
ਸਰਕਾਰੀ ਪ੍ਰਾਇਮਰੀ ਸਕੂਲ ਬਹਿਕ ਬੋਦਲਾਂ ਵਿਖੇ ਮਦਰ ਵਰਕਸ਼ਾਪ ਦਾ ਕੀਤਾ ਗਿਆ ਸਫਲ ਆਯੋਜਨ ਮਾਤਾਵਾਂ ਨੇ ਪੂਰੇ ਉਤਸ਼ਾਹ ਨਾਲ ਮਦਰ ਵਰਕਸ਼ਾਪ ਵਿੱਚ ਲਿਆ ਹਿੱਸਾ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਅੱਜ ਮਿਤੀ 26 ਅਪ੍ਰੈਲ ਨੂੰ ਪੂਰੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ, ਪਹਿਲੀ ਜਮਾਤ ਅਤੇ ਦੂਸਰੀ ਜਮਾਤ ਦੇ ਬੱਚਿਆਂ ਦੀਆਂ ਮਾਤਾਵਾਂ ਨਾਲ ਮਦਰ ਵਰਕਸ਼ਾਪ ਆਯੋਜਿਤ ਕੀਤੀ ਗਈ।ਜਿਸ ਦੇ ਸਬੰਧ ਵਿੱਚ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬਹਿਕ ਬੋਦਲਾ, ਬਲਾਕ ਫਾਜ਼ਿਲਕਾ 1 ਦੇ ਵਿੱਚ ਵੀ ਮਦਰ ਵਰਕਸ਼ਾਪ ਆਯੋਜਿਤ ਕੀਤੀ ਗਈ। ਵਰਕਸ਼ਾਪ ਵਿੱਚ ਪ੍ਰੀ ਪ੍ਰਾਇਮਰੀ, ਪਹਿਲੀ ਅਤੇ ਦੂਸਰੀ ਜਮਾਤ ਦੇ ਬੱਚਿਆਂ ਦੀਆਂ ਮਾਤਾਵਾਂ ਦੁਆਰਾ ਇਸ ਵਿੱਚ ਭਾਗ ਲਿਆ ਗਿਆ।ਮਦਰ ਵਰਕਸ਼ਾਪ ਦਾ ਵਿਸ਼ਾ ਸਕੂਲ ਰੈਡੀਨੈਂਸ ਅਤੇ ਮਾਪਿਆਂ ਦੁਆਰਾ ਘਰ ਵਿੱਚ ਬੱਚਿਆਂ ਨਾਲ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਰਿਹਾ। ਮਦਰ ਵਰਕਸ਼ਾਪ ਵਿੱਚ ਆਈਆਂ ਮਾਤਾਵਾਂ ਦਾ ਸੀਐਚਟੀ ਸਰ ਪੂਰਨ ਸਿੰਘ ਅਤੇ ਸਮੂਹ ਸਟਾਫ ਦੁਆਰਾ ਸਵਾਗਤ ਕੀਤਾ ਗਿਆ। ਮਾਤਾਵਾਂ ਦੁਆਰਾ ਇਸ ਵਰਕਸ਼ਾਪ ਵਿੱਚ ਡਰਾਇੰਗ ਅਤੇ ਕਲਰਿੰਗ, ਕਲੇਅ ਮਾਡਲਿੰਗ, ਚਿੱਤਰ ਤੋਂ ਕਹਾਣੀ ਬਣਾਉਣਾ, ਕਹਾਣੀ ਪੜ੍ਹ ਕੇ ਸੁਣਾਉਣਾ, ਵਰਗੀਕਰਨ, ਛਾਂਟਣਾ ਆਦਿ ਗਤੀਵਿਧੀਆਂ ਕੀਤੀਆਂ ਗਈਆਂ। ਮਾਤਾਵਾਂ ਦੁਆਰਾ ਇਹ ਕੰਮ ਕਰਨ ਤੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਆਪਣਾ ਬਚਪਨ ਚੇਤੇ ਆ ਰਿਹਾ ਸੀ। ਉਹਨਾਂ ਕਿਹਾ ਕਿ ਉਹ ਆਪਣੇ ਘਰ ਵਿੱਚ ਬੱਚਿਆਂ ਨਾਲ ਵੀ ਇਹ ਗਤੀਵਿਧੀਆਂ ਕਰਵਾਉਣਗੇ। ਸੀਐਚਟੀ ਸਰ ਪੂਰਨ ਸਿੰਘ ਦੁਬਾਰਾ ਸਕੂਲ ਵਿੱਚ ਪਹੁੰਚੇ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਘਰ ਵਿੱਚ ਬੱਚਿਆਂ ਦੀ ਪੜ੍ਹਾਈ ਵਿੱਚ ਮਾਪੇ ਕਿਸ ਤਰ੍ਹਾਂ ਘਰ ਵਿੱਚ ਸਹਾਇਤਾ ਕਰ ਸਕਦੇ ਹਨ, ਬੱਚਿਆਂ ਦੀ ਸਾਫ਼ ਸਫ਼ਾਈ, ਹਰ ਰੋਜ ਸਕੂਲ ਭੇਜਣ ਸਬੰਧੀ ਮਾਪਿਆਂ ਨੂੰ ਪ੍ਰੇਰਿਤ ਕੀਤਾ। ਇਸ ਸਕੂਲ ਅਧਿਆਪਕ ਮੌਕੇ ਰਾਜ ਕੁਮਾਰ ਸ਼ਰਮਾ, ਸੁਰਿੰਦਰ ਕੁਮਾਰ, ਰਾਜ਼ ਮੈਡਮ, ਪੂਜਾ ਛਾਬੜਾ ਮੈਡਮ, ਰੋਸ਼ਨ ਸਿੰਘ ਪ੍ਰਥਮ ਜਿਲਾ ਕੋਆਰਡੀਨੇਟਰ ਦੁਆਰਾ ਇਸ ਵਿੱਚ ਸਹਿਯੋਗ ਕੀਤਾ ਗਿਆ।