ਸਰਕਾਰੀ ਪ੍ਰਾਇਮਰੀ ਸਕੂਲ ਦੋਨਾਂ ਨਾਨਕਾ ਵਿਖੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਹਿੰਸਾ ਵਿਰੁੱਧ ਅੰਤਰਰਾਸ਼ਟਰੀ ਦਿਵਸ਼ ਮਨਾਇਆ

ਸਰਕਾਰੀ ਪ੍ਰਾਇਮਰੀ ਸਕੂਲ ਦੋਨਾਂ ਨਾਨਕਾ ਵਿਖੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਹਿੰਸਾ ਵਿਰੁੱਧ ਅੰਤਰਰਾਸ਼ਟਰੀ ਦਿਵਸ਼ ਮਨਾਇਆ ਰਾਜ ਵਿੱਦਿਅਕ ਖੋਜ ਅਤੇ ਸਿੱਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਅਤੇ ਬਲਾਕ ਫਾਜ਼ਿਲਕਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਰਮੋਦ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਨਾ ਨਾਨਕਾ ਵਿੱਚ ਵਿੱਦਿਆਰਥੀਆਂ ਦੀ ਸੁਰੱਖਿਆ ਲਈ ਸਕੂਲਾਂ ਵਿੱਚ ਹਿੰਸਾ ਅਤੇ ਧੱਕੇਸ਼ਾਹੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ।ਬੱਚਿਆਂ ਨੂੰ ਪ੍ਰਾਪਤ ਹਦਾਇਤਾਂ ਅਨੁਸਾਰ ਇਸ ਵਿਸ਼ੇ ਤੇ ਆਧਾਰਿਤ ਲਘੁ ਫ਼ਿਲਮ “ਚੁੱਪੀ ਤੋੜੋ” ਵਿਖਾਈ ਗਈ। ਸਕੂਲ ਦੇ ਹੈਡਟੀਚਰ ਰਾਜੀਵ ਚਗਤੀ ਨੇ ਬੱਚਿਆਂ ਨੂੰ ਇੱਕ ਦੂਸਰੇ ਦਾ ਮਾਨ-ਸਨਮਾਨ, ਸਤਿਕਾਰ, ਆਪਸੀ ਸਹਿਯੋਗ ਅਤੇ ਮੇਲਜੋਲ ਦੀ ਭਾਵਨਾ ਵਿਕਸਿਤ ਕਰਨ ਦੀ ਪ੍ਰੇਰਣਾ ਦਿੰਦੇ ਹੋਏ ਬੱਚਿਆਂ ਨੂੰ ਪ੍ਰੇਰਤ ਕੀਤਾ। ਪ੍ਰੋਗਰਾਮ ਦੇ ਨੋਡਲ ਸੁਨੀਲ ਕੁਮਾਰ ਵਰਮਾ ਨੇ ਦੱਸਿਆ ਕਿ ਬੱਚਿਆਂ ਨੂੰ ਸੁਰੱਖਿਅਤ, ਸਿੱਖਿਅਤ ਅਤੇ ਕਾਬਲ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਬੱਚਿਆਂ ਨੂੰ ਸਕੂਲਾਂ ਵਿੱਚ ਸੁਰੱਖਿਅਤ ਮਾਹੌਲ ਦਿੱਤਾ ਜਾ ਸਕੇ। ਇਸ ਮੌਕੇ ਮੈਡਮ ਪੂਜਾ ਚੁੱਘ ਅਤੇ ਕਮਲੇਸ਼ ਰਾਣੀ ਦੁਆਰਾ ਵਿੱਦਿਆਰਥੀਆਂ ਦੇ ਬਡੀ ਬਣੋ ਬੁਲੀ ਨਹੀ ਦੇ ਟੋਪਿਕ ਤੇ ਪੋਸਟਰ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ। ਜਿਸਦੀ ਜੱਜਮੈਂਟ ਦੀ ਭੂਮਿਕਾ ਸਕੂਲ ਅਧਿਆਪਕ ਸੁਖਦੇਵ ਸਿੰਘ ਜੀ ਅਤੇ ਸੁਖਵਿੰਦਰ ਸਿੰਘ ਜੀ ਦੁਆਰਾ ਨਿਭਾਈ ਗਈ।

Scroll to Top