
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਤੀਰ ਵਾਲਾ ਵਿਖੇ ਮਨਾਇਆ ਗਿਆ ਸੁਤੰਤਰਤਾ ਦਿਵਸ ਅਤੇ ਤੀਆਂ ਦਾ ਤਿਉਹਾਰ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਕੰਡਿਆਲੀ ਤਾਰ ਦੇ ਨੇੜੇ ਵੱਸੇ ਪਿੰਡ ਸ਼ਤੀਰ ਵਾਲਾ ਦੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ, ਸਕੂਲ ਦੇ ਸਟਾਫ ਮੈਂਬਰਜ਼, ਐਸਐਮਸੀ ਕਮੇਟੀ ਦੇ ਮੈਂਬਰਾਂ ਨੇ ਪੰਜਾਬੀ ਸੱਭਿਆਚਾਰ ਦੇ ਰੰਗ ਬਿਖੇਰਦਾ ਹੋਇਆ ਤੀਆਂ ਦਾ ਤਿਉਹਾਰ

ਅਤੇ ਭਾਰਤ ਦੇਸ਼ ਦਾ ਅਜਾਦੀ ਦਿਹਾੜਾ ਬੜੇ ਹਰਸੋ ਹੌਲਾਸ ਨਾਲ ਮਨਾਇਆ ਗਿਆ। ਇਸ ਮੇਲੇ ਦੀ ਰਸਮੀ ਸ਼ੁਰੂਆਤ ਸਕੂਲ ਵਿੱਚ ਪੜ੍ਹਦੀਆਂ ਨੰਨ੍ਹੀਆਂ ਮੁੰਨੀਆਂ ਬੱਚੀਆਂ ਨੂੰ ਪੀਂਘ ਝੁਟਾ ਕੇ ਕੀਤੀ ਗਈ।ਇਸ ਤੋਂ ਬਾਅਦ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਐਸਐਮਸੀ ਕਮੇਟੀ ਨੇ ਮਨਾਏ ਜਾ ਰਹੇ ਤੀਆਂ ਦੇ ਮੇਲੇ ਦੇ ਤਿਉਹਾਰ ਦੀ ਸਰਾਹਨਾ ਕੀਤੀ ਅਤੇ ਅਧਿਆਪਕਾਂ ਵੱਲੋਂ ਕਰਵਾਈ ਗਈ ਬੱਚਿਆਂ ਦੀ ਮਿਹਨਤ ਦੀ ਅਤਿਅੰਤ ਪ੍ਰਸ਼ੰਸਾ ਕੀਤੀ। ਤੀਆਂ ਦੇ ਮੇਲੇ ਵਿੱਚ ਬੱਚਿਆਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਅਤੇ ਬੱਚਿਆਂ ਵੱਲੋਂ ਪੇਸ਼ ਕੀਤੇ ਜਾ ਰਹੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ ਗਿਆ। ਸਕੂਲ ਇੰਚਾਰਜ ਅਨਿਲ ਕਾਲੜਾ ਜੀ ਨੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਰੰਗ ਤੀਆਂ ਬਾਰੇ ਜਾਣਕਾਰੀ ਦਿੱਤੀ। ਸਰਦਾਰ ਕੁਲਦੀਪ ਸਿੰਘ ਨੇ ਅਧਿਆਪਕਾ ਦੀ ਮਦਦ ਨਾਲ ਸਟੇਜ ਦਾ ਸੰਚਾਲਨ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਅਤੇ ਬੱਚਿਆਂ ਨੂੰ ਅਜਾਦੀ ਬਾਰੇ ਚਾਨਣਾ ਪਾਇਆ । ਤੀਆਂ ਦੇ ਮੇਲੇ ਦੇ ਵੱਖ- ਵੱਖ ਰੰਗਾਂ ਦੀ ਪੇਸ਼ਕਾਰੀ ਕੀਤੀ ਗਈ। ਪ੍ਰੋਗਰਾਮ ਉਪਰੰਤ ਬੱਚਿਆਂ ਨੂੰ ਖਾਣੇ ਵਿੱਚ ਛੋਲੇ ਪੂਰੀਆਂ ਅਤੇ ਖੀਰ ਦਾ ਭੋਜਨ ਛਕਾਇਆ ਗਿਆ ਬੱਚਿਆਂ ਦੇ ਮਾਪਿਆਂ ਨੇ ਵੀ ਬੱਚਿਆਂ ਦੇ ਨਾਲ ਭੋਜਨ ਛਕਿਆ ਇਸ ਸਾਰੇ ਪ੍ਰੋਗਰਾਮ ਨੂੰ ਲੈ ਕੇ ਸਕੂਲ ਦੇ ਬੱਚੇ ਅਤੇ ਮਾਪੇ ਬਹੁਤ ਖੁਸ਼ ਸਨ। ਇਹ ਜਾਣਕਾਰੀ ਸਾਂਝੀ ਕਰਦਿਆਂ ਮੀਡੀਆ ਕੋਆਰਡੀਨੇਟਰ ਇਨਕਲਾਬ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੌਕੇ ਐਸ ਐਮ ਸੀ ਕਮੇਟੀ ਚੇਅਰਮੈਨ ਸ਼੍ਰੀ ਸਰਵਣ ਕੁਮਾਰ ਮੈਂਬਰ ਬੇਅੰਤ ਕੌਰ, ਪ੍ਰਿਆ ਕੌਰ, ਐਕਸ ਚੇਅਰਮੈਨ ਜਸਪਾਲ ਸਿੰਘ, ਸੁਰਜੀਤ ਸਿੰਘ, ਸਕੂਲ ਸਟਾਫ਼ ਵਿੱਚੋਂ ਸਕੂਲ ਇੰਚਾਰਜ ਸ਼੍ਰੀ ਅਨਿਲ ਕਾਲੜਾ , ਸਰਦਾਰ ਕੁਲਦੀਪ ਸਿੰਘ ਸੱਭਰਵਾਲ, ਅਨਿਲ ਸ਼ਰਮਾ, ਮੈਡਮ ਨਿਸ਼ਾ ਰਾਣੀ, ਮੈਡਮ ਰਸ਼ੀਮ, ਮੈਡਮ ਮਨਜੀਤ ਕੌਰ, ਮੈਡਮ ਸੀਰਤ ਗਿੱਲ, , ਮੈਡਮ ਰੇਣੁਕਾ, ਮੈਡਮ ਬਸਕਲਾ,ਮੈਡਮ ਸ਼ਿਫਾਲੀ,,,ਆਂਗਣਵਾੜੀ ਵਰਕਰ ਮੈਡਮ ਸੁਸ਼ੀਲਾ, ਮੈਡਮ ਨੀਰੂ, ਆਦਿ ਮੌਜੂਦ ਸਨ।