
ਸਕੂਲਾਂ ਦਾ ਸਮਾਂ ਘੱਟ ਕਰਨ ਦੀ ਮੰਗ- ਮੁੱਖ ਅਧਿਆਪਕ ਜਥੇਬੰਦੀ ਪੰਜਾਬ।
ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਸਕੂਲਾਂ ਦਾ ਸਮਾਂ ਸਵੇਰ 7.30 ਤੋਂ 12 ਵਜੇ ਤੱਕ ਕੀਤਾ ਜਾਵੇ।
ਮੁੱਖ ਅਧਿਆਪਕ ਦੇ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ, ਸੂਬਾ ਪ੍ਰੈਸ ਸਕੱਤਰ ਜਸਵੀਰ ਸਿੰਘ ਹੁਸ਼ਿਆਰਪੁਰ ਨੇ ਦੱਸਿਆ ਕਿ 2 ਵਜੇ ਤਿੱਖੀ ਧੁੱਪ ਕਾਰਨ ਬੱਚਿਆਂ ਨੂੰ ਘਰਾਂ ਦਾ ਜਾਣਾ ਬਹੁਤਾ ਔਖਾ ਹੈ ।ਸਰਕਾਰੀ ਸਕੂਲਾਂ ਕੋਲ ਟ੍ਰਾਂਸਪੋਰਟ ਦਾ ਵੀ ਕੋਈ ਪ੍ਰਬੰਧ ਨਹੀਂ ਹੈ।
ਜਥੇਬੰਦੀ ਦੇ ਦੇ ਉਪ ਪ੍ਰਧਾਨ ਰਘਵਿੰਦਰ ਸਿੰਘ ਧੂਲਕਾ, ਭਗਵੰਤ ਭਟੇਜਾ ਫਜਲਿਕਾ, ਗੁਰਮੇਲ ਸਿੰਘ ਬਰੇ ,ਜਸ਼ਨਦੀਪ ਸਿੰਘ ਕੁਲਾਣਾ, ਰਕੇਸ਼ ਕੁਮਾਰ ਬਰੇਟਾ ਸੁਖਵਿੰਦਰ ਸਿੰਗਲਾ ਬਰੇਟਾ, ਰਾਮਪਾਲ ਸਿੰਘ ਗੜੱਦੀ, ਸਤਿੰਦਰ ਸਿੰਘ ਦੁਆਬੀਆ ,ਲਵਨੀਸ਼ ਗੋਇਲ ਨਾਭਾ, ਕਮਲ ਗੋਇਲ ਸੁਨਾਮ, ਓਮ ਪ੍ਰਕਾਸ਼ ਸੁਨਾਮ, ਪਰਮਜੀਤ ਸਿੰਘ ਤਲਵੰਡੀ ਸਮੇਤ ਜਥੇਬੰਦੀ ਵੱਲੋਂ ਤੁਰੰਤ ਗਰਮੀ ਨੂੰ ਦੇਖਦਿਆਂ ਬੱਚਿਆਂ ਦਾ ਛੁੱਟੀਆਂ ਦਾ ਸਮਾਂ ਜਲਦੀ ਕਰਨ ਦੀ ਮੰਗ ਕੀਤੀ ਹੈ।