੌਰਾਨ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀਆਂ ਵੱਲੋ ਆਪਣੀਆਂ ਸਮੱਸਿਆਂ ਬਾਰੇ ਦੱਸਿਆ ਗਿਆ ਕਿ ਉਹ ਪੂਰੀ ਤਨਦੇਹੀ ਦੇ ਨਾਲ ਦਫ਼ਤਰੀ ਕੰਮ ਨੂੰ ਕਰ ਰਹੇ ਹਨ!ਪਰ ਹਾਲੇ ਤੱਕ ਵੀ ਸਾਨੂੰ ਪੱਕਾ ਨਹੀਂ ਕੀਤਾ ਗਿਆ ਇਸ ਸਬੰਧੀ ਮੁੱਖਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋ ਵੀ ਮਹਿਕਮੇ ਨੂੰ ਲਿਖਤੀ ਹੁਕਮ ਜਾਰੀ ਕੀਤੇ ਗਏ ਹਨ!ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਵੱਲੋ ਵੀ ਅਫਸਰ ਕਮੇਟੀ ਨੂੰ ਇਕ ਮਹੀਨੇ ਦੇ ਅੰਦਰ ਕੇਸ ਤਿਆਰ ਕਰਕੇ ਸਬ ਕਮੇਟੀ ਨੂੰ ਪੇਸ਼ ਕਰਨ ਲਈ ਕਿਹਾ ਗਿਆ ਸੀ ਪਰ ਅਫਸਰਸ਼ਾਹੀ ਵੱਲੋ ਹਾਲੇ ਤੱਕ ਵੀ ਇਸ ਸਬੰਧੀ ਕੋਈ ਢੁੱਕਵੇ ਕਦਮ ਨਹੀਂ ਚਕੇ ਗਏ!ਇਸ ਤੋਂ ਉਲਟ ਜਾ ਕੇ ਦਫ਼ਤਰੀ ਕਰਮਚਾਰੀਆਂ ਦੀ ਦਸੰਬਰ ਜਨਵਰੀ ਦੀ ਤਨਖਾਹ ਕਟ ਲਈ ਗਈ ਹੈ!ਕੈਬਿਨੇਟ ਮੰਤਰੀ ਮੋਹਿੰਦਰ ਭਗਤ ਵੱਲੋ ਭਰੋਸਾ ਦਿੱਤਾ ਗਿਆ ਕਿ ਤੁਸੀਂ ਇਸੇ ਤਨਦੇਹੀ ਨਾਲ ਕੰਮ ਕਰਦੇ ਰਹੋ ਮੈ ਤੁਹਾਡਾ ਰੈਗੂਲਰ ਦਾ ਤੇ ਤਨਖਾਹ ਕਟੋਤੀ ਦਾ ਮੁੱਦਾ ਮੁੱਖਮੰਤਰੀ ਤੇ ਵਿੱਤ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਜਲਦ ਹੱਲ ਕਰਵਾਉਣ ਦਾ ਯਤਨ ਕਰਾਂਗਾ!

Scroll to Top