ਸਕੂਲ ਵਿਦਿਆਰਥੀਆਂ ਨੂੰ ਵਰਦੀਆਂ ਮੁੱਹਈਆ ਕਰਵਾਉਣ ਵਾਲੀ ਏਜੰਸੀ ਤਹਿ ਮਾਪਦੰਡ ਅਨੁਸਾਰ ਵਰਦੀਆਂ ਵਿਦਿਆਰਥੀਆਂ ਨੂੰ ਪਹਿਣਾ ਕੇ ਜਾਵੇ

ਸਕੂਲ ਵਿਦਿਆਰਥੀਆਂ ਨੂੰ ਵਰਦੀਆਂ ਮੁੱਹਈਆ ਕਰਵਾਉਣ ਵਾਲੀ ਏਜੰਸੀ ਤਹਿ ਮਾਪਦੰਡ ਅਨੁਸਾਰ ਵਰਦੀਆਂ ਵਿਦਿਆਰਥੀਆਂ ਨੂੰ ਪਹਿਣਾ ਕੇ ਜਾਵੇ – ਮੁਲਾਜਮ ਏਕਤਾ ਸਘੰਰਸ਼ ਕਮੇਟੀ ਫਾਜ਼ਿਲਕਾ ਮੁਲਾਜ਼ਮਾਂ ਏਕਤਾ ਸਘੰਰਸ਼ ਕਮੇਟੀ ਫਾਜ਼ਿਲਕਾ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕੀ ਸਰਕਾਰ ਵੱਲੋਂ ਪਹਿਲ ਪ੍ਰੋਜੈਕਟ ਦੇ ਤਹਿਤ ਜੋ ਵਰਦੀਆਂ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾਣੀਆਂ ਹਨ।ਇਸ ਮਸਲੇ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਯੋਗ ਏ ਡੀ ਸੀ ਵਿਕਾਸ ਫਾਜ਼ਿਲਕਾ ਵੱਲੋਂ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨਾਲ ਪਿਛਲੇ ਸਮੇਂ ਦੌਰਾਨ ਕਈ ਮੀਟਿੰਗਾਂ ਕੀਤੀਆਂ ਗਈਆਂ ਸਨ।ਉਸ ਵਿਚ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਵਰਦੀਆਂ ਦਾ ਕੱਪੜਾ ਜੋ ਯੂਨੀਅਨ ਵੱਲੋਂ ਸਿਲੈਕਟ ਕੀਤਾ ਗਿਆ ਸੀ ਉਹ ਹੀ ਦਿੱਤਾ ਜਾਵੇ ਤੇ ਬੱਚਿਆਂ ਦੇ ਨਾਪ ਅਨੁਸਾਰ ਹੀ ਵਰਦੀਆਂ ਸਕੂਲਾਂ ਵਿੱਚ ਦਿੱਤੀਆਂ ਜਾਣ ਤੇ ਪਹਿਲ ਪ੍ਰੋਜੈਕਟ ਦੇ ਵਰਕਰ ਆਪ ਆ ਕੇ ਸਕੂਲਾਂ ਵਿੱਚ ਵਰਦੀਆਂ ਬੱਚਿਆਂ ਨੂੰ ਪੁਆ ਕੇ ਜਾਣ ਤੇ ਵਰਦੀਆਂ ਪੂਰੀਆਂ ਕਰਕੇ ਜਾਣ । ਉਸ ਤੋਂ ਬਾਅਦ ਹੀ ਸਕੂਲਾਂ ਵੱਲੋਂ ਚੈੱਕ ਉਸ ਫਰਮ ਨੂੰ ਦਿੱਤੇ ਜਾਣਗੇ। ਪਰ ਹੁਣ ਸੁਣਨ ਵਿਚ ਆਇਆ ਹੈ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀਂ ਸਿੱਖਿਆ ਵਿਭਾਗ ਦੇ ਜਿਲ੍ਹਾ ਤੇ ਬਲਾਕ ਅਧਿਕਾਰੀਆਂ ਨਾਲ ਇੱਕ ਮੀਟਿੰਗ ਕਰਕੇ ਕਿਹਾ ਗਿਆ ਹੈ ਕਿ ਵਰਦੀਆਂ ਸਿਰਫ਼ ਸਕੂਲਾਂ ਵਿੱਚ ਦਿੱਤੀਆਂ ਹੀ ਜਾਣਗੀਆਂ ਤੇ ਸਕੂਲ ਦੇ ਅਧਿਆਪਕ ਹੀ ਬੱਚਿਆਂ ਨੂੰ ਵਰਦੀਆਂ ਦੀ ਵੰਡ ਕਰਨਗੇ।