
ਸਮਾਰਟ ਸਕੂਲ ਭੈਣੀ ਨੂਰਪੁਰ ਨੇ ਨਿਵੇਕਲੀ ਪਹਿਲ ਕਰਦਿਆਂ ਵਿਦਿਆਰਥੀਆਂ ਨੂੰ ਬਠਿੰਡੇ ਦੇ ਮਹੱਤਵਪੂਰਨ ਸਥਾਨਾ ਦਾ ਵਿੱਦਿਅਕ ਟੂਰ ਕਰਵਾਇਆ
ਵਿੱਦਿਅਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਹੋਣਗੇ ਸਹਾਈ- ਤਰਨਦੀਪ ਸਿੰਘ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੈਣੀ ਨੂਰਪੁਰ ਵੱਲੋਂ ਵਿਦਿਆਰਥੀਆਂ ਦੀ ਪੜਾਈ ਅਤੇ ਸਰਵਪੱਖੀ ਵਿਕਾਸ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ।ਇਸ ਲੜੀ ਨੂੰ ਅੱਗੇ ਵਧਾਉਂਦਿਆਂ ਸਕੂਲ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਬਠਿੰਡਾ ਦੇ ਮਹੱਤਵਪੂਰਨ ਸਥਾਨਾ ਦਾ ਵਿੱਦਿਅਕ ਟੂਰ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਿਕ ਗਿਆਨ ਦੇਣਾ ਜ਼ਰੂਰੀ ਹੈ।ਇਸ ਉਦੇਸ਼ ਦੀ ਪੂਰਤੀ ਲਈ ਸਮੇਂ ਸਮੇਂ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ਕਰਵਾਇਆ ਜਾਂਦਾ ਹੈ।ਇਸ ਪ੍ਰੋਗਰਾਮ ਤਹਿਤ ਸਕੂਲ ਦੇ ਵਿਦਿਆਰਥੀਆਂ ਦਾ ਇੱਕ ਦਿਨਾਂ ਵਿਦਿਅਕ ਟੂਰ ਕਰਵਾਇਆ ਗਿਆ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਬਠਿੰਡਾ ਦੇ ਪ੍ਰਮੁੱਖ ਸਥਾਨਾਂ ਰੋਜ਼ ਗਾਰਡਨ, ਬੀੜ ਤਲਾਬ ਮਿੰਨੀ ਚਿੜੀਆਘਰ,ਕਿਲਾ ਮੁਬਾਰਕ ਅਤੇ ਝੀਲ ਦਾ ਦੌਰਾ ਕਰਵਾਇਆ ਜਿੱਥੇ ਵਿਦਿਆਰਥੀਆਂ ਨੇ ਕੁਦਰਤੀ ਨਜ਼ਾਰਿਆਂ ਨੂੰ ਨੇੜੇ ਤੋਂ ਨਿਹਾਰਦਿਆ ਇਹਨਾਂ ਕੁਦਰਤੀ ਨਜ਼ਾਰਿਆਂ ਦਾ ਖੂਬ ਆਨੰਦ ਮਾਣਿਆ। ਇਸ ਤੋਂ ਇਲਾਵਾ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਵਿਦਿਆਰਥੀਆਂ ਅਤੇ ਸਟਾਫ ਨੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।
ਸਕੂਲ ਅਧਿਆਪਕ ਬੂਟਾ ਸਿੰਘ ਅਤੇ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਟੂਰ ਦੌਰਾਨ ਵਿਦਿਅਕ ਪੱਖ ਤੋਂ ਪੰਜਾਬ ਦੇ ਅਹਿਮ ਬੀੜ ਤਲਾਬ ਚਿੜੀਆਘਰ ਦਾ ਦੌਰਾ ਕਰਵਾਇਆ ਗਿਆ। ਜਿੱਥੇ ਵਿਦਿਆਰਥੀਆਂ ਨੇ ਅਜਿਹੇ ਜਾਨਵਰਾਂ ਅਤੇ ਪੰਛੀਆਂ ਨੂੰ ਨੇੜੇ ਤੋਂ ਵੇਖਿਆ ਜਿਹਨਾਂ ਬਾਰੇ ਪਹਿਲਾਂ ਉਹਨਾਂ ਨੇ ਸਿਰਫ ਕਿਤਾਬਾਂ ਵਿੱਚੋ ਪੜ੍ਹਿਆ ਜਾ ਸਿਰਫ ਸੁਣਿਆਂ ਸੀ। ਉਹਨਾਂ ਕਿਹਾ ਕਿ ਕਿਸੇ ਵੀ ਚੀਜ਼ ਦਾ ਪ੍ਰਾਪਤ ਵਿਹਾਰਿਕ ਗਿਆਨ ਵਿਦਿਆਰਥੀ ਜੀਵਨ ਦਾ ਹਿੱਸਾ ਬਣ ਜਾਂਦਾ ਹੈ। ਇਹ ਵਿੱਦਿਅਕ ਟੂਰ ਵਿਦਿਆਰਥੀਆਂ ਲਈ ਪੂਰਨ ਲਾਭਕਾਰੀ ਸਾਬਿਤ ਹੋਵੇਗਾ।
ਸਕੂਲ ਮੁੱਖੀ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਵਿਦਿਆਰਥੀਆਂ ਨੂ ਅਜਿਹੇ ਟੂਰ ਕਰਵਾਉਂਦੇ ਰਹਿਣਗੇ। ਮਿਡ ਡੇਅ ਮੀਲ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ l
ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਜੋਤੀ ਬਾਲਾ, ਕਰਮਵੀਰ ਕੌਰ, ਸੁਖਵਿੰਦਰ ਕੌਰ, ਨੀਤੂ ਬਾਲਾ, ਪਰਵਿੰਦਰ ਕੌਰ ਸੰਦੀਪ ਕੌਰ, ਗੁਰਪ੍ਰੀਤ ਕੌਰ, ਕੁਲਦੀਪ ਕੌਰ, ਗੁਰਮੀਤ ਸਿੰਘ, ਬੂਟਾ ਸਿੰਘ, ਸੰਜੀਵ ਕੁਮਾਰ,ਤਰਨਦੀਪ ਸਿੰਘ ਵੱਲੋਂ ਟੂਰ ਦੇ ਸਫਲ ਸੰਚਾਲਨ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।