
ਸਰਕਾਰੀ ਪ੍ਰਾਇਮਰੀ ਸਕੂਲ ਘੜੁੱਮੀ ਦੇ ਵਿਦਿਆਰਥੀ ਹਰਮਨ ਨੇ ਨਵੋਦਿਆਂ ਦਾਖਲਾ ਪ੍ਰੀਖਿਆ ਕੀਤੀ ਪਾਸ ਸਕੂਲ ਪ੍ਰਬੰਧਕਾ ਵੱਲੋਂ ਕੀਤਾ ਗਿਆ ਸਨਮਾਨਿਤ ਪਿਛਲੇ ਦਿਨੀ ਨਵੋਦਿਆ ਸੰਮਤੀ ਵੱਲੋ ਸਰਕਾਰੀ ਸਕੂਲਾਂ ਦੇ ਪੰਜਵੀਂ ਪਾਸ ਕਰ ਚੁੱਕੇ ਵਿਦਿਆਰਥੀਆਂ ਦੀ ਕਲਾਸ ਛੇਵੀਂ ਵਿੱਚ ਦਾਖਲੇ ਲਈ ਪੂਰੇ ਪੰਜਾਬ ਵਿੱਚ ਦਾਖਲਾ ਪ੍ਰੀਖਿਆ ਲਈ ਗਈ ਸੀ। ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਸ਼ਿਵਪਾਲ ਗੋਇਲ ਦੀ ਅਗਵਾਈ ਵਿੱਚ ਜਿਲ੍ਹਾ ਫਾਜਿਲਕਾ ਦੇ ਹਜਾਰਾ ਵਿਦਿਆਰਥੀਆਂ ਨੇ ਇਸ ਦਾਖਲਾ ਪ੍ਰੀਖਿਆ ਵਿੱਚ ਹਿੱਸਾ ਲਿਆ। ਜਿਸਦਾ ਨਤੀਜਾ ਐਲਾਨ ਦਿੱਤਾ ਗਿਆ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਤਰੁਣ ਕਾਲੜਾ ਨੇ ਦੱਸਿਆ ਕਿ ਸਖਤ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀ ਹਰਮਨ ਸਿੰਘ ਪੁੱਤਰ ਮਲਕੀਤ ਸਿੰਘ ਨੇ ਨਵੋਦਿਆ ਦਾਖਲਾ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ, ਅਧਿਆਪਕਾਂ, ਪਿੰਡ ਅਤੇ ਸਕੂਲ ਦਾ ਨਾ ਪੂਰੇ ਜਿਲ੍ਹੇ ਵਿੱਚ ਰੋਸ਼ਨ ਕੀਤਾ ਹੈ।ਸਕੂਲ ਮੁੱਖੀ ਨੇ ਦੱਸਿਆ ਕਿ ਇਹ ਵਿਦਿਆਰਥੀ ਪੜਾਈ ਵਿੱਚ ਬਹੁਤ ਹੁਸ਼ਿਆਰ ਹੈ ਜ਼ੋ ਹਮੇਸ਼ਾ ਦੂਸਰੇ ਵਿਦਿਆਰਥੀਆਂ ਦੀ ਵੀ ਪੜ੍ਹਾਈ ਵਿੱਚ ਮਦਦ ਕਰਦਾ ਹੈ।ਇਹ ਹੋਣਹਾਰ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿੱਚ ਵੀ ਵਧ ਚੜ ਕੇ ਹਿੱਸਾ ਲੈਂਦਾ ਸੀ। ਉਹਨਾਂ ਕਿਹਾ ਕਿ ਇਸ ਹੋਣਹਾਰ ਵਿਦਿਆਰਥੀਆਂ ਤੇ ਸਕੂਲ ਨੂੰ ਮਾਣ ਹੈ।ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪੰਕਜ਼ ਕੁਮਾਰ ਅੰਗੀ ਬੀਪੀਈਓ ਪ੍ਰਮੋਦ ਕੁਮਾਰ, ਸੀਐਚਟੀ ਮਨੋਜ ਕੁਮਾਰ ਧੂੜੀਆ, ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ ਸਕੂਲ ਪ੍ਰਬੰਧਕ ਕਮੇਟੀ ਮੈਂਬਰਾਂ ,ਪੰਚਾਇਤ ਨੁਮਾਇੰਦਿਆਂ, ਵੱਖ ਵੱਖ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਵੱਲੋਂ ਵਧਾਈਆਂ ਅਤੇ ਸੁਨਹਿਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਮੈਡਮ ਅਮ੍ਰਿਤਪਾਲ ਕੌਰ ਆਂਗਨਵਾੜੀ ਸਟਾਫ਼ ਮੈਡਮ ਮਮਤਾ ਰਾਣੀ, ਉਰਮਿਲਾ ਰਾਣੀ ਵਿਦਿਆਰਥੀ ਦੇ ਪਿਤਾ ਮਲਕੀਤ ਸਿੰਘ ਮਾਤਾ ਸੀਮਾ ਰਾਣੀ , ਅਧਿਆਪਕ ਇੰਦਰਜੀਤ ਸਿੰਘ ਅਤੇ ਪਤਵੰਤੇ ਮੌਜੂਦ ਸਨ