ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਤੀਰ ਵਾਲਾ ਵਿਖੇ ਸਕੂਲ,ਬੱਚਿਆਂ ਅਤੇ ਸਰਬਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਕਰਵਾਇਆ ਪਾਠ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਤੀਰ ਵਾਲਾ ਵਿਖੇ ਸਕੂਲ,ਬੱਚਿਆਂ ਅਤੇ ਸਰਬਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਕਰਵਾਇਆ ਪਾਠ

ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਤੀਰ ਵਾਲਾ ਵੱਲੋਂ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਜਾਦੇ ਹਨ। ਇਹਨਾਂ ਪ੍ਰੋਗਰਾਮਾਂ ਦੀ ਲੜੀ ਵਿੱਚ ਸਕੂਲ ਵਿਖੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ।ਸਮੂਹ ਸਟਾਫ਼ ਅਤੇ ਪਿੰਡ ਵਾਸੀਆਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।ਇਸ ਦੇ ਨਾਲ ਵੱਖ ਵੱਖ ਕੀਰਤਨੀ ਜੱਥਿਆਂ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਨੌਰੰਗ ਲਾਲ ਅਤੇ ਸਕੂਲ ਅਧਿਆਪਕ ਸਰਦਾਰ ਕੁਲਦੀਪ ਸਿੰਘ ਸੱਭਰਵਾਲ ਨੇ ਦੱਸਿਆ ਕਿ ਸਮੂਹ ਸਟਾਫ਼ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਕਤ ਕਾਰਜ ਪੂਰਾ ਕੀਤਾ ਗਿਆ। ਉਹਨਾਂ ਵੱਲੋਂ ਪਿੰਡ ਵਾਸੀਆਂ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ। ਭੋਗ ਉਪਰੰਤ ਹਾਜ਼ਰ ਸੰਗਤਾਂ ਨੂੰ ਗੁਰੁ ਦਾ ਲੰਗਰ ਅਤੁੱਟ
ਵਰਤਾਇਆ ਗਿਆ।
ਇਸ ਮੌਕੇ ਹਾਜ਼ਰੀਨ ਸਟਾਫ ਮੈਂਬਰ ਅਨਿਲ ਕਾਲੜਾ, ਰਾਕੇਸ਼ ਕੁਮਾਰ, ਅਨਿਲ ਸ਼ਰਮਾ, ਮੈਡਮ ਨਿਸ਼ਾ, ਮੈਡਮ ਰਸ਼ਿਮ ਖੁਰਾਣਾ, ਮੈਡਮ ਸੀਰਤ ਗਿੱਲ, ਮੈਡਮ ਮਨਜੀਤ ਕੌਰ, ਮੈਡਮ ਰੁਪਿੰਦਰ ਕੌਰ, ਮੈਡਮ ਰੇਣੁਕਾ, ਮੈਡਮ ਬਸਕਲਾ, ਆਂਗਣਵਾੜੀ ਵਰਕਰ ਮੈਡਮ ਸੁਸ਼ੀਲਾ, ਮੈਡਮ ਨੀਰੂ ਅਤੇ ਮੈਡਮ ਰਾਜ ਕੌਰ, ਵਿਦਿਆਰਥੀਆਂ ਦੇ ਮਾਪੇ, ਵਿਦਿਆਰਥੀ, ਪਿੰਡ ਵਾਸੀ, ਵੱਖ ਵੱਖ ਸਕੂਲਾਂ ਦੇ ਅਧਿਆਪਕ ਅਤੇ ਪਤਵੰਤੇ ਹਾਜਰ ਸਨ।

Scroll to Top