ਬਠਿੰਡਾ, 30 ਜੂਨ 2024
ਮਿਤੀ 29-06-2024 ਨੂੰ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਵੱਲੋਂ ਤਿੰਨ ਜ਼ਿਲ੍ਹਿਆਂ ਬਠਿੰਡਾ, ਮਾਨਸਾ ਤੇ ਸੰਗਰੂਰ ਤੋਂ ਲੈਕਚਰਾਰ ਮਿਲਣੀ ਦੀ ਸ਼ੁਰੂਆਤ ਕੀਤੀ ਗਈ| ਇਸ ਪ੍ਰੋਗਰਾਮ ਵਿੱਚ ਲੈਕਚਰਾਰ ਯੂਨੀਅਨ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣ ਦੇ ਨਾਲ਼-ਨਾਲ਼ ਉੱਥੇ ਹਾਜਰ ਲੈਕਚਰਾਰਾ ਪਾਸੋਂ ਉਹਨਾਂ ਦੀਆਂ ਸਮੱਸਿਆਵਾਂ ਤੇ ਵਿਚਾਰ ਸੁਣੇ ਗਏ ਅਤੇ ਧਰਾਤਲ ਪੱਧਰ ਤੇ ਵਰਗ ਦੇ ਹਾਲਾਤ ਨੂੰ ਵਿਚਾਰਿਆ ਗਿਆ|

ਇਸ ਦੌਰੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਲੈਕਚਰਾਰਾ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਸ੍ਰੀ ਲਖਵੀਰ ਸਿੰਘ ਕਮੇਟੀ ਦੇ ਕੰਨਵੀਨਰ ਅਤੇ ਸ੍ਰੀ ਗਿਆਨ ਦੀਪ ਸਿੰਘ ਕੋ ਕੰਨਵੀਨਰ ਚੁਣੇ ਗਏ|ਇਹਨਾਂ ਮੀਟਿੰਗਾਂ ਤੋਂ ਬਾਅਦ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 740 ਦੇ ਕਰੀਬ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖ਼ਾਲੀ ਹਨ ਇਸ ਦੇ ਨਾਲ਼ ਹੀ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਅਧਿਆਪਕਾ ਦੀ ਸੀਨੀਅਰਤਾ ਸੂਚੀ ਤਿਆਰ ਕੀਤੀ ਗਈ ਹੈ ਜਿਸ ਵਿੱਚ ਵੱਡੇ ਪੱਧਰ ਤੇ ਤਰੁੱਟੀਆਂ ਹਨ|ਬਠਿੰਡਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਸੀਨੀਅਰਤਾ ਸੂਚੀ ਦੀਆਂ ਤਰੁੱਟੀਆਂ ਕਾਰਨ ਪੰਜਾਬ ਵਿੱਚ ਲੈਕਚਰਾਰਾਂ ਦੀਆਂ 13913 ਅਸਾਮੀਆਂ ਵਿੱਚੋਂ ਅੱਧੇ ਤੋਂ ਵੱਧ ਖ਼ਾਲੀ ਹਨ ਜਿਸ ਨਾਲ਼ ਵਿਦਿਆਰਥੀਆਂ ਦੀ ਸਿੱਖਿਆ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ|
