
*ਲੰਬੇ ਸੰਘਰਸ਼ ਤੋਂ ਬਾਅਦ ਅਧਿਆਪਕ ਦੀ ਕੱਟੀ ਤਨਖ਼ਾਹ ਹੋਈ ਜਾਰੀ, ਸੰਘਰਸ਼ ਦੀ ਹੋਈ ਜਿੱਤ!*ਸੰਯੁਕਤ ਕਿਸਾਨ ਮੋਰਚਾ ਅਤੇ ਇਸ ਸੰਘਰਸ਼ ਵਿੱਚ ਸ਼ਾਮਲ ਜਥੇਬੰਦੀਆਂ ਦਾ ਡੀ.ਟੀ.ਐੱਫ.ਨੇ ਕੀਤਾ ਧੰਨਵਾਦ(ਫਾਜ਼ਿਲਕਾ)ਮਿਤੀ:17-07-24ਸੰਯੁਕਤ ਕਿਸਾਨ ਮੋਰਚੇ ਅਤੇ ਦੇਸ਼ ਭਰ ਦੀਆਂ ਟਰੇਡ ਜਥੇਬੰਦੀਆਂ ਦੇ ਸੱਦੇ ਤੇ 16 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਵਿੱਚ ਭਾਗ ਲੈਣ ਵਾਲੇ ਸਾਥੀ ਅਧਿਆਪਕ ਅਮਰ ਲਾਲ, ਸ.ਮਿ. ਸਕੂਲ ਚਾਹਲਾਂ ਵਾਲੀ ਦੀ ਕੱਟੀ ਤਨਖ਼ਾਹ ਲੰਬੇ ਸੰਘਰਸ਼ ਤੋਂ ਬਾਅਦ ਜਾਰੀ ਕਰਕੇ ਸਿੱਖਿਆ ਵਿਭਾਗ ਨੇ ਉਸਦੇ ਖਾਤੇ ਵਿੱਚ ਜਮ੍ਹਾ ਕਰਵਾ ਦਿੱਤੀ ਹੈ!ਜਿਕਰਯੋਗ ਹੈ ਕਿ ਡੀ.ਟੀ.ਐਫ.ਨੇ ਤਨਖਾਹ ਕਟੌਤੀ ਵਾਪਸੀ ਅਤੇ ਆਪਣੇ ਧਰਨੇ ਮੁਜਾਹਰੇ ਕਰਨ ਦੇ ਸੰਵਿਧਾਨਕ ਹੱਕ ਦੀ ਰੱਖੀ ਲਈ ਜੁਬਾਨਬੰਦੀ ਖਿਲਾਫ਼ ਇੱਕ ਲੰਬਾ ਸੰਘਰਸ਼ ਕੀਤਾ! ਇਸਦੇ ਤਹਿਤ 26 ਜੂਨ ਨੂੰ ਜਥੇਬੰਦੀ ਵੱਲੋਂ ਕਿਰਤੀ ਕਿਸਾਨ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ ਅਤੇ ਹੋਰ ਜਨਤਕ ਜਥੇਬੰਦੀਆਂ ਨਾਲ ਸਾਂਝੇ ਰੂਪ ਵਿੱਚ ਡੀ.ਈ.ਓ. ਦਫ਼ਤਰ ਵਿਖ਼ੇ ਧਰਨਾ ਲਗਾਇਆ ਪਰ ਮਸਲੇ ਦੀ ਸੁਣਵਾਈ ਨਾ ਹੋਣ ਤੇ ਮਜਬੂਰਨ ਡੀ.ਈ.ਓ. ਦਫ਼ਤਰ ਘੇਰਨਾ ਪਿਆ!ਪਰ ਵੱਡੀ ਗਿਣਤੀ ਵਿੱਚ ਕਮਾਂਡੋ ਫੋਰਸ ਦੁਆਰਾ ਡੀ.ਈ.