
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਦੇ ਮੁੱਦੇ ਤੇ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਨੇ ਵਿਧਾਇਕਾਂ ਨੂੰ ਸੌਂਪੇ ਮੰਗ ਪੱਤਰ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਫ਼ਾਜ਼ਿਲਕਾ ਵੱਲੋਂ ਫਾਜਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅਤੇ ਜਲਾਲਾਬਾਦ ਟੀਮ ਵੱਲੋਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਵਰਦੀਆਂ ਦੇ ਮਸਲੇ ਸਬੰਧੀ ਮੰਗ ਪੱਤਰ ਦਿੱਤੇ ਗਏ। ਆਗੂਆਂ ਨੇ ਵਿਧਾਇਕਾਂ ਨਾਲ ਵਿਚਾਰ ਚਰਚਾ ਕੀਤੀ ਤੇ ਦੱਸਿਆ ਕਿ ਐਨ. ਜੀ. ਓ. ਵੱਲੋਂ ਸਰਕਾਰੀ ਸਕੂਲਾ ਵਿਚ ਵਰਦੀਆਂ ਦਿੱਤੀਆਂ ਜਾ ਰਹੀਆਂ ਹਨ। ਗੌਰਤਲਬ ਹੈ ਕਿ ਪਹਿਲਾਂ ਇਹ ਵਰਦੀਆਂ ਸਕੂਲ ਪੱਧਰ ਤੇ ਅਧਿਆਪਕਾਂ ਵੱਲੋਂ ਸਰਕਾਰੀ ਗਰਾਂਟ ਮਿਲਣ ‘ਤੇ ਚੰਗੀ ਕਵਾਲਿਟੀ ਦੀਆ ਕਾਟਨ ਬੇਸ ਵਰਦੀਆਂ ਦੁਪੱਟਾ ਟਾਈ ਬੈਲਟ ਸ਼ੂਜ ਜੁਰਾਬਾਂ ਕੋਟੀ ਛੇ ਸੌ ਰੁਪਏ ਵਿੱਚ ਲੈ ਕੇ ਦਿੱਤੀਆਂ ਜਾਂਦੀਆਂ ਸਨ। ਇਸ ਇਹ ਕੰਮ ਸਰਕਾਰ ਵੱਲੋਂ ਇਕ ਸੰਸਥਾ ਨੂੰ ਦਿੱਤਾ ਗਿਆ ਹੈ। ਆਗੂਆਂ ਵੱਲੋਂ ਕਵਾਲਿਟੀ ਅਤੇ ਸਿੱਖਿਆ ਮਾਪ ਨੂੰ ਲੈ ਕੇ ਦੋ ਵਾਰ ਜਿਲਾ ਸਿੱਖਿਆ ਅਫਸਰ ਤੇ ਦੋ ਵਾਰ ਏ. ਡੀ. ਸੀ. ਡੀ. ਨੂੰ ਮਿਲਿਆ ਗਿਆ ਪਰ ਉਹਨਾਂ ਵੱਲੋਂ ਅਸੰਤੁਸ਼ਟ ਹੁੰਗਾਰਾ ਮਿਲਣ ਤੇ ਆਗੂ ਨਿਰਾਸ਼ ਸਨ ਕਿ ਗਰੀਬ ਬੱਚਿਆਂ ਨੂੰ ਮਜਬੂਤ ਸਟਿਚਿੰਗ ਉੱੱਚ ਕਵਾਲਿਟੀ ਵਾਜਿਬ ਮਾਪ ਪ੍ਰਸ਼ਾਸ਼ਨ ਵੱਲੋਂ ਕਿਓ ਨਹੀਂ ਮੁਹੱਈਆ ਕਰਵਾਈਆ ਜਾ ਰਿਹਾ।ਉਪਰੰਤ ਕਮੇਟੀ ਆਗੂਆਂ ਵੱਲੋਂ ਫਾਜਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅਤੇ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਨੂੰ ਸਾਰੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ। ਉਹਨਾਂ ਨੇ ਖੁਦ ਮੰਨਿਆ ਕਿ ਪਿਛਲੀ ਵਾਰੀ ਵਰਦੀਆਂ ਵਿੱਚ ਬਹੁਤ ਹੀ ਕਮੀਆਂ ਸਨ ਉਨਾਂ ਨੇ ਮੌਕੇ ਤੇ ਹੀ ਏਡੀਸੀ ਫ਼ਾਜ਼ਿਲਕਾ ਜੀ ਅਤੇ ਸਿੱਖਿਆ ਮੰਤਰੀ ਜੀ ਨੂੰ ਫੋਨ ਲਗਾ ਕੇ ਮਸਲੇ ਸਬੰਧੀ ਗੱਲਬਾਤ ਕੀਤੀ ਅਤੇ ਅਧਿਆਪਕ ਜਥੇਬੰਦੀਆਂ ਨੂੰ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ ਇਸ ਤੋਂ ਇਲਾਵਾ ਐਮ ਐਲ ਏ ਸਾਹਿਬ ਨਾਲ ਸਫਾਈ ਸੇਵਕਾ ਜਿਨਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ 100 ਤੋ ਘੱਟ ਹੈ ਉਹਨਾਂ ਦੇ ਮਸਲੇ ਬਾਰੇ ਵੀ ਗੱਲਬਾਤ ਕੀਤੀ ਗਈ ਅਤੇ ਨਾਲ ਹੀ ਹਰ ਤਰ੍ਹਾਂ ਦੀ ਪ੍ਰਮੋਸ਼ਨ ਸਬੰਧੀ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਨ ਦੇ ਲਈ ਕਿਹਾ ਅਧਿਆਪਕ ਜਥੇਬੰਦੀਆਂ ਵੱਲੋਂ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਗੱਲ ਕਹੀ ਗਈ ।ਵਿਧਾਇਕ ਨੂੰ ਸਿੱਖਿਆ ਵਿਭਾਗ ਵਿੱਚ ਸਕੂਲੀ ਲੈਕਚਰਾਰਾ ਦੀ ਘਾਟ ਸਬੰਧੀ ਚਰਚਾ ਹੋਈ ਤੇ ਵਿਧਾਇਕ ਵੱਲੋਂ ਜਲਦ ਰੁਕੀਆਂ ਤਰੱਕੀਆਂ ਕਰਨ ਦਾ ਭਰੋਸਾ ਦਿਵਾਇਆ। ਉਹਨਾਂ ਵੱਲੋਂ ਕੋਸ਼ਿਸ਼ ਕਰਕੇ ਮੀਟਿੰਗ ਕਰਵਾਉਣ ਦੀ ਗੱਲ ਕਹੀ ਹੈ ।ਇਸ ਫਾਜ਼ਿਲਕਾ ਮੌਕੇ ਬਲਵਿੰਦਰ ਸਿੰਘ ਦਲਜੀਤ ਸਿੰਘ ਸੱਭਰਵਾਲ,ਪਰਮਜੀਤ ਸਿੰਘ ਸ਼ੋਰੇਵਾਲਾ, ਅਮਨਦੀਪ ਸਿੰਘ, ਲਾਲ ਚੰਦ ਅਤੇ ਜਲਾਲਾਬਾਦ ਤੋਂ ਅਸ਼ੋਕ ਸਰਾਰੀ, ਜਗਨੰਦਨ, ਦਲੀਪ ਸੈਣੀ,ਜਤਿੰਦਰ ਸਿੰਘ ਮਿੱਠੂ ਅਤੇ ਹੋਰ ਆਗੂ ਸ਼ਾਮਿਲ ਸਨ।