ਬਹੁਤ ਸਾਰੇ ਸਕੂਲਾਂ ਵਿੱਚ ਨਵੀਆਂ ਸਟ੍ਰੀਮਜ਼ ਦੇਣ ਵੇਲੇ ਪੂਰੀਆਂ ਅਸਾਮੀਆਂ ਨਹੀਂ ਦਿੱਤੀਆਂ ਗਈਆਂ ਜਿਸ ਕਾਰਨ ਵਿਦਿਆਰਥੀਆਂ ਨੂੰ ਮਾਹਿਰ ਲੈਕਚਰਾਰ ਨਹੀਂ ਮਿਲ਼ ਰਹੇ|ਸੰਗਰੂਰ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਸ ਜਸਪਾਲ ਸਿੰਘ ਵਾਲੀਆ ਨੇ ਕਿਹਾ ਕਿ ਰੇਸ਼ਨਲੈਜੇਸ਼ਨ ਕਰਨ ਸਮੇਂ ਲੈਕਚਰਾਰ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਸੂਬਾ ਪ੍ਰੈਸ ਸਕੱਤਰ ਸ ਰਣਬੀਰ ਸਿੰਘ ਨੇ ਕਿਹਾ ਕਿ ਇਹਨਾਂ ਮੀਟਿੰਗਾਂ ਵਿੱਚ ਲੈਕਚਰਾਰ ਕਾਡਰ ਦੀਆਂ ਮੁੱਖ ਮੰਗਾਂ ਜਿਵੇਂ ਪੀ ਈ ਐਸ ਗਰੁੱਪ A ਦੇ ਸੇਵਾ ਨਿਯਮ, ਵਿਭਾਗੀ ਤਰੱਕੀਆਂ, ਵਿਭਾਗੀ ਟੈਸਟ, ਰਿਵਰਸ਼ਨ ਜ਼ੋਨ ਦੀਆਂ ਸਮੱਸਿਆਵਾਂ ਅਤੇ ਵਿੱਤੀ ਮਸਲਿਆਂ ਨਾਲ਼ ਸੰਬੰਧਿਤ ਸਮੱਸਿਆਵਾਂ ਉੱਤੇ ਵਿਚਾਰ ਚਰਚਾ ਕੀਤੀ ਗਈ|ਉਹਨਾਂ ਨੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਤੋਂ ਮੰਗ ਕੀਤੀ ਕਿ ਸੀਨੀਅਰਤਾ ਸੂਚੀ ਦੀਆਂ ਤਰੁੱਟੀਆਂ ਨੂੰ ਜਲਦੀ ਤੋਂ ਜਲਦੀ ਸੋਧਿਆ ਜਾਵੇ, ਵਿਭਾਗੀ ਟੈਸਟ ਖ਼ਤਮ ਕੀਤਾ ਜਾਵੇ ਅਤੇ ਲੈਕਚਰਾਰ ਕਾਡਰ ਨਾਲ਼ ਸੰਬੰਧਿਤ ਵਿੱਤੀ ਮਸਲੇ ਹੱਲ ਕੀਤੇ ਜਾਣ|
ਇਹਨਾਂ ਮੀਟਿੰਗਾਂ ਵਿੱਚ ਬਠਿੰਡਾ ਤੋਂ ਜਨਰਲ ਸਕੱਤਰ ਸ. ਨੈਬ ਸਿੰਘ ਸ.ਜਗਜੀਤ ਸਿੰਘ, ਸ. ਬਾਬੂ ਸਿੰਘ, ਸ.ਹਰਮੰਦਰ ਸਿੰਘ , ਸ ਹਰਜੀਤ ਕਮਲ . ਸ੍ਰੀ ਪੁਸ਼ਪੇਸ਼ ਕੁਮਾਰ , ਸ੍ਰੀ ਰਾਕੇਸ਼ ਕੁਮਾਰ , ਸ੍ਰੀਮਤੀ ਵੰਦਨਾ ਸ਼ਰਮਾ , ਸ੍ਰੀਮਤੀ ਭੁਪਿੰਦਰ ਕੌਰ ਸ. ਗੁਰਵਿੰਦਰ ਸਿੰਘ ਜੱਸੀ ਪੌ ਵਾਲੀ , ਸੰਦੀਪ ਖ਼ਾਨ, ਸ . ਜਸਵੀਰ ਸਿੰਘ ਸਪੋਰਟਸ ਕੋਆਰਡੀਨੇਟਰ ਅਤੇ ਸ ਰਣਜੀਤ ਸਿੰਘ ਦੇਸਰਾਜ, ਮਾਨਸਾ ਜ਼ਿਲ੍ਹੇ ਤੋਂ ਅੰਗਰੇਜ਼ ਸਿੰਘ ਵਿਰਕ, ਸ੍ਰੀਮਤੀ ਗੁਰਪ੍ਰੀਤ ਕੌਰ, ਗੁਰਦੇਵ ਸਿੰਘ, ਨੈਬ ਸਿੰਘ, ਇੰਦਰਪ੍ਰੀਤ ਸਿੰਘ, ਡਾ ਵੀਰਪਾਲ ਕੌਰ, ਰਾਜਵੀਰ ਕੌਰ, ਸੁਖਦੀਪ ਕੌਰ, ਸੁਖਵੀਰ ਕੌਰ, ਅਤੇ ਮਲਕੀਤ ਕੌਰ ਸੰਗਰੂਰ ਜ਼ਿਲ੍ਹੇ ਤੋਂ ਪਰਮਿੰਦਰ ਲੋਗੋਵਾਲ ਟੀਮ ਸਮੇਤ ਹਾਜਰ ਸਨ