
ਰਾਜਿੰਦਰ ਚਾਨੀ ਨੂੰ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਸਾਲ 2025-26 ਦੀ ਡਿਸਟ੍ਰਿਕਟ ਪਬਲਿਕ ਇਮੇਜ ਕਮੇਟੀ ਦੇ ਮੈਂਬਰ ਨਾਮਜ਼ਦ ਕੀਤਾਰੋਟੇਰੀਅਨ ਭੂਪੇਸ਼ ਮਹਿਤਾ ਡਿਸਟ੍ਰਿਕਟ ਗਵਰਨਰ 2025-26 ਨੇ ਰਾਜਿੰਦਰ ਚਾਨੀ ਦੇ ਸਮਾਜ ਸੇਵੀ ਕਾਰਜਾਂ ਅਤੇ ਰੋਟਰੀ ਪ੍ਰਤੀ ਸਮਰਪਣ ਭਾਵਨਾ ਨੂੰ ਸਰਾਹਿਆ ਪੂਰੀ ਤਨਦੇਹੀ ਅਤੇ ਲਗਨ ਨਾਲ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੀ ਪਬਲਿਕ ਇਮੇਜ ਪ੍ਰੋਗਰਾਮ ਵਿੱਚ ਕਮੇਟੀ ਚੇਅਰਮੈਨ ਰੋਟੇਰੀਅਨ ਰਾਜੀਵ ਗਰਗ ਅਤੇ ਟੀਮ ਨਾਲ ਮਿਲ ਕੇ ਕਾਰਜ ਕਰਾਂਗਾ: ਰੋਟੇਰੀਅਨ ਰਾਜਿੰਦਰ ਸਿੰਘ ਚਾਨੀਰਾਜਪੁਰਾ 13 ਜਨਵਰੀ ( )ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਸਾਲ 2025-26 ਦੇ ਡਿਸਟ੍ਰਿਕਟ ਗਵਰਨਰ ਭੂਪੇਸ਼ ਮਹਿਤਾ ਨੇ ਰੋਟਰੀ ਇੰਟਰਨੈਸ਼ਨਲ ਡਾਇਰੈਕਟਰ 2025-27 ਰੋਟੇਰੀਅਨ ਕੇ ਪੀ ਨਾਗੇਸ਼ ਦੀ ਅਗਵਾਈ ਹੇਠ ਡਿਸਟ੍ਰਿਕਟ ਦੀਆਂ ਵੱਖ-ਵੱਖ ਕਮੇਟੀਆਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਡਿਸਟ੍ਰਿਕਟ 3090 ਦੀ ਸਾਲ 2025-26 ਦੀ ਇੱਕ ਮਹੱਤਵਪੂਰਨ ਕਮੇਟੀ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ ਪਬਲਿਕ ਇਮੇਜ ਕਮੇਟੀ ਦਾ ਐਲਾਨ ਵੀ ਲੋਹੜੀ ਮੌਕੇ ਕੀਤਾ ਗਿਆ ਜਿਸ ਵਿੱਚ ਰਾਜਪੁਰਾ ਦੇ ਸਮਾਜ ਸੇਵੀ ਅਤੇ ਰੋਟੇਰੀਅਨ ਰਾਜਿੰਦਰ ਸਿੰਘ ਚਾਨੀ ਨੂੰ ਕਮੇਟੀ ਮੈਂਬਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਚਾਨੀ ਨੇ ਦੱਸਿਆ ਕਿ ਰੋਟੇਰੀਅਨ ