ਸਰਕਾਰੀ ਪ੍ਰਾਇਮਰੀ ਸਕੂਲ ਲਾਲਹੇੜੀ ਦੀ ਨਵੀਂ ਇਮਾਰਤ ਦੀ ਉਸਾਰੀ ਕਾਰਨ ਧਰਮਿੰਦਰ ਸਿੰਘ ਰੂਪਰਾਏ ਵੱਲੋਂ 2 ਮਕਾਨਾਂ ਦੀ ਇਜਾਜਤ , ਵਿਦਿਆਰਥੀ ਹੋਏ ਸ਼ਿਫਟ

ਸਰਕਾਰੀ ਪ੍ਰਾਇਮਰੀ ਸਕੂਲ ਲਾਲਹੇੜੀ ਦੀ ਨਵੀਂ ਇਮਾਰਤ ਦੀ ਉਸਾਰੀ ਕਾਰਨ ਧਰਮਿੰਦਰ ਸਿੰਘ ਰੂਪਰਾਏ ਵੱਲੋਂ 2 ਮਕਾਨਾਂ ਦੀ ਇਜਾਜਤ , ਵਿਦਿਆਰਥੀ ਹੋਏ ਸ਼ਿਫਟ ਲੁਧਿਆਣਾ (ਰੂਰਲ): ਟਰੇਡ ਐਂਡ ਇੰਡਸਟਰੀ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਰੂਪਰਾਏ ਲਲਹੇੜੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਲਾਲਹੇੜੀ ਲਈ ਨਵੀਂ ਇਮਾਰਤ ਬਣਾਉਣ ਦੀ ਆਰਜ਼ੀ ਤੌਰ ‘ਤੇ ਆਪਣੇ ਦੋ ਮਕਾਨਾਂ ਵਿੱਚ ਸ਼ਿਫਟ ਕਰਨ ਲਈ ਆਪਣੇ ਦੋ ਮਕਾਨ ਦਿੱਤੇ ।ਸਕੂਲ ਦੀ ਪੁਰਾਣੀ ਇਮਾਰਤ ਖ਼ਰਾਬ ਹਾਲਤ ਵਿਚ ਹੋਣ ਕਾਰਨ ਵਿਦਿਆਰਥੀਆਂ ਨੂੰ ਆਰਜ਼ੀ ਤੌਰ ‘ਤੇ ਨਵੇਂ ਥਾਂ ਤੇ ਆਰਜੀ ਤੌਰ ਤੇ ਸ਼ਿਫਟ ਕੀਤਾ ਗਿਆ ਹੈ।ਇਸ ਮੌਕੇ ਧਰਮਿੰਦਰ ਸਿੰਘ ਰੂਪਰਾਏ ਨਾਲ ਲਖਵੀਰ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਲਲਹੇੜੀ , ਬੱਚਿਤਰ ਸਿੰਘ ਹੈਪੀ ਸਿੰਘ ਸੋਮਲ , ਗੁਰਦੇਵ ਸਿੰਘ ਸੋਹਲ ਸਾਬਕਾ ਪੰਚ ਅਤੇ ਗੁਰਮੁਖ ਸਿੰਘ ਸੋਮਲ ਸਾਬਕਾ ਸਰਪੰਚ ਨੇ ਵੀ ਸਕੂਲ ਪਹੁੰਚ ਕੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ।ਸਮੂਹ ਸਕੂਲ ਸਟਾਫ, ਆਂਗਣਵਾੜੀ ਸੈਂਟਰ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਜਲਦੀ ਹੀ ਨਵੀਂ ਇਮਾਰਤ ਬਣੇਗੀ।

Scroll to Top