ਲੁਧਿਆਣਾ 4 ਅਪ੍ਰੈਲ :-ਨਵੇਂ ਸ਼ੈਸ਼ਨ ਦਾ ਆਗਾਜ਼ , ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ਼

ਨਵੇਂ ਸ਼ੈਸ਼ਨ ਦਾ ਆਗਾਜ਼ , ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ਼

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੱਥੋਵਾਲ ਵਿਖੇ ਸਕੂਲ ਸਟਾਫ਼ ਵੱਲੋਂ ਵੈੱਲਫੇਅਰ ਸੁਸਾਇਟੀ ਨੱਥੋਵਾਲ ਦੇ ਸਹਿਯੋਗ ਨਾਲ ਸ਼ੈਸ਼ਨ 2024-25 ਦੇ ਲਈ ਨਵੇਂ ਦਾਖ਼ਲੇ ਅਤੇ ਸਕੂਲ ਦੀ ਚੜ੍ਹਦੀ ਕਲਾ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਮਿਤੀ 03 ਅਪਰੈਲ 2024 ਨੂੰ ਕਰਵਾਏ ਗਏ।

ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਨ ਉਪਰੰਤ ਪਿਛਲੇ ਸੈਸ਼ਨ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਪੰਚ ਬਲਵੀਰ ਸਿੰਘ, ਗੁਰਚਰਨ ਸਿੰਘ, ਭੁਪਿੰਦਰ ਸਿੰਘ, ਕਰਮਜੀਤ ਸਿੰਘ, ਜਗਪ੍ਰੀਤ ਸਿੰਘ, ਕਰਮਜੀਤ ਸਿੰਘ ਠੇਕੇਦਾਰ, ਜਸਵਿੰਦਰ ਕੌਰ, ਕੁਲਵੰਤ ਸਿੰਘ ਤੇ ਹੋਰਾਂ ਪਤਵੰਤੇ ਸੱਜਣਾ ਵੱਲੋ ਸਨਮਾਨਿਤ ਕੀਤਾ ਗਿਆ। ਸਕੂਲ ਅਧਿਆਪਕ ਸੁਖਪਾਲ ਸਿੰਘ ਵਲੋਂ ਪਿੱਛਲੇ ਸਾਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਸੈਂਟਰ ਮੁਖੀ ਜੰਗਪਾਲ ਸਿੰਘ ਵੱਲੋ ਵਿਭਾਗ ਵੱਲੋਂ ਬੱਚਿਆਂ ਨੂੰ ਸਹੂਲਤਾਂ ਬਾਰੇ ਦਸਦੇ ਹੋਏ ਸਕੂਲ ਵਿਚ ਬੱਚਿਆਂ ਦੇ ਦਾਖਲੇ ਲਈ ਅਪੀਲ ਕੀਤੀ। ਸਕੂਲ ਮੁਖੀ ਅਮਨਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਾਰੇ ਬੱਚੇ ਤੇ ਉਹਨਾ ਦੇ ਮਾਪੇ, ਅਤੇ ਸਕੂਲ ਅਧਿਆਪਕ ਸਿੰਗਾਰਾ ਸਿੰਘ, ਅਧਿਆਪਕਾ ਸ੍ਰੀਮਤੀ ਸੁਸ਼ਮਾ ਰਾਣੀ , ਸ੍ਰੀਮਤੀ ਹਰਪਾਲ ਕੌਰ, ਅਰਸ਼ਦੀਪ ਕੌਰ ਤੇ ਸ.ਮਨਪ੍ਰੀਤ ਸਿੰਘ, ਅਮਰਜੀਤ ਸਿੰਘ, ਅਮਰ ਸਿੰਘ, ਕੇਵਲ ਸਿੰਘ ਤੇ MDM ਵਰਕਰ ਜਸਵੀਰ ਕੌਰ, ਹਰਜੀਤ ਕੌਰ ਤੇ ਪ੍ਰਿਅੰਕਾ ਹਾਜ਼ਰ ਸਨ। ਸਮੂਹ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Scroll to Top