ਓ. ਨੂੰ ਦਫ਼ਤਰ ਵਿੱਚੋ ਬਾਹਰ ਕੱਢਿਆ ਗਿਆ ਅਤੇ ਅਧਿਆਪਕ ਸਾਥੀਆਂ ਨਾਲ ਧੱਕਾ ਮੁੱਕੀ ਕੀਤੀ ਗਈ ਪਰ ਮਸਲਾ ਉੱਥੇ ਦਾ ਉੱਥੇ ਹੀ ਲਟਕਦਾ ਰਿਹਾ! ਜਿਸ ਕਰਕੇ ਅਧਿਆਪਕ ਵਰਗ ਵਿੱਚ ਭਾਰੀ ਰੋਸ ਭਰ ਗਿਆ ਅਤੇ ਉਹਨਾਂ ਨੇ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਜਨਤਕ ਜਥੇਬੰਦੀਆਂ ਨਾਲ ਮਿਲਕੇ 11 ਜੁਲਾਈ ਨੂੰ ਡੀ.ਸੀ.ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ!ਲਗਾਤਾਰ 2 ਘੰਟੇ ਸ਼ਾਂਤਮਈ ਢੰਗ ਨਾਲ ਬੈਠਣ ਤੋਂ ਬਾਅਦ ਪ੍ਰਸ਼ਾਸ਼ਨ ਨੇ ਕੋਈ ਸਾਰ ਨਾ ਲਈ ਤਾਂ ਜਥੇਬੰਦੀਆਂ ਨੇ ਬੱਤੀਆਂ ਵਾਲਾ ਚੌਂਕ ਜਾਮ ਕਰ ਦਿੱਤਾ! ਦੋ ਘੰਟੇ ਦੇ ਜਾਮ ਤੋਂ ਬਾਅਦ ਡੀ.ਈ.ਓ.ਨੇ ਧਰਨੇ ਵਿੱਚ ਆ ਕੇ ਤਨਖਾਹ ਕਟੌਤੀ ਵਾਪਸ ਕਰਨ ਦਾ ਭਰੋਸਾ ਦਿੱਤਾ! ਇੱਥੇ ਜਿਕਰਯੋਗ ਹੈ ਕਿ ਵੱਖ ਵੱਖ ਮੀਡੀਆ ਅਦਾਰਿਆਂ ਨੇ ਵੀ ਤਨਖ਼ਾਹ ਕਟੌਤੀ, ਵਿਸ਼ਾਲ ਰੋਸ ਮੁਜਾਹਰੇ ਅਤੇ ਅਧਿਆਪਕਾਂ ਦੀ ਖੱਜਲ ਖੁਆਰੀ ਦਾ ਮੁੱਦਾ ਚੁੱਕਿਆ! ਉੱਚ ਅਧਿਕਾਰੀਆਂ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਨੂੰ ਨਿਰਦੇਸ਼ ਮਿਲਦਿਆਂ ਹੀ ਤੁਰੰਤ ਬਿੱਲ ਖਜਾਨੇ ਵਿੱਚ ਲਗਾਏ ਗਏ ਅਤੇ ਅਧਿਆਪਕ ਦੀ ਤਨਖਾਹ ਖਾਤੇ ਵਿੱਚ ਜਮ੍ਹਾ ਕਰਵਾ ਦਿੱਤੀ ਗਈ !ਡੀ.ਟੀ.ਐੱਫ.ਦੇ ਜਿਲ੍ਹਾ ਪ੍ਰਧਾਨ ਮਹਿੰਦਰ ਕੋੜਿਆਂ ਵਾਲੀ ਅਤੇ ਜਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਟੀ.ਐੱਫ. ਜਥੇਬੰਦੀ ਸਿਰਫ ਦਬਾਅ ਬਣਾਉਣ ਲਈ ਨਹੀਂ ਬਲਕਿ ਸਿੱਖਿਆ ਸੁਧਾਰਾਂ ਲਈ ਲਗਾਤਾਰ ਯਤਨਬੱਧ ਰਹਿੰਦੀ ਹੈ,ਕਿਸੇ ਵੀ ਤਰ੍ਹਾਂ ਦੀ ਬੇਇਨਸਾਫ਼ੀ ਖਿਲਾਫ ਹਮੇਸ਼ਾ ਲੜਦੀ ਰਹੇਗੀ।