
ਲੈਕਚਰਾਰਾਂ ਨੂੰ ਤਰਸਦੇ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ -ਮਾਸਟਰ ਕੇਡਰ ਯੂਨੀਅਨ ਪੰਜਾਬ ਸਰਕਾਰ ਦੀ ਸਿੱਖਿਆ ਵਿਭਾਗ ਪ੍ਰਤੀ ਲਾਪਰਵਾਹੀ ਤੇ ਅਣਗਹਿਲੀ ਕਾਰਨ ਸੂਬੇ ਦੀ ਸੈਕੰਡਰੀ ਸਿੱਖਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਲੈਕਚਰਾਰ ਤਰੱਕੀਆਂ ਵਿੱਚ ਨਿਰੰਤਰ ਹੋ ਰਹੀ ਦੇਰੀ ਮਾਨਯੋਗ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਗਲੇ ਦੀ ਹੱਡੀ ਬਣ ਸਕਦੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ/ ਸੀਨੀਅਰ ਸੂਬਾ ਮੀਤ ਪ੍ਰਧਾਨ , ਦਲਜੀਤ ਸਿੰਘ ਸੱਭਰਵਾਲ ,ਸਟੇਟ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਸਰਪ੍ਰਸਤ ਧਰਮਿੰਦਰ ਗੁਪਤਾ ਆਗੂਆਂ ਨੇ ਦੱਸਿਆ ਕਿ ਸੂਬਾ ਸਰਕਾਰ ਮਾਸਟਰ ਕੇਡਰ ਤੋਂ ਲੈਕਚਰਾਰ ,ਹੈਡਮਾਸਟਰ ਪ੍ਮੋਸ਼ਨਾ ਵਿਚ ਦੇਰੀ ਕਰ ਰਹੀ ।ਸਕੂਲ ਲੈਕਚਰਾਰਾਂ ਨੂੰ ਉਡੀਕ ਰਹੇ , ਅਧਿਆਪਕ ਉਡੀਕਦੇ ਰਿਟਾਇਰ ਹੋ ਰਹੇ ਹਨ ਸਿੱਖਿਆ ਦੇ ਖੇਤਰ ਵਿੱਚ ਇਨਕਲਾਬ ਦੀ ਨਿਘਾਰ ਆ ਗਿਆ ਹੈ ਸੈਕੰਡਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਬੁਰੀ ਤਰ੍ਹਾਂ ਡਿੱਗ ਚੁੱਕਾ ਹੈ। ਸਰਕਾਰ ਪਿੱਛਲੇ ਤਿੰਨ ਸਾਲਾਂ ਤੋਂ ਪ੍ਮੋਸ਼ਨਾ ਦਾ ਰਾਗ ਅਲਾਪ ਰਹੀ ਹੈ । ਵਿਭਾਗ ਦਾ ਪ੍ਮੋਸ਼ਨ ਸੈਲ ਦੀ ਪ੍ਰਗਤੀ ਰਿਪੋਰਟ ਬੇਹੱਦ ਤਰਸਯੋਗ ਹੈ। ਵਿਭਾਗ ਸਿੱਖਿਆ ਮੰਤਰੀ ਜੀ ਦੇ ਹੱਥ ਦੀ ਕਠਪੁਤਲੀ ਬਣ ਗਿਆ ਹੈ। ਸਕੂਲਾਂ ਵਿੱਚ ਸੈਕੰਡਰੀ ਸਿੱਖਿਆ ਦਾ ਪੱਧਰ ਘਟਣ ਲਈ ਜੁੰਮੇਵਾਰ ਸਿੱਖਿਆ ਮੰਤਰੀ ਜੀ ਹਨ।ਲੈਕਚਰਾਰਰਾ ਦੀ ਘਾਟ ਕਾਰਨ ਸੈਕੰਡਰੀ ਪੱਧਰ ਦੇ ਬੱਚਿਆਂ ਦੀ ਗਿਣਤੀ ਘੱਟ ਚੁੱਕੀ ਹੈ। ਪੰਜਾਬ ਦੇ 85% ਫੀਸਦੀ ਸਕੂਲ ਲੈਕਚਰਾਰ ਦਾ ਕੰਮ ਮਾਸਟਰ ਕੇਡਰ ਕਰ ਰਿਹਾ ਹੈ। ਤਰੱਕੀ ਦੀ ਉਮੀਦ ਕਰਦੇ ਕਰਦੇ ਬਹੁਤ ਸਾਰੇ ਅਧਿਆਪਕ ਰਿਟਾਇਰ ਹੋ ਗਏ ਹਨ। ਤਰੱਕੀਆਂ ਸਾਲ ਵਿੱਚ ਦੋ ਵਾਰ ਹੋਣੀਆਂ ਚਾਹੀਦੀਆਂ ਹਨ। ਸੱਤਾ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਸਾਰ ਲੈਕਚਰਾਰ ਤਰੱਕੀਆਂ ਤੁਰੰਤ ਕਰ ਦਿੱਤੀਆਂ ਜਾਣਗਈਆਂ ਪਰ ਅੱਜੇ ਤੱਕ ਵਿਭਾਗ ਦੇ ਕਰਮਚਾਰੀ ਸਿੱਖਿਆ ਮੰਤਰੀ ਜੀ ਦੇ ਹੁਕਮਾ ਨੂੰ ਤਰਸ ਰਹੇ ਹਨ। ,ਬਿਨਾਂ ਲੈਕਚਰਾਰ ਸੈਕੰਡਰੀ ਸਿੱਖਿਆ ਵਿੱਚ ਨਿਘਾਰ ਆ ਗਿਆ ਹੈ । ਸਕੂਲਾਂ ਵਿੱਚ 8000 ਲੈਕਚਰਾਰ ਅਸਾਮੀਆਂ ਖਾਲੀ ਹਨ ਜਦਕਿ ਸਿੱਧੀ ਭਰਤੀ ਦਾ ਕੋਟਾ ਪਹਿਲਾਂ ਤੋਂ ਹੀ ਪੂਰਾ ਹੈ। ਪੁਰਾਣੀ ਪੈਨਸ਼ਨ ਪ੍ਰਤੀ ਵੀ ਸਰਕਾਰ ਟਾਲ ਮਟੋਲ ਕਰ ਰਹੀ ਹੈ। ਪੁਰਾਣੀ ਪੈਨਸ਼ਨ ਦਾ ਅਧੂਰਾ ਨੋਟੀਫਿਕੇਸ਼ਨ ਅਜੇ ਤੱਕ ਪੂਰਾ ਜਾਰੀ ਨਹੀਂ ਕਰ ਸਕੀ ਨਾ ਹੀ ਜੀ,.ਪੀ. ਐੱਫ. ਖਾਤੇ ਖੋਲ੍ਹੇ ਗਏ ,ਮਾਨ ਸਾਹਿਬ ਪੈਨਸ਼ਨ ਬਹਾਲ ਕਰਕੇ ਕੋਈ ਵਾਆਦਾ ਤਾਂ ਪੂਰਾ ਕਰੋ ਜੀ। ਮੰਤਰੀ ਵੱਲੋਂ ਆਗੂਆਂ ਨੂੰ ਮੀਟਿੰਗ ਤੇ ਬੁਲਾ ਕੇ, ਮੰਤਰੀ ਵੱਲੋਂ ਮੀਟਿੰਗ ਨਾ ਕਰਨੀ ਜਾਂ ਮੀਟਿੰਗ ਵਿੱਚੇ ਛੱਡ ਦੇਣਾ ਜਮਹੂਰੀ ਹੱਕਾਂ ਨਾਲ ਧੱਕੇਸ਼ਾਹੀ ਕਰਨੀ ਸਿੱਖਿਆ ਮੰਤਰੀ ਦੇ ਮਾੜੇ ਵਿਵਹਾਰ ਦੀ ਨਿਸ਼ਾਨੀ ਹੈ । ਜਿਸ ਕਾਰਨ ਸਿੱਖਿਆ ਮੰਤਰੀ ਦਾ ਪੰਜਾਬ ਵਿੱਚ ਵਿਰੋਧ ਜਾਰੀ ਹੈ। ਸਿੱਖਿਆ ਮੰਤਰੀ ਵੱਲੋਂ ਵੀ ਮੰਨੀਆਂ ਹੋਈਆਂ ਮੰਗਾਂ ਜਿਵੇ ਐਸਐਸਏ/ ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਲੈਂਥ ਆਫ ਸਰਵਿਸ ਦੇ ਮੁਤਾਬਕ ਬਣਦੀਆਂ 15 ਅਚਨਚੇਤ ਛੁੱਟੀਆਂ ਦੇਣ ਸਬੰਧੀ ਪੰਜ ਮਹੀਨੇ ਬੀਤ ਜਾਣ ਤੋਂ ਮਗਰੋਂ ਵੀ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ, ਸਰਕਾਰ ਸਿੱਖਿਆ ਦੀ ਹਾਲਤ ਨੇਸਤੋ ਨਾਬੂਦ ਕਰ ਰਹੀ ਹੈ । ਮਾਸਟਰ ਕੇਡਰ ਯੂਨੀਅਨ ਨੇ ਕਿਹਾ ਕਿ ਜੇ ਸਿੱਖਿਆ ਮੰਤਰੀ ਮਾਸਟਰ ਕੇਡਰ ਯੂਨੀਅਨ ਦੀਆਂ ਜਾਇਜ਼ ਮੰਗਾਂ ਹੱਲ ਕਰਨ ਵਾਸਤੇ ਕੋਈ ਮੀਟਿੰਗ ਨਹੀਂ ਕਰਦੇ ਤਾਂ ਮਾਸਟਰ ਕੇਡਰ ਯੂਨੀਅਨ ਨੂੰ ਮਜਬੂਰ ਹੋ ਕੇ ਵੱਡਾ ਸੰਘਰਸ਼ ਵਿੱਢੇਗੀ l ਇਸ ਸਮੇਂ ਹੋਰਾਂ ਤੋਂ ਇਲਾਵਾ ਇਨਾਂ ਅਧਿਆਪਕ ਆਗੂਆਂ ਵਿੱਚ ਪਰਮਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਆਕਾਸ਼ ਵਾਇਸ ਪ੍ਰਧਾਨ ਸਰਬਜੀਤ ਕੰਬੋਜ ਮੀਤ ਪ੍ਰਧਾਨ ਜਿਲ੍ਹਾ ਰਮੇਸ਼ ਕੰਬੋਜ ਜਨਰਲ ਸਕੱਤਰ ਨਵਦੀਪ ਮੈਣੀ ਜਨਰਲ ਸਕੱਤਰ ਰੋਹਿਤ ਸ਼ਰਮਾ ਸੁਮਿਤ ਕੁਮਾਰ ਮੀਡੀਆ ਸਕੱਤਰ ਅੰਗਰੇਜ਼ ਸਿੰਘ ਕੈਸ਼ੀਅਰ ਪਵਨ ਕੁਮਾਰ ਕੈਸ਼ੀਅਰ ਲਾਲ ਚੰਦ ਪਰਮਿੰਦਰ ਸਿੰਘ ,ਰਾਹੁਲ ਪ੍ਰੈਸ ਸਕੱਤਰ ਸਨੀ ਝੰਗੜਭੈਣੀ , ਸਰਲ ਕੁਮਾਰ ਮੀਤ ਪ੍ਰਧਾਨ ਰੌਕਸੀ ਮੋਹਨ ਲਾਲ ਸੀਨੀਅਰ ਮੀਤ ਪ੍ਰਧਾਨ ਹਰਨੇਕ ਸਿੰਘ ਹਰਜਿੰਦਰ ਸਿੰਘ ,ਅਤੇ ਵੱਡੀ ਗਿਣਤੀ ਵਿੱਚ ਐਗਜੈਕਟਿਵ ਮੈਂਬਰ ਤੇ ਅਧਿਆਪਕ ਸਾਥੀ ਹਾਜ਼ਰ ਸਨ