ਜਿਸ ਨੂੰ ਕਿ ਮੁਲਾਜਮ ਏਕਤਾ ਸੰਘਰਸ਼ ਕਮੇਟੀ ਫਾਜ਼ਿਲਕਾ ਕਦੇ ਵੀ ਬਰਦਾਸ਼ਤ ਨਹੀ ਕਰੇਗੀ।ਮੁਲਾਜਮ ਏਕਤਾ ਸੰਘਰਸ਼ ਕਮੇਟੀ ਜਿਲ੍ਹਾ ਪ੍ਰਸ਼ਾਸਨ ਤੋਂ ਨੂੰ ਇਹ ਪੁਰਜ਼ੋਰ ਮੰਗ ਕਰਦੀ ਹੈ ਕਿ ਅਧਿਆਪਕਾਂ ਨਾਲ ਕੀਤੇ ਵਾਅਦੇ ਅਨੁਸਾਰ ਵਰਦੀਆਂ ਦਿੱਤੀਆਂ ਜਾਣ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਕਰਾਰ ਤੋਂ ਬਚਿਆ ਜਾ ਸਕੇ।ਜੇਕਰ ਜਿਲ੍ਹਾ ਪ੍ਰਸ਼ਾਸਨ ਅਧਿਆਪਕਾਂ ਨਾਲ ਕੀਤੇ ਵਾਅਦੇ ਮੁਤਾਬਿਕ ਵਰਦੀਆਂ ਸਕੂਲਾਂ ਵਿੱਚ ਬੱਚਿਆਂ ਨੂੰ ਠੀਕ ਢੰਗ ਨਾਲ ਵੰਡ ਨਹੀ ਕਰਦਾ ਤਾਂ ਅਧਿਆਪਕ ਏਕਤਾ ਸੰਘਰਸ਼ ਕਮੇਟੀ ਦੁਬਾਰਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।ਕਿਉਕਿ ਇਹ ਬੱਚਿਆਂ ਨੂੰ ਚੰਗੀ ਤੇ ਵਧੀਆ ਕੁਆਲਟੀ ਦੀਆਂ ਵਰਦੀਆਂ ਦੁਆਉਣ ਦਾ ਮਸਲਾ ਹੈ।ਜਿਵੇਂ ਕਿ ਪਿਛਲੇ ਸਾਲ ਜੋ ਵਰਦੀਆਂ ਬੱਚਿਆਂ ਨੂੰ ਦਿੱਤੀਆਂ ਗਈਆਂ ਸਨ ਉਹਨਾਂ ਦੀ ਕੁਆਲਟੀ ਬਹੁਤ ਹੀ ਮਾੜੀ ਸੀ ਜਿਸ ਕਰਕੇ ਬਹੁਤ ਟਕਰਾ ਵਾਲੀ ਸਥਿਤੀ ਦਾ ਸਾਹਮਣਾ ਪ੍ਰਸ਼ਾਸਨ ਅਤੇ ਅਧਿਆਪਕ ਵਰਗ ਨੂੰ ਕਰਨਾ ਪਿਆ ਸੀ ਤੇ ਐਸ ਡੀ ਐਮ ਦਫ਼ਤਰ ਜਲਾਲਾਬਾਦ ਵਿਖ਼ੇ ਅਧਿਆਪਕ ਵਰਗ ਨੂੰ ਧਰਨਾ ਵੀ ਲਗਾਉਣਾ ਪਿਆ ਸੀ।ਜਿਸ ਕਰਕੇ ਸਮੁੱਚਾ ਮੁਲਾਜ਼ਮ ਵਰਗ ਇਹ ਚਾਹੁੰਦਾ ਹੈ ਕਿ ਜੋ ਵਰਦੀਆਂ ਸਕੂਲਾਂ ਵਿੱਚ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾਣੀਆਂ ਹਨ ਉਹ ਚੰਗੀ ਕੁਆਲਟੀ ਦੀਆਂ ਦਿੱਤੀਆਂ ਜਾਣ ਤੇ ਸਕੂਲਾਂ ਵਿੱਚ ਵਰਦੀਆਂ ਦੀ ਵੰਡ ਵੀ ਚੰਗੇ ਢੰਗ ਨਾਲ ਹੋਵੇ ਤਾਂ ਜੋ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਸ ਸਬੰਧੀ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਐਮਐਲਏ ਫ਼ਾਜ਼ਿਲਕਾ ਨਰਿੰਦਰਪਾਲ ਸਿੰਘ ਸਵਨਾ ਅਤੇ ਐਮ ਐਲ ਏ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਨਾਲ ਵੀ ਵਿਚਾਰ ਚਰਚਾ ਕੀਤੀ ਸੀ ਉਹਨਾਂ ਨੇ ਇਹ ਮੁੱਦਾ ਸਿੱਖਿਆ ਮੰਤਰੀ ਨਾਲ ਵਿਚਾਰਨ ਤੋਂ ਬਾਅਦ ਕੋਈ ਚੰਗਾ ਹੱਲ ਕੱਢਣ ਦੀ ਗੱਲ ਕੀਤੀ ਸੀ।ਜੇਕਰ ਵਰਦੀਆਂ ਦੀ ਵੰਡ ਜਾਂ ਕੁਆਲਟੀ ਚੰਗੀ ਨਾ ਹੋਈ ਤਾਂ ਕੋਈ ਵੀ ਸਕੂਲ ਇਹ ਵਰਦੀਆਂ ਨਹੀ ਲਵੇਗਾ ਤੇ ਤੇ ਸਮੁੱਚਾ ਅਧਿਆਪਕ ਵਰਗ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਇਸ ਮੌਕੇ ਤੇ ਅਸ਼ੋਕ ਸਰਾਰੀ,ਜਗਨੰਦਨ ਸਿੰਘ, ਦਲੀਪ ਸਿੰਘ ਸੈਣੀ, ਦੁਪਿੰਦਰ ਢਿੱਲੋ,ਪ੍ਰੇਮ ਕੰਬੋਜ, ਸੁਖਵਿੰਦਰ ਸਿੰਘ ਸਿੱਧੂ,ਕੁਲਦੀਪ ਸਿੰਘ ਸੱਬਰਵਾਲ, ਇਨਕਲਾਬ ਗਿੱਲ, ਬਲਵਿੰਦਰ ਸਿੰਘ,ਦਲਜੀਤ ਸਿੰਘ ਸੱਬਰਵਾਲ, ਪਰਮਜੀਤ ਸਿੰਘ ਸੋਰੇਵਾਲਾ, ਅਮਨਦੀਪ ਸਿੰਘ,ਸਿਮਲਜੀਤ ਸਿੰਘ, ਅਮਨ ਬਰਾੜ, ਸਵੀਕਾਰ ਗਾਂਧੀ, ਸੁਨੀਲ ਗਾਂਧੀ,ਨਿਸ਼ਾਂਤ ਕੁਮਾਰ,ਧਰਮਿੰਦਰ ਗੁਪਤਾ, ਹਰਜਿੰਦਰ ਸਿੰਘ , ਵਰਿੰਦਰ ਸਿੰਘ ਪ੍ਰੇਮ ਕੰਬੋਜ,ਸੰਤੋਸ਼ ਸਿੰਘ, ਪਵਨ ਕਾਵਾਂਵਾਲੀ ,ਇੰਦਰਜੀਤ ਸਿੰਘ, ਛਿੰਦਰ ਸਿੰਘ ਲਾਧੂਕਾ,ਜਤਿੰਦਰ ਮਿੱਠੂ,ਗੁਰਮੀਤ ਢਾਬਾਂ, ਪ੍ਰੇਮ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ,ਸਗਨ ਸਿੰਘ,ਸੁਰਿੰਦਰ ਕੰਬੋਜ,ਹਰਜਿੰਦਰ ਸਿੰਘ,ਗੁਰਜੰਟ ਸਿੰਘ, ਰਾਧੇ ਸ਼ਾਮ, ਅਮਨਦੀਪ ਸਿੰਘ,ਹੁਸ਼ਿਆਰ ਸਿੰਘ, ਫਲਿੰਦਰ ਸਿੰਘ ਆਗੂਆਂ ਨੇ ਇੱਕ ਸੁਰ ਹੁੰਦੀਆਂ ਉਕਤ ਮਸਲੇ ਦੀ ਜ਼ਿਲ੍ਹਾ ਸਿਵਲ ਅਤੇ ਸਿੱਖਿਆ ਪ੍ਰਾਸਾਸਨ ਨੂੰ ਆਪ ਨਿਗਰਾਨੀ ਕਰਨ ਦੀ ਮੰਗ ਕੀਤੀ ਤਾਂ ਜ਼ੋ ਇਸ ਮਸਲੇ ਦਾ ਸਾਰਥਕ ਹੱਲ ਕੱਢਿਆ ਜਾ ਸਕੇ।

Scroll to Top