ਸਰਕਾਰੀ ਪ੍ਰਾਇਮਰੀ ਸਕੂਲ ਖੰਨਾ 7 ਦੇ ਨਿੱਕੇ ਚੈਂਪੀਅਨ ਨਵਜੋਤ ਸਿੰਘ ਨੇ ਸੂਬਾ ਪੱਧਰੀ ਖੇਡਾਂ ਵਿੱਚ ਜਿੱਤਿਆ ਸਿਲਵਰ ਮੈਡਲ

ਸਰਕਾਰੀ ਪ੍ਰਾਇਮਰੀ ਸਕੂਲ ਖੰਨਾ 7 ਦੇ ਨਿੱਕੇ ਚੈਂਪੀਅਨ ਨਵਜੋਤ ਸਿੰਘ ਨੇ ਸੂਬਾ ਪੱਧਰੀ ਖੇਡਾਂ ਵਿੱਚ ਜਿੱਤਿਆ ਸਿਲਵਰ ਮੈਡਲ ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ 7 ਦੇ ਨਿੱਕੇ ਚੈਂਪੀਅਨ ਨਵਜੋਤ ਸਿੰਘ ਨੇ ਜਿਮਨਾਸਟਿਕ ਵਿੱਚ ਸਿਲਵਰ ਮੈਡਲ ਜਿੱਤੇ ਕੇ ਆਪਣੇ ਸਕੂਲ ਦੇ ਨਾਲ ਨਾਲ ਬਲਾਕ ਖੰਨਾ 2 ਅਤੇ ਜਿਲ੍ਹਾ ਲੁਧਿਆਣਾ ਦਾ ਨਾਂ ਰੋਸ਼ਨ ਕੀਤਾ ਹੈ।ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਫ਼ਸਰ ਖੰਨਾ 2 ਰਣਜੋਧ ਸਿੰਘ ਅਤੇ ਕੌਂਸਲਰ ਰਵਿੰਦਰ ਸਿੰਘ ਬੱਬੂ ਨੇ ਉਚੇਚੇ ਤੌਰ ਤੇ ਸਕੂਲ ਪਹੁੰਚ ਕੇ ਇਸ ਹੋਣਹਾਰ ਖਿਡਾਰੀ ਨੂੰ ਵਧਾਈਆਂ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਹਨਾ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਭਵਿੱਖ ਪੂਰੀ ਤਰ੍ਹਾਂ ਰੋਸ਼ਨ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰਨ ਰਹੇ ਹਨਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਹਰਦੀਪ ਸਿੰਘ ਨੇ ਦੱਸਿਆ ਕਿ ਸਾਡਾ ਇਹ ਹੋਣਹਾਰ ਵਿਦਿਆਰਥੀਆਂ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਪੂਰੀ ਰੁਚੀ ਲੈਂਦਾ ਹੈ। ਜਿਸ ਦੀ ਬਦੌਲਤ ਸਕੂਲ ਪੱਧਰ ਤੋਂ ਸ਼ੁਰੂ ਹੋਇਆ ਜਿੱਤ ਦਾ ਸਿਲਸਿਲਾ ਸੂਬਾ ਪੱਧਰ ਤੱਕ ਜਾਰੀ ਰਿਹਾ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਇਸ ਹੋਣਹਾਰ ਖਿਡਾਰੀ ਤੇ ਮਾਣ ਹੈ।ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਮੰਜੂ ਰਾਣੀ, ਡਿਪਲ ਰਾਣੀ ,ਸੁਮਨ ਲਤਾਂ,ਪੂਜਾ ਰਤਨ,ਗਗਨਦੀਪ ਕੌਰ,ਰੀਮਾ ਸ਼ਰਮਾ ,ਮਿਡਲ ਸਕੂਲ ਦੇ ਇੰਚਾਰਜ ਮੈਡਮ ਬਿਮਲਜੀਤ ਕੌਰ, ਮਿਡ ਡੇ ਮੀਲ ਵਰਕਰ ਅਤੇ ਮਿਡਲ ਸਕੂਲ ਦਾ ਸਟਾਫ ਮੌਜੂਦ ਸੀ।

Scroll to Top