ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਵਾਨ ਖੇੜਾ ਦੇ 34 ਬੱਚੇ ਸਟੇਟ ਖੇਡਾਂ ਵਿੱਚ ਕਰਨਗੇ ਜਿਲਾ ਫਾਜ਼ਿਲਕਾ ਦੀ ਨੁਮਾਂਇਦਗੀ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਵਾਨ ਖੇੜਾ ਦੇ 34 ਬੱਚੇ ਸਟੇਟ ਖੇਡਾਂ ਵਿੱਚ ਕਰਨਗੇ ਜਿਲਾ ਫਾਜ਼ਿਲਕਾ ਦੀ ਨੁਮਾਂਇਦਗੀ ਪਿੰਡ ਦੀ ਪੰਚਾਇਤ ਵੱਲੋ ਜੇਤੂ ਖਿਡਾਰੀ ਨੂੰ ਦਿੱਤਾ ਗਿਆ ਵਿਸ਼ੇਸ਼ ਸਨਮਾਨਬਲਾਕ ਖੂਈਆਂ ਸਰਵਰ ਦਾ ਮਾਣਮੱਤਾ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਵਾਨ ਖੇੜਾ ਨਾ ਸਿਰਫ ਬਲਾਕ ਸਗੋਂ ਜਿਲਾ ਫ਼ਾਜ਼ਿਲਕਾ ਦੇ ਪਹਿਲੀ ਕਤਾਰ ਦੇ ਸਕੂਲਾਂ ਵਿੱਚ ਸ਼ੁਮਾਰ ਹੈ।ਸਕੂਲ ਮੁੱਖੀ ਅਤੇ ਸਟਾਫ ਵੱਲੋਂ ਪੜਾਈ ਦੇ ਨਾਲ-ਨਾਲ ਖੇਡਾਂ ਦੀ ਵੀ ਚੰਗੀ ਤਿਆਰੀ ਕਰਵਾਈ ਜਾਦੀ ਹੈ।ਇਸ ਵਾਰ ਬੱਚਿਆਂ ਨੇ ਖੇਡਾਂ ਵਿੱਚ ਵੀ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ।ਇਸ ਵਾਰ ਜਿਲਾ ਫਾਜ਼ਿਲਕਾ ਵਿੱਚ ਹੋਏ ਜਿਲਾ ਪੱਧਰੀ ਮੁਕਾਬਲਿਆਂ ਵਿੱਚ ਸਕੂਲ ਦੇ ਬੱਚਿਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ।। ਸਕੂਲ ਮੁੱਖੀ ਅਤੇ ਸਟਾਫ ਦੇ ਨਾਲ ਨਾਲ ਸਹਿਯੋਗੀ ਸੱਜਣਾਂ ਦੀ ਮਦਦ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਵਿੱਚ ਵੱਡਾ ਯੋਗਦਾਨ ਪਾਇਆਂ ਹੈ। ਸਕੂਲ ਮੁੱਖੀ ਸੁਰਿੰਦਰ ਕੰਬੋਜ ਸਟੇਟ ਅਵਾਰਡੀ ਨੇ ਦੱਸਆ ਕਿ ਇਸ ਵਾਰ ਖੇਡਾਂ ਨੂੰ ਇਕ ਮਿਸ਼ਨ ਦੇ ਤੌਰ ਤੇ ਲੈ ਕੇ ਚੱਲੇ ਹਾਂ। ਇਸ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਅੱਜ ਪਿੰਡ ਦੀ ਪੰਚਾਇਤ ਅਤੇ ਸਹਯੋਿਗੀ ਸੱਜਣਾਂ ਵੱਲੋ ਸਕੂਲ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇ ਪਿੰਡ ਦੀ ਨਵੀਂ ਬਣੀ ਪੰਚਾਇਤ ਵੱਲੋ ਸਟੇਟ ਪੱਧਰੀ ਖੇਡਾਂ ਲਈ ਬੱਚਿਆਂ ਨੂੰ ਲੋੜੀਦੀਂ ਹਰ ਮਦਦ ਦਾ ਭਰੋਸਾ ਦਿੱਤਾ ਗਿਆਂ। ਇਸ ਤਰਾ ਇਸ ਵਾਰ ਸਟੇਟ ਪੱਧਰ ਤੇ ਖੋ-ਖੋ ਮੁੰਡੇ ਤੇ ਕੁੜੀਆਂ,ਅਥਲੈਟਿਕਸ ਅਤੇ ਕਬੱਡੀ ਵਿੱਚ ਵੱਖ ਵੱਖ ਥਾਵਾਂ ਤੇ ਹੋ ਰਹੇ ਮੁਕਾਬਲਿਆ ਵਿੱਚ ਇਸ ਸਕੂਲ ਦੇ ਬੱਚੇ ਜੌਹਰ ਦਿਖਾਉਣਗੇ। ਇਸ ਮੌਕੇ ਸੁਨੀਲ ਕੁਮਾਰ ਸਰਪੰਚ ਸਮੂਹ ਪੰਚਾਇਤ ਮੈਂਬਰ ਅਤੇ ਐਸ ਐਮ ਸੀ ਕਮੇਟੀ ਦੇ ਮੈਬਰ ਅਤੇ ਸਹਿਯੋਗੀ ਸੱਜਣ ਹਾਜਰ ਸਨ।ਸਕੂਲ ਮੁੱਖੀ ਸੁਰਿੰਦਰ ਕੁਮਾਰ ਸਟੇਟ ਅਵਾਰਡੀ ਵੱਲੋ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।ਉਹਨਾਂ ਨੇ ਪਿੰਡ ਦੀ ਪੰਚਾਇਤ ਅਤੇ ਪਤਵੰਤਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਮੂਹ ਸਟਾਫ ਦੇ ਸਹਿਯੋਗ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਤਾਂ ਜ਼ੋ ਸਕੂਲ ਦੇ ਵਿਦਿਆਰਥੀਆਂ ਹਰ ਖੇਤਰ ਵਿੱਚ ਮੱਲਾਂ ਮਾਰਦੇ ਰਹਿਣ।

Scroll to Top