ਲੁਧਿਆਣਾ 7 ਅਪ੍ਰੈਲ:-ਨਵੇਂ ਸ਼ੈਸ਼ਨ ਦਾ ਆਗਾਜ਼ , ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ਼* ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੱਥੋਵਾਲ ਵਿਖੇ

ਨਵੇਂ ਸ਼ੈਸ਼ਨ ਦਾ ਆਗਾਜ਼ , ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ਼

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੱਥੋਵਾਲ ਵਿਖੇ ਸਕੂਲ ਸਟਾਫ਼ ਵੱਲੋਂ ਵੈੱਲਫੇਅਰ ਸੁਸਾਇਟੀ ਤੇ ਯੰਗ ਸਪੋਰਟਸ ਕਲੱਬ ਨੱਥੋਵਾਲ ਦੇ ਸਹਿਯੋਗ ਨਾਲ ਸ਼ੈਸ਼ਨ 2025-26 ਦੇ ਲਈ ਨਵੇਂ ਦਾਖ਼ਲੇ ਅਤੇ ਸਕੂਲ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਮਿਤੀ 05 ਅਪਰੈਲ 2025 ਨੂੰ ਕਰਵਾਏ ਗਏ।

ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਨ ਉਪਰੰਤ ਪਿਛਲੇ ਸੈਸ਼ਨ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਬੀਪੀਈਓ ਰਾਏਕੋਟ ਇਤਬਾਰ ਸਿੰਘ ਨੱਥੋਵਾਲ, cht ਦੱਧਾਹੂਰ ਜੰਗਪਾਲ ਸਿੰਘ, ਸਰਪੰਚ ਜਸਵਿੰਦਰ ਸਿੰਘ, ਜਗਦੇਵ ਸਿੰਘ ਨੰਬਰਦਾਰ ਪ੍ਰਧਾਨ ਵੈਲਫੇਅਰ ਸੁਸਾਇਟੀ, ਲਖਵਿੰਦਰ ਸਿੰਘ ਲੱਖਾ ਪ੍ਰਧਾਨ ਯੰਗ ਸਪੋਰਟਸ ਕਲੱਬ, ਡਾ. ਜਗਰਾਜ ਸਿੰਘ, ਜਗਪ੍ਰੀਤ ਸਿੰਘ ਬੁੱਟਰ, ਕਲੱਬ ਚੈਅਰਮੈਨ ਸਹਿਜਪ੍ਰੀਤ ਸਿੰਘ , ਕੁਲਵੰਤ ਸਿੰਘ ਬੁੱਟਰ ਤੇ ਹੋਰਾਂ ਪਤਵੰਤੇ ਸੱਜਣਾ ਵੱਲੋ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬੀਪੀਈਓ ਇਤਬਾਰ ਸਿੰਘ, CHT ਜੰਗਪਾਲ ਸਿੰਘ, ਵੈਲਫੇਅਰ ਸੁਸਾਇਟੀ, ਯੰਗ ਸਪੋਰਟਸ ਕਲੱਬ, ਸ. ਰਘਵੀਰ ਸਿੰਘ ਕੈਨੇਡਾ, ਚੇਅਰਮੈਨ ਜਸਵਿੰਦਰ ਸਿੰਘ, ਬਲਵੀਰ ਕੌਰ ਨੂੰ ਸਕੂਲ਼ ਲਈ ਵਿਸੇਸ਼ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ ਗਿਆ।ਯੰਗ ਸਪੋਰਟਸ ਕਲੱਬ ਨੱਥੋਵਾਲ ਵੱਲੋਂ ਸਾਰੇ ਸਕੂਲ ਸਟਾਫ ਤੇ ਜਗਦੇਵ ਸਿੰਘ ਨੰਬਰਦਾਰ ਪ੍ਰਧਾਨ ਵੈਲਫੇਅਰ ਸੋਸਾਇਟੀ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਅਧਿਆਪਕ ਸੁਖਪਾਲ ਸਿੰਘ ਵਲੋਂ ਪਿੱਛਲੇ ਸਾਲ ਦੀਆਂ ਪ੍ਰਾਪਤੀਆਂ ਤੇ ਅਗਲੇਰੀ ਯੋਜਨਾ ਬਾਰੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਬੀ ਪੀ ਈ ਓ ਇਤਬਾਰ ਸਿੰਘ ਵੱਲੋ ਵਿਭਾਗ ਵੱਲੋਂ ਬੱਚਿਆਂ ਨੂੰ ਸਹੂਲਤਾਂ ਬਾਰੇ ਦਸਦੇ ਹੋਏ ਸਕੂਲ ਵਿਚ ਬੱਚਿਆਂ ਦੇ ਦਾਖਲੇ ਲਈ ਅਪੀਲ ਕੀਤੀ। ਸਕੂਲ ਮੁਖੀ ਅਮਨਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਾਰੇ ਬੱਚੇ ਤੇ ਉਹਨਾ ਦੇ ਮਾਪੇ, ਅਤੇ ਸਕੂਲ ਅਧਿਆਪਕ ਸਿੰਗਾਰਾ ਸਿੰਘ, ਅਧਿਆਪਕਾ ਸ੍ਰੀਮਤੀ ਸੁਸ਼ਮਾ ਰਾਣੀ ਤੇ ਸ੍ਰੀਮਤੀ ਹਰਪਾਲ ਕੌਰ ਅਤੇ ਗੁਰਦੀਪ ਸਿੰਘ ਪੰਚ, ਗੁਰਜੀਤ ਸਿੰਘ ਪੰਚ, ਗੁਰਦੀਪ ਸਿੰਘ ਭੁੱਲਰ, ਅਮਰ ਸਿੰਘ, ਜਗਦੀਪ ਸਿੰਘ ਭੁੱਲਰ, ਲਵਪ੍ਰੀਤ ਸਿੰਘ ਕੌੜਾ, ਜਗਦੀਪ ਸਿੰਘ ਕੌੜਾ, ਜਿੰਦਰਪਾਲ ਸਿੰਘ,ਪੰਚ ਗੁਰਦੇਵ ਸਿੰਘ. ਪੰਚ ਗੁਰਜੰਟ ਸਿੰਘ ,ਪੰਚ ਮਨਪ੍ਰੀਤ ਸਿੰਘ ਮੰਨਾ, ਗੁਰਜੰਟ ਸਿੰਘ,ਮਨਪ੍ਰੀਤ ਸਿੰਘ ਪੰਚ,ਸਾਬਕਾ ਸਰਪੰਚ ਮਨਪ੍ਰੀਤ ਸਿੰਘ , ਸੋਹਣ ਸਿੰਘ, ਕੇਵਲ ਸਿੰਘ ਤੇ MDM ਵਰਕਰ ਜਸਵੀਰ ਕੌਰ, ਹਰਜੀਤ ਕੌਰ ਤੇ ਪ੍ਰਿਅੰਕਾ ਹਾਜ਼ਰ ਸਨ। ਸਮੂਹ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Scroll to Top