ਸਕੂਲ ਸਿੱਖਿਆ ਵਿਭਾਗ ਬਿਨਾਂ ਮੰਗੇ ਸਟੇਸ਼ਨਾਂ ਤੇ ਬਦਲੀ ਕਰਕੇ ਅਧਿਆਪਕਾਂ ਨੂੰ ਕਰ ਰਿਹਾ ਖੱਜਲ ਖੁਆਰ -ਅਮਨ ਸ਼ਰਮਾ

ਸਕੂਲ ਸਿੱਖਿਆ ਵਿਭਾਗ ਬਿਨਾਂ ਮੰਗੇ ਸਟੇਸ਼ਨਾਂ ਤੇ ਬਦਲੀ ਕਰਕੇ ਅਧਿਆਪਕਾਂ ਨੂੰ ਕਰ ਰਿਹਾ ਖੱਜਲ ਖੁਆਰ -ਅਮਨ ਸ਼ਰਮਾ

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਈ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕਾਂ ਦੀ ਬਿਨਾਂ ਮੰਗੇ ਸਟੇਸ਼ਨਾਂ ਤੇ ਬਦਲੀ ਕੀਤੇ ਜਾਣ ਦੇ ਮੁੱਦੇ ਤੇ ਹੋਈ |ਅਮਨ ਸ਼ਰਮਾ,ਸੂਬਾ ਪੈਟਰਨ ਸੁਖਦੇਵ ਸਿੰਘ ਰਾਣਾ ਅਤੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਨੇ ਕਿਹਾ ਕਿ ਆਮ ਬਦਲੀਆਂ ਦੇ ਪਹਿਲੇ ਗੇੜ ਵਿੱਚ 60-70 ਬਦਲੀਆਂ ਅਧਿਆਪਕਾਂ ਦੀ ਬਿਨਾਂ ਮੰਗੇ ਸਕੂਲਾਂ ਵਿੱਚ ਕਰ ਦਿੱਤੀਆਂ | ਇਹਨਾਂ ਵਿੱਚੋ ਕਈ ਅਪੰਗ ਅਧਿਆਪਕ, ਮਹਿਲਾ ਅਤੇ ਬਿਮਾਰ ਅਧਿਆਪਕ ਹਨ ਜਿਨ੍ਹਾਂ ਦੀ 50- 60 ਕਿਲੋਮੀਟਰ ਦੂਰ ਬਦਲੀ ਕਰ ਦਿੱਤੀ | ਬਦਲੀ ਹੋਣ ਕਾਰਨ ਇਹਨਾਂ ਅਧਿਆਪਕਾਂ ਦਾ ਸਾਰਾ ਡਾਟਾ ਬਦਲੀ ਵਾਲੇ ਸਕੂਲ ਚਲਾ ਗਿਆ ਜਿਸ ਨਾਲ ਇਹਨਾਂ ਅਧਿਆਪਕਾਂ ਵਿੱਚ ਘੋਰ ਨਿਰਾਸ਼ਾ ਫੈਲ ਗਈ |ਜਿਸ ਨਾਲ ਇਹ ਨਿਰਾਸ਼ ਅਧਿਆਪਕ ਆਪਣੀ ਬਦਲੀ ਰੱਦ ਕਰਵਾਉਣ ਲਈ ਸਿੱਖਿਆ ਮੰਤਰੀ,ਸਕੱਤਰ ਸਕੂਲ ਸਿੱਖਿਆ, ਡੀ. ਪੀ. ਆਈ ਅਤੇ ਡੀ. ਈ. ਓ ਦਫਤਰਾਂ ਵਿੱਚ ਖੱਜਲ ਖੁਆਰ ਹੋ ਰਹੇ ਹਨ ਅਮਨ ਸ਼ਰਮਾ ਨੇ ਦੱਸਿਆ ਕਿ ਡੀ. ਈ. ਓ ਸੈਕੰਡਰੀ ਅੰਮ੍ਰਿਤਸਰ ਹਰਭਗਵੰਤ ਸਿੰਘ ਨੇ ਇਹਨਾਂ ਅਧਿਆਪਕਾਂ ਬਾਰੇ ਸੁਹਿਰਦਤਾ ਨਾਲ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ|ਹਰਜੀਤ ਸਿੰਘ ਬਲਹਾੜੀ ਅਤੇ ਕੌਸ਼ਲ ਸ਼ਰਮਾ ਨੇ ਕਿਹਾ ਇੱਕ ਪਾਸੇ ਤਾਂ ਵਿਭਾਗ ਆਪਣੀ ਪਾਰਦਰਸ਼ੀ ਬਦਲੀ ਨੀਤੀ ਦੀ ਸਲਾਘਾ ਕਰਦਾ ਰਹਿੰਦਾ ਹੈ ਪਰ ਦੂੱਜੇ ਪਾਸੇ ਅਪੰਗ ਅਤੇ ਮਹਿਲਾ ਅਧਿਆਪਿਕਾ ਨੂੰ ਬਿਨਾਂ ਮੰਗੇ ਦੂਰ ਸਕੂਲਾਂ ਵਿੱਚ ਬਦਲ ਕੇ ਪ੍ਰੇਸ਼ਾਨ ਕਰ ਰਿਹਾ ਹੈ | ਇਸਲਈ ਕਈ ਅਧਿਆਪਕਾਂ ਨੇ ਇਹਨਾਂ ਬਦਲੀਆਂ ਤੇ ਸਟੇ ਲਈ ਕੋਰਟ ਵਿੱਚ ਜਾਉਣ ਦਾ ਮਨ ਬਣਾ ਰਹੇ ਹਨ ਇਸਲਈ ਜਥੇਬੰਦੀ ਨੇ ਅਜਿਹੀ ਗਲਤ ਬਦਲੀਆਂ ਨੂੰ ਤੁਰੰਤ ਰੱਦ ਕਰਕੇ ਇਹਨਾਂ ਅਧਿਆਪਕਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਨਹੀਂ ਤਾਂ ਸਮੂਹਿਕ ਅਧਿਆਪਕ ਜਥੇਬੰਦੀਆਂ ਵਲੋਂ ਸਕੂਲ ਸਿੱਖਿਆ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਮੀਟਿੰਗ ਵਿੱਚ ਕੁਲਦੀਪ ਗਰੋਵਰ, ਜਗਤਾਰ ਸਿੰਘ, ਬਲਜੀਤ ਸਿੰਘ, ਤਜਿੰਦਰਪਾਲ ਸਿੰਘ, ਅਰੁਣ ਕੁਮਾਰ, ਜਤਿੰਦਰ ਸਿੰਘ ਹਾਜਰ ਸਨ |

Scroll to Top