ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਹਰੀਪੁਰਾ ਨੂੰ ਪੱਖੇ ਦਾਨ ਦਿੱਤੇ

ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਹਰੀਪੁਰਾ ਨੂੰ ਪੱਖੇ ਦਾਨ ਦਿੱਤੇ

ਬਲਾਕ ਖੂਈਆਂ ਸਰਵਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਹਰੀਪੁਰਾ ਨੂੰ ਦਾਨੀ ਸੱਜਣ ਸ੍ਰੀ ਪ੍ਰੇਮ ਕੁਮਾਰ ਵੱਲੋਂ ਤਿੰਨ ਪੱਖੇ ਦਾਨ ਦਿੱਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਸਵਿੰਦਰ ਸਿੰਘ ਨੇ ਦੱਸਿਆ ਕਿ ਦਾਨੀ ਸੱਜਣਾਂ ਵੱਲੋਂ ਸਕੂਲ ਦੇ ਵਿਕਾਸ ਅਤੇ ਬੱਚਿਆਂ ਦੀ ਭਲਾਈ ਲਈ ਹਮੇਸ਼ਾ ਵਧ ਚੜ ਕੇ ਸਹਿਯੋਗ ਦਿੱਤਾ ਜਾਂਦਾ ਹੈ। ਉਹਨਾਂ ਦਾਨੀ ਸੱਜਣ ਪ੍ਰੇਮ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੁਆਰਾ ਭੇਟ ਕੀਤੀ ਗਈ ਸੌਗਾਤ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਸਹਾਈ ਹੋਵੇਗੀ।ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਸਤੀਸ਼ ਕੁਮਾਰ ਮਿਗਲਾਨੀ ਜੀ ਵੱਲੋਂ ਕਿਹਾ ਗਿਆ ਕਿ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੇ ਲਈ ਸਰਕਾਰ ਦੇ ਨਾਲ ਨਾਲ ਸਕੂਲ ਸਟਾਫ ਅਤੇ ਸਮਾਜ ਸੇਵਕਾਂ ਦਾ ਬਹੁਤ ਵੱਡਾ ਸਹਿਯੋਗ ਹੈ ।
ਸੀਐਚਟੀ ਸ਼੍ਰੀਮਤੀ ਜਸਵਿੰਦਰ ਕੌਰ ਜੀ ਵੱਲੋਂ ਦਾਨੀ ਸੱਜਣ ਸ੍ਰੀ ਪ੍ਰੇਮ ਕੁਮਾਰ ਜੀ ਦਾ ਧੰਨਵਾਦ ਕੀਤਾ ਗਿਆ । ਸਮੂਹ ਸਟਾਫ ਹੈਡ ਟੀਚਰ ਸਵਿੰਦਰ ਸਿੰਘ , ਰੋਸ਼ਨ ਲਾਲ , ਪ੍ਰੇਮ ਚੰਦ , ਇੰਦਰਾ ਰਾਣੀ ਵੱਲੋਂ ਸ੍ਰੀ ਪ੍ਰੇਮ ਕੁਮਾਰ ਜੀ ਵੱਲੋਂ ਸਮੇਂ ਸਮੇਂ ਤੇ ਸਕੂਲ ਨੂੰ ਕੀਤੇ ਜਾ ਰਹੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਧੰਨਵਾਦ ਪ੍ਰਗਟ ਕੀਤਾ ।

Scroll to Top