ਰੋਟਰੀ ਡਿਸਟ੍ਰਿਕਟ ਕਾਨਫਰੰਸ 2024 ਵਿਖੇ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਕਾਰਜਾਂ ਲਈ ਬਿਹਤਰੀਨ ਕਲੱਬ ਵੱਜੋਂ ਸਨਮਾਨਿਤ: ਰਾਜਿੰਦਰ ਸਿੰਘ ਚਾਨੀ ਪ੍ਰਧਾਨ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ

ਰੋਟਰੀ ਡਿਸਟ੍ਰਿਕਟ ਕਾਨਫਰੰਸ 2024 ਵਿਖੇ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਕਾਰਜਾਂ ਲਈ ਬਿਹਤਰੀਨ ਕਲੱਬ ਵੱਜੋਂ ਸਨਮਾਨਿਤ: ਰਾਜਿੰਦਰ ਸਿੰਘ ਚਾਨੀ ਪ੍ਰਧਾਨ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ
ਰਾਜਪੁਰਾ 25 ਮਾਰਚ
ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਦੇ ਪ੍ਰਧਾਨ ਰਾਜਿੰਦਰ ਸਿੰਘ ਚਾਨੀ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਕਾਰਜ ਕਰਨ ਲਈ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੀ ਸਾਲਾਨਾ ਕਾਨਫਰੰਸ ਵਿਖੇ ਡਾ: ਭਰਤ ਪਾਂਡਿਆ ਟੀਆਰਐਫ਼ ਟਰੱਸਟੀ, ਡਿਸਟ੍ਰਿਕਟ ਗਵਰਨਰ 3090 ਘਣਸ਼ਿਆਮ ਕਾਂਸਲ ਅਤੇ ਪਾਸਟ ਡਿਸਟ੍ਰਿਕਟ ਗਵਰਨਰ ਵਿਜੈ ਗੁਪਤਾ ਨੇ ਲਗਭਗ 450 ਰੋਟੇਰੀਅਨ ਮੈਂਬਰਾਂ ਦੀ ਹਾਜਰੀ ਵਿੱਚ ਸਨਮਾਨਿਤ ਕੀਤਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਚਾਨੀ ਨੇ ਕਿਹਾ ਕਿ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਰਾਜਪੁਰਾ ਹੀ ਨਹੀਂ ਬਾਹਰ ਦੇ ਸ਼ਹਿਰਾਂ ਵਿੱਚ ਵੀ ਸਮਾਜ ਸੇਵਾ ਲਈ ਜਾਣਿਆ ਜਾਂਦਾ ਹੈ। 22 ਮਾਰਚ ਤੋਂ 24 ਮਾਰਚ ਤੱਕ ਹਰਿਦੁਆਰ (ਉੱਤਰਾਖੰਡ) ਵਿਖੇ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੀ ਯਾਦਗਾਰ ਸਾਲਾਨਾ ਕਾਨਫਰੰਸ ਵਿੱਚ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਦੇ ਵੱਲੋਂ ਸਾਲ 2023-24 ਦੇ ਮਹੱਤਵਪੂਰਨ ਸੇਵਾ ਪ੍ਰੋਜੈਕਟਾਂ ਦੀ ਸਰਾਹਨਾ ਡਿਸਟ੍ਰਿਕਟ ਗਵਰਨਰ ਘਣਸ਼ਿਆਮ ਕਾਂਸਲ ਅਤੇ ਸਮੁੱਚੀ ਟੀਮ ਨੇ ਕੀਤੀ। ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ ਗਵਰਨਰ 3090 ਘਣਸ਼ਿਆਮ ਕਾਂਸਲ ਨੇ ਕਲੱਬ ਦੇ ਕਾਰਜਾਂ ਦੀ ਸਰਾਹਨਾ ਕਰਦਿਆਂ ਕਿਹਾ ਰੋਟਰੀ ਇੰਟਰਨੈਸ਼ਨਲ ਫੰਡ ਦੇ ਲਈ ਵੀ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਵੱਲੋਂ ਯਤਨ ਕੀਤੇ ਗਏ। ਇਸਦੇ ਨਾਲ ਹੀ ਅੰਗਦਾਨ ਮੁਹਿੰਮ ਲਈ ਜਾਗਰੂਕਤਾ ਰੈਲੀ, ਲੋੜਵੰਦ ਅਤੇ ਪ੍ਰਗਤੀਸ਼ੀਲ ਵਿਦਿਆਰਥੀਆਂ ਦੀ ਉੱਚ ਸਿੱਖਿਆ ਦੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਫੀਸਾਂ ਭਰਨਾ, ਸਕੂਲਾਂ ਵਿੱਚ ਸਵੱਛਤਾ ਲਈ ਸਾਫ ਸਫਾਈ ਦੇ ਪ੍ਰੋਜੈਕਟ ਅਤੇ ਰੇਹੜੀਆਂ ਦੀ ਵੰਡ, ਲੜਕੀਆਂ ਦੀ ਮੈਨਸਟਰੂਅਲ ਸਵੱਛਤਾ ਦੇ ਲਈ ਜਾਗਰੂਕਤਾ ਸੈਮੀਨਾਰ, ਵਣ ਮਹਾਂਉਤਸਵ, ਅਧਿਆਪਕ ਸਨਮਾਨ ਸਮਾਰੋਹ ਅਤੇ ਹੋਰ ਵੀ ਬਹੁਤ ਸਾਰੇ ਸਮਾਜ ਸੇਵੀ ਪ੍ਰੋਜੈਕਟ ਕੀਤੇ ਗਏ ਹਨ। ਉਹਨਾਂ ਭਵਿੱਖ ਵਿੱਚ ਵੀ ਲੋੜਵੰਦਾਂ ਦੇ ਲਈ ਸਮਾਜਸੇਵੀ ਕਾਰਜ ਕਰਨ ਲਈ ਪਰੇਰਿਤ ਕੀਤਾ। ਇਸ ਮੌਕੇ ਪਾਸਟ ਡਿਸਟ੍ਰਿਕਟ ਗਵਰਨਰ ਵਿਜੈ ਗੁਪਤਾ ਨੇ ਵਧਾਈ ਦਿੰਦਿਆਂ ਕਿਹਾ ਕਿ ਰਾਜਿੰਦਰ ਸਿੰਘ ਚਾਨੀ ਦੀ ਅਗਵਾਈ ਹੇਠ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਨੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਰੋਟਰੀ ਇੰਟਰਨੈਸ਼ਨਲ, ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਅਤੇ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਦੀਆਂ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਸੁਹਿਰਦ ਉਪਰਾਲੇ ਕੀਤੇ ਹਨ। ਇਸ ਮੌਕੇ ਰੋਟੇਰੀਅਨ ਏ ਆਰ ਸ਼ਰਮਾ, ਪੀਡੀਜੀ ਅਮਜਦ ਅਲੀ, ਪੀਡੀਜੀ ਪ੍ਰਵੀਨ ਜਿੰਦਲ, ਪੀਡੀਜੀ ਵਿਜੈ ਅਰੋੜਾ, ਰੋਟੇਰੀਅਨ ਨਵੀਨ ਗਰਗ, ਰੋਟੇਰੀਅਨ ਅਨਿਲ ਸੂਦ ਅਸਿਸਟੈਂਟ ਗਵਰਨਰ ਅਤੇ ਹੋਰ ਰੋਟੇਰੀਅਨ ਵੀ ਮੌਜੂਦ ਸਨ।
ਇਸਤੋਂ ਇਲਾਵਾ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਵੱਲੋਂ ਰੋਟੇਰੀਅਨ ਰਤਨ ਸ਼ਰਮਾ ਸਕੱਤਰ 2023-24, ਰੋਟੇਰੀਅਨ ਮਾਨ ਸਿੰਘ, ਰੋਟੇਰੀਅਨ ਸੋਹਨ ਸਿੰਘ, ਰੋਟੇਰੀਅਨ ਸਤਵਿੰਦਰ ਸਿੰਘ ਚੌਹਾਨ, ਰੋਟੇਰੀਅਨ ਈਸ਼ਵਰ ਲਾਲ, ਰੋਟੇਰੀਅਨ ਓ ਪੀ ਆਰਿਆ, ਰੋਟੇਰੀਅਨ ਅਨਿਲ ਵਰਮਾ, ਰੋਟੇਰੀਅਨ ਸਤਪਾਲ ਨੰਦਰਾਜੋਗ, ਸ਼ਮਸ਼ੇਰ ਸਿੰਘ ਨੇ ਵੀ ਕਲੱਬ ਦੀ ਪ੍ਰਾਪਤੀ ਲਈ ਵਧਾਈ ਦਿੱਤੀ।

Scroll to Top