ਸਰਕਾਰ ਨੇ ਪੀ ਐਫ ਐਮ ਐਸ ਬੰਦ ਕਰਕੇ ਅਧਿਆਪਕਾਂ ਦੇ ਫਸਾਏ ਲੱਖਾਂ ਰੁਪਏ … ਜੀਟੀਯੂ ਪੰਜਾਬ

ਸਰਕਾਰ ਨੇ ਪੀ ਐਫ ਐਮ ਐਸ ਬੰਦ ਕਰਕੇ ਅਧਿਆਪਕਾਂ ਦੇ ਫਸਾਏ ਲੱਖਾਂ ਰੁਪਏ … ਜੀਟੀਯੂ ਪੰਜਾਬ
ਪਟਿਆਲਾ ( ) ਇੱਕ ਪਾਸੇ ਸਰਕਾਰ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਦੇ ਦਾਅਵੇ ਕਰ ਰਹੀ ਹੈ ਦੂਜੇ ਪਾਸੇ ਪੀਐਫਐਮਐਸ ਪੋਰਟਲ ਬੰਦ ਕਰਕੇ ਲੱਖਾਂ ਰੁਪਏ ਅਧਿਆਪਕਾਂ ਦੇ ਫਸਾ ਦਿੱਤੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਪਟਿਆਲਾ ਦੇ ਜਿਲਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਪਹਿਲਾਂ ਵਿਭਾਗ ਨੇ ਸਕੂਲਾਂ ਨੂੰ ਵੱਖ ਵੱਖ ਸਕੀਮਾਂ ਦੇ ਅਧੀਨ ਬਾਥਰੂਮ ਬਣਾਉਣ ਲਈ, ਸਕੂਲਾਂ ਦੀ ਸਾਫ ਸਫਾਈ , ਰਿਪੇਅਰ ਤੇ ਹੋਰ ਕੰਮਾਂ ਲਈ ਲੱਖਾਂ ਰੁਪਏ ਦੀ ਗਰਾਂਟ ਸਕੂਲਾਂ ਦੇ ਪੀਐਫਐਮਐਸ ਦੇ ਖਾਤੇ ਵਿੱਚ ਜਾਰੀ ਕੀਤੀ ਸੀ।ਅਧਿਆਪਕਾਂ ਦੁਆਰਾ ਮਤੇ ਪਾ ਕੇ ਇਹਨਾਂ ਗਰਾਂਟਾਂ ਨੂੰ ਖਰਚ ਕੀਤਾ ਜਾ ਰਿਹਾ ਸੀ ਅਚਾਨਕ ਹੀ ਸਰਕਾਰ ਵੱਲੋਂ ਪੀਐਫ ਐਮਐਸ ਖਾਤੇ ਦੇ ਸਾਰੇ ਭੁਗਤਾਨ ਬੰਦ ਕਰ ਦਿੱਤੇ ਗਏ ਜਿਸ ਦੇ ਚਲਦੇ ਕਈ ਸਕੂਲਾਂ ਵਿੱਚ ਬਾਥਰੂਮ ਤੇ ਹੋਰ ਕੰਮ ਕਾਰ ਸਿਰੇ ਲੱਗ ਚੁੱਕੇ ਸਨ ਪਰੰਤੂ ਭੁਗਤਾਨ ਉਹਨਾਂ ਦੇ ਕਰਨੇ ਬਾਕੀ ਸਨ ।ਪੀਐਫਐਮਐਸ ਪੋਰਟਲ ਬੰਦ ਹੋਣ ਕਾਰਨ ਇਹ ਸਾਰੇ ਭੁਗਤਾਨ ਨਹੀਂ ਹੋ ਸਕੇ। ਮਿਸਤਰੀ ਮਜ਼ਦੂਰਾਂ ਦੀ ਲੇਬਰ ਦਾ ਕਾਫੀ ਰੁਪਏ ਅਧਿਆਪਕਾਂ ਨੇ ਆਪਣੀ ਜੇਬ ਚੋਂ ਭਰ ਦਿੱਤੇ ਤੇ ਕਾਫੀ ਦੇਣਦਾਰੀਆਂ ਅਜੇ ਵੀ ਬਾਕੀ ਹਨ। ਦੁਕਾਨਦਾਰ ਸਕੂਲ ਅਧਿਆਪਕਾਂ ਤੋਂ ਉਹ ਪੈਸਿਆਂ ਦੀ ਲਗਾਤਾਰ ਮੰਗ ਕਰ ਰਹੇ ਹਨ ਪ੍ਰੰਤੂ ਸਰਕਾਰ ਵੱਲੋਂ ਖਾਤੇ ਬੰਦ ਕਰਨ ਕਾਰਨ ਅਧਿਆਪਕ ਲੱਖਾਂ ਰੁਪਏ ਦੇ ਕਰਜਾਈ ਹੋ ਚੁੱਕੇ ਹਨ ਅਤੇ ਬਹੁਤ ਸਾਰੀਆਂ ਦੇਣਦਾਰੀਆਂ ਬਾਕੀ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਹ ਖਾਤੇ ਖੋਲੇ ਜਾਣ ਤਾਂ ਕਿ ਸਾਰੀਆਂ ਦੇਣਦਾਰੀਆਂ ਦਿੱਤੀਆਂ ਜਾ ਸਕਣ। ਸੀਨੀਅਰ ਆਗੂਆਂ ਰਣਜੀਤ ਸਿੰਘ ਮਾਨ ,ਪੁਸ਼ਪਿੰਦਰ ਸਿੰਘ ਹਰਪਾਲਪੁਰ, ਹਿੰਮਤ ਸਿੰਘ ਖੋਖ, ਸੁਖਵਿੰਦਰ ਸਿੰਘ ਨਾਭਾ, ਦੀਦਾਰ ਸਿੰਘ, ਵਿਕਾਸ ਸਹਿਗਲ, ਕਮਲ ਨੈਨ, ਜਗਪ੍ਰੀਤ ਸਿੰਘ ਭਾਟੀਆ, ਮਨਜਿੰਦਰ ਸਿੰਘ ਗੋਲਡੀ, ਸੰਦੀਪ ਕੁਮਾਰ ਰਾਜਪੁਰਾ, ਹਰਪ੍ਰੀਤ ਸਿੰਘ ਉੱਪਲ ,ਰਜਿੰਦਰ ਸਿੰਘ ਰਾਜਪੁਰਾ, , ਟਹਿਲਵੀਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰ ਤਰ੍ਹਾਂ ਦੀ ਗਰਾਂਟ ਸੈਸ਼ਨ ਦੇ ਸ਼ੁਰੂ ਵਿੱਚ ਹੀ ਦਿੱਤੀ ਜਾਵੇ ਨਾ ਕਿ ਸੈਸ਼ਨ ਅੰਤ ਵਿੱਚ ਤਾਂ ਕਿ ਸਾਰੇ ਕੰਮ ਸਹੀ ਢੰਗ ਨਾਲ ਫਿਰੇ ਚੜ ਸਕਣ।

Scroll to Top