
ਸਰਕਾਰੀ ਪ੍ਰਾਇਮਰੀ ਸਕੂਲ ਹੀਰਾਵਾਲੀ ਵਿਖੇ ਬਾਲ ਜਾਗਰੁਕਤਾ ਸੈਮੀਨਾਰ ਕਰਵਾਇਆ ਬਲਾਕ ਖੂਈਆਂ ਸਰਵਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਹੀਰਾਵਾਲੀ ਵਿਖੇ ਸਕੂਲ ਮੁੱਖੀ ਮੈਡਮ ਸਰੋਜ ਬਾਲਾ ਜੀ ਦੀ ਅਗਵਾਈ ਵਿੱਚ ਬਾਲ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸਕੂਲ ਸਟਾਫ ,ਵਿਦਿਆਰਥੀਆਂ ਅਤੇ ਮਾਪਿਆਂ ਵੱਲੋ ਭਾਗ ਲਿਆ ਗਿਆ। ਇਸ ਜਾਗਰੁਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਕੂਲ ਅਧਿਆਪਕ ਦੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਬਾਲ ਮਨਾਂ ਤੇ ਬਚਪਨ ਵਿੱਚ ਉੱਕਰੀਆ ਇਬਾਰਤਾ ਜੀਵਨ ਭਰ ਨਹੀ ਮਿੱਟਦੀਆ ਸੋ ਸਮੇ ਦੀ ਲੋੜ ਹੈ ਕਿ ਪ੍ਰਾਇਮਰੀ ਪੱਧਰ ਤੋ ਹੀ ਬੱਚਿਆ ਨੂੰ ਉਹਨਾਂ ਦੇ ਆਧੀਕਾਰਾ ਦੇ ਨਾਲ-ਨਾਲ ਉਹਨਾਂ ਨੂੰ ਸਮਾਜਿਕ ਤਾਣੇ-ਬਾਣੇ ਪ੍ਰਤੀ ਜਾਗਰੂਕ ਕੀਤਾ ਜਾਵੇ। ਇਸ ਮੌਕੇ ਤੇ ਪੰਜਾਬ ਪੁਲਿਸ ਦੀਆਂ ਮਹਿਲਾ ਕਰਮਚਾਰਨਾ ਮੈਡਮ ਸਰੋਜ ਰਾਣੀ ਅਤੇ ਮੈਡਮ ਕਰਮਜੀਤ ਕੌਰ ਨੇ ਸਕੂਲ ਦੀਆ ਵਿਦਿਆਰਥਣਾਂ ਨੂੰ ਚੰਗੀ ਅਤੇ ਮਾੜੀ ਛੂਹ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਉਹਨਾਂ ਕਿਹਾ ਕਿ ਤੁਹਾਡੇ ਅਧਿਆਪਕ ਅਤੇ ਮਾਂਪੇ ਤੁਹਾਡੇ ਸੁਰੱਖਿਅਤ ਘੇਰੇ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਤੁਹਾਡੇ ਨਾਲ ਮਾੜਾ ਵਿਵਹਾਰ ਕਰਦਾ ਹੈ ਤਾਂ ਬਿਨਾ ਕਿਸੇ ਡਰ ਅਤੇ ਝਿਜਕ ਦੇ ਆਪਣੇ ਅਧਿਆਪਕਾਂ ਜਾ ਮਾਪਿਆਂ ਨੂੰ ਜਰੂਰ ਦੱਸੋ। ਇਸ ਪ੍ਰਕਾਰ ਇਹ ਜਾਗਰੁਕਤਾ ਸੈਮੀਨਾਰ ਆਪਣੇ ਮੰਤਵ ਦੀ ਪੂਰਤੀ ਕਰਦਾ ਹੋਇਆ ਸੰਪਨ ਹੋਇਆ। ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਪ੍ਰੇਮ ਕੰਬੋਜ, ਸ਼ੁਭਾਸ਼ ਚੰਦਰ, ਵਿਨੋਦ ਕੁਮਾਰ ਮੈਡਮ ਮਨੀਤਾ ਰਾਣੀ ਮੌਜੂਦ ਸਨ।