
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਤੀਰ ਵਾਲਾ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ ਬਲਾਕ ਖੂਈਆਂ ਸਰਵਰ ਦੇ ਸ਼ਾਨਾਮੱਤੇ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਸ਼ਤੀਰ ਵਾਲਾ ਵੱਲੋਂ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਅਤੇ ਖੁਸ਼ੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਲੜੀ ਨੂੰ ਹੋਰ ਅੱਗੇ ਵਧਾਉਂਦਿਆਂ ਅੱਜ ਸਕੂਲ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ।ਇਸ ਮੌਕੇ ਤੇ ਸਕੂਲ ਵਿੱਚ ਨਵ ਜੰਮੀਆਂ ਧੀਆਂ ਅਤੇ ਉਹਨਾਂ ਦੀਆ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਗਿੱਧਾ ਭੰਗੜਾ ਪਾ ਕੇ ਖੁਸ਼ੀਆਂ ਮਨਾਈਆਂ।ਇਸ ਪਾਵਨ ਪਵਿੱਤਰ ਤਿਉਹਾਰ ਮੌਕੇ ਸਕੂਲ ਇੰਚਾਰਜ ਅਨਿਲ ਕਾਲੜਾ,ਸਕੂਲ ਅਧਿਆਪਕ ਕੁਲਦੀਪ ਸਿੰਘ ਸੱਭਰਵਾਲ ਵੱਲੋਂ ਸਮੂਹ ਦੇਸ਼ ਪੰਜਾਬ ਵਾਸੀਆਂ ਨੂੰ ਲੋਹੜੀ ਅਤੇ ਮਾਘੀ ਦੀਆਂ ਵਧਾਈਆਂ ਦਿੱਤੀਆ ਗਈਆਂ ਸਰਬਤ ਦੇ ਭਲੇ ਦੀ ਕਾਮਨਾ ਕੀਤੀ ਗਈ।ਇਸ ਮੌਕੇ ਸਕੂਲ ਸਟਾਫ ਮੈਂਬਰ ਰਾਕੇਸ਼ ਕੁਮਾਰ,ਅਨਿਲ ਕੁਮਾਰ, ਮੈਡਮ ਨਿਸ਼ਾ ਰਾਣੀ,ਮੈਡਮ ਮਨਜੀਤ ਕੌਰ, ਮੈਡਮ ਸੀਰਤ ਗਿੱਲ, ਮੈਡਮ ਰੈਣੂਕਾ,ਮਿਡ ਡੇ ਮੀਲ ਸਟਾਫ਼, ਆਂਗਣਵਾੜੀ ਵਰਕਰ ਮੈਡਮ ਨੀਰੂ, ਮੈਡਮ ਸੁਸ਼ੀਲਾ, ਮੈਡਮ ਰਾਜ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼ਰਵਣ ਕੁਮਾਰ ਤੇ ਪਿੰਡ ਦੀ ਨਵੀ ਬਣੀ ਪੰਚਾਇਤ ਮੈਬਰ ਹਾਜਰ ਸਨ। ਸਭ ਨੇ ਮਿਲ ਕੇ ਬੱਚਿਆਂ ਨੂੰ ਲੋਹੜੀ ਮਾਘੀ ਦੀਆਂ ਮੁਬਾਰਕਾਂ ਦਿੱਤੀਆਂ, ਲੋਹੜੀ ਦਾ ਪ੍ਰਸ਼ਾਦ ਵੰਡਿਆਂ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।