
ਸਰਕਾਰੀ ਪ੍ਰਾਇਮਰੀ ਸਕੂਲ ਦੋਨਾਂ ਨਾਨਕਾ ਵਿਖੇ ਜਨ ਜਾਤੀ ਗੌਰਵ ਦਿਵਸ ਮਨਾਇਆ ਸਕੂਲ ਦੇ ਨਿੱਕੇ ਕਲਾਕਾਰਾਂ ਨੇ ਜੰਗਲ ਦੇ ਰਾਖੇ ਨਾਟਕ ਖੇਡ ਕੇ ਸਭ ਦਾ ਮਨ ਮੋਹਿਆ -ਰਜੀਵ ਚਗਤੀ, ਸੁਨੀਲ ਕੁਮਾਰ ਰਾਜ ਵਿੱਦਿਅਕ ਖੋਜ ਅਤੇ ਸਿੱਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਅਤੇ ਬਲਾਕ ਫਾਜ਼ਿਲਕਾ -2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਰਮੋਦ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਨਾ ਨਾਨਕਾ ਵਿੱਚ 15 ਨਵੰਬਰ ਤੋਂ 25ਨਵੰਬਰ ਤੱਕ ਮਨਾਏ ਜਾ ਰਹੇ “ਜਨਜਾਤੀ ਗੌਰਵ ਦਿਵਸ” ਦੇ ਅਵਸਰ ਤੇ ਭਗਵਾਨ ਬਿਰਸਾ ਮੁੰਡਾ ਨੂੰ ਸਮਰਪਿਤ ਇੱਕ ਨੁੱਕੜ ਨਾਟਕ “ਜੰਗਲ ਦੇ ਰਾਖੇ” ਦੀ ਪੇਸ਼ਕਾਰੀ ਕੀਤੀ ਗਈ। ਇਸ ਨਾਟਕ ਦਾ ਲੇਖਣ ਤੇ ਨਿਰਦੇਸ਼ਨ ਅਧਿਆਪਕ ਸੁਨੀਲ ਕੁਮਾਰ ਦੁਆਰਾ ਕੀਤਾ ਗਿਆ, ਜਿਸ ਵਿੱਚ ਸੋਨਮ, ਮਹਿਕਪ੍ਰੀਤ ਕੌਰ, ਰਣਦੀਪ ਕੌਰ, ਜਸਮੀਤ ਕੌਰ,ਨਵਨੀਤ ਕੌਰ, ਪਰਵਿੰਦਰ ਕੌਰ, ਅਮਨ ਸਿੰਘ, ਪ੍ਰਿੰਸ ਪਾਲ, ਅੰਸ਼ਦੀਪ ਸਿੰਘ , ਕਾਰਤਿਕ ਨੇ ਆਪਣੀ ਅਦਾਕਾਰੀ ਨਾਲ ਸਭ ਦਾ ਮਨ ਮੋਹਿਆ।ਇਸ ਮੌਕੇ ਸਕੂਲ ਦੇ ਹੈੱਡਟੀਚਰ ਰਾਜੀਵ ਚਗਤੀ ਜੀ ਨੇ ਬਿਰਸਾ ਮੁੰਡਾ ਜੀ ਦੇ ਜੀਵਨ ਤੇ ਅੰਗਰੇਜਾਂ ਨਾਲ ਸੰਘਰਸ਼ ਬਾਰੇ ਦੱਸਿਆ ਤੇ ਜੀਵਨ ਵਿੱਚ ਪ੍ਰੇਰਣਾ ਲੈਣ ਲਈ ਕਿਹਾ। ਇਸ ਮੌਕੇ ਅਧਿਆਪਕ ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਕਮਲੇਸ਼ ਕੰਬੋਜ ਅਤੇ ਪੂਜਾ ਚੁੱਘ ਜੀ ਨੇ ਵੀ ਬੱਚਿਆਂ ਨੂੰ ਜੰਗਲ ਤੇ ਜੀਵਨ ਦੇ ਸੰਬੰਧ ਬਾਰੇ ਬੱਚਿਆਂ ਸਾਮ੍ਹਣੇ ਆਪਣੇ ਵਿਚਾਰ ਪੇਸ਼ ਕੀਤੇ।