
ਅੱਜ ਮਿਤੀ 18.5.24 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਡਾਕਟਰ ਹਿਮਾਂਸ਼ੂ ਅਗਰਵਾਲ(ਆਈ. ਏ. ਐਸ.) ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਜੈ ਇੰਦਰ ਸਿੰਘ (PCS) ਐਸ ਡੀ ਐਮ ਜਲੰਧਰ 1 ਜੀ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ 2024 ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਵੱਖ ਵੱਖ ਵੋਟਰ ਜਾਗਰੂਕਤਾ ਸਬੰਧੀ ਗਤਿਵਿਧਿਆਂ ਕਰਵਾਈਆਂ ਜਾ ਰਹੀਆਂ ਹਨ।

ਇਸ ਲੜੀ ਤਹਿਤ ਸੁਮਨ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਲੱਧੇਵਾਲੀ ਦੇ ਵਿਦਿਆਰਥੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਵੋਟਾਂ ਸਬੰਧੀ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਸਲੋਗਨ , ਪੋਸਟਰ ਬਣਾਏ ਅਤੇ ਲੱਧੇਵਾਲੀ ਰੋਡ ਤੇ ਹਿਊਮਨ ਚੈਨ ਬਣਾ ਕੇ ਆਮ ਜਨਤਾ ਨੂੰ ਵੋਟਾਂ ਵਿੱਚ ਵਧ ਤੋਂ ਵੱਧ ਭਾਗੀਦਾਰੀ ਲਈ ਜਾਗਰੂਕ ਕੀਤਾ। ਜਿਸ ਵਿਚ ਆਮ ਜਨਤਾ ਨੇ ਵਿਦਿਆਥੀਆਂ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਅਤੇ ਇਹ ਵਿਸ਼ਵਾਸ ਦਵਾਇਆ ਕਿ ਚੋਣ ਕਮਿਸ਼ਨ ਵਲੋਂ ਦਿੱਤੇ ਨਾਰੇ ਇਸ ਵਾਰ 70 ਪਾਰ ਦਾ ਟੀਚਾ ਪੂਰਾ ਕਰਨ ਲਈ ਸਹਿਯੋਗ ਦੇਣਗੇ।
ਇਸ ਵਿਚ ਸ਼੍ਰੀ ਚੰਦਰ ਸ਼ੇਖਰ ਨੋਡਲ ਅਫ਼ਸਰ ਸਵੀਪ ਅਤੇ ਮਨਜੀਤ ਮੈਨੀ ਸਹਾਇਕ ਨੋਡਲ ਅਫ਼ਸਰ ਨੇ ਵਿਦਿਆਰਥੀਆਂ ਆਪਣੇ ਮਾਤਾ ਪਿਤਾ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਗਰਮੀ ਦੇ ਪ੍ਰਭਾਵ ਤੋਂ ਬਚਣ ਲਈ ਸਵੇਰੇ ਜਲਦੀ ਵੋਟ ਪਾਉਣ ਦੀ ਅਪੀਲ ਕੀਤੀ।
ਸਕੂਲ ਚੇਅਰਮੈਨ ਸ਼੍ਰੀ ਸਵਰਾਜ ਕੁਮਾਰ ਨੇ ਪ੍ਰਸ਼ਾਸ਼ਨ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਮੁਹਿਮ ਵਿੱਚ ਵਧ ਤੋ ਵਧ ਹਿੱਸਾ ਪਾਉਣ ਦਾ ਪ੍ਰਣ ਲਿਆ।
ਇਸ ਵਿਚ ਸਕੂਲ ਦੇ ਲਗਭਗ 400 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਰਿੰਪਲ ਬਸਰਾ ਅਤੇ ਅਨਿਲ ਸ਼ਰਮਾ ਬੂਥ ਲੈਵਲ ਅਫ਼ਸਰ , ਪ੍ਰਿੰਸੀਪਲ ਨੀਤੂ ਸ਼ਰਮਾ, ਪ੍ਰੀਤਿ, ਹਰਪ੍ਰੀਤ ਕੌਰ, ਮਨਦੀਪ ਕੌਰ, ਸੁਨੀਤਾ, ਰੀਟਾ, ਪੂਨਮ ਵਰਮਾ, ਰਚਨਾ ਕਲਸੀ, ਬਲਜੀਤ ਕੌਰ, ਪੂਜਾ ਸਮੇਤ ਸਾਰੇ ਸਕੂਲ ਦੇ ਅਧਿਆਪਕ ਵੀ ਇਸ ਮੁਹਿਮ ਵਿਚ ਸ਼ਾਮਿਲ ਸਨ।