ਲੈਕਚਰਾਰ ਯੂਨੀਅਨ ਵਲੋਂ ਅੱਤ ਦੀ ਪੈ ਰਹੀ ਗਰਮੀ ਕਾਰਨ ਸਕੂਲਾਂ ਦਾ ਸਮਾਂ ਬਦਲਣ ਅਤੇ ਗਰਮੀ ਦੀਆਂ ਛੁਟੀਆਂ 5 ਜੂਨ ਤੋਂ ਕਰਨ ਦੀ ਮੰਗ – ਅਮਨ ਸ਼ਰਮਾ

ਲੈਕਚਰਾਰ ਯੂਨੀਅਨ ਵਲੋਂ ਅੱਤ ਦੀ ਪੈ ਰਹੀ ਗਰਮੀ ਕਾਰਨ ਸਕੂਲਾਂ ਦਾ ਸਮਾਂ ਬਦਲਣ ਅਤੇ ਗਰਮੀ ਦੀਆਂ ਛੁਟੀਆਂ 5 ਜੂਨ ਤੋਂ ਕਰਨ ਦੀ ਮੰਗ – ਅਮਨ ਸ਼ਰਮਾ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਆਨ- ਲਾਈਨ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ | ਜਿਸ ਵਿੱਚ ਸ਼ਾਮਿਲ ਸੂਬਾ ਪੈਟਰਨ ਸੁਖਦੇਵ ਸਿੰਘ ਰਾਣਾ, ਬਲਰਾਜ ਸਿੰਘ ਬਾਜਵਾ, ਰਵਿੰਦਰਪਾਲ ਸਿੰਘ ਅਤੇ ਹਰਜੀਤ ਸਿੰਘ ਬਲਹਾੜੀ ਨੇ ਕਿਹਾ ਕਿ ਪੁਰੇ ਪੰਜਾਬ ਵਿੱਚ ਅੱਤ ਦੀ ਗਰਮੀ ਪੈਣ ਲੱਗ ਪਈ ਹੈ ਅਤੇ ਬਹੁਤ ਗਰਮ ਹਵਾਵਾਂ ਚੱਲ ਰਹੀਆਂ ਹਨ | ਬਹੁਤ ਗਰਮੀ ਕਾਰਨ ਵਿਦਿਆਰਥੀਆਂ ਦੇ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ | ਇਸਲਈ ਸਕੂਲਾਂ ਦਾ ਸਮਾਂ 7.30 ਤੋਂ 12 ਵੱਜੇ ਕੀਤਾ ਜਾਵੇ ਤਾਂਕਿ ਵਿਦਿਆਰਥੀਆਂ ਨੂੰ ਗਰਮੀ ਤੋਂ ਕੁੱਝ ਰਾਹਤ ਮਿੱਲ ਸਕੇ |ਅਮਨ ਸ਼ਰਮਾ, ਮਲਕੀਤ ਸਿੰਘ ਫਿਰੋਜਪੁਰ, ਕੌਸ਼ਲ ਸ਼ਰਮਾ ਪਠਾਨਕੋਟ, ਤਜਿੰਦਰ ਸਿੰਘ ਖ਼ੈਰਾ ਤਰਨਤਾਰਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਕਾਰਨ ਸਮੂਹ ਅਧਿਆਪਕਾਂ ਦੀ ਚੋਣ ਡਿਊਟੀ ਲੱਗੀ ਹੋਈ ਹੈ ਇਸਲਈ ਗਰਮੀ ਦੀਆਂ ਛੁੱਟੀਆਂ 5 ਜੂਨ ਤੋਂ 20 ਜੁਲਾਈ ਤੱਕ ਕੀਤੀਆਂ ਜਾਣ| ਮੀਟਿੰਗ ਵਿੱਚ ਕੁਲਦੀਪ ਗਰੋਵਰ ,ਅਮਰਜੀਤ ਸਿੰਘ ਵਾਲੀਆ, ਬਲਦੀਸ਼ ਕੁਮਾਰ, ਜਗਤਾਰ ਸਿੰਘ ਹੋਸ਼ਿਆਰਪੁਰ, ਇੰਦਰਜੀਤ ਸਿੰਘ,ਅਰੁਣ ਕੁਮਾਰ,ਜਸਪਾਲ ਸਿੰਘ ਵਾਲੀਆ,ਬਲਜੀਤ ਸਿੰਘ ਕਪੂਰਥਲਾ, ਚਰਨਦਾਸ ਮੁਕਤਸਰ, ਵਿਵੇਕ ਕਪੂਰ ਫਰੀਦਕੋਟ, ਕੁਲਵਿੰਦਰਪਾਲ ਸਿੰਘ ਅਤੇ ਜਤਿੰਦਰ ਸਿੰਘ ਮਸਾਣੀਆਂ ਹਾਜਰ ਸਨ |

Scroll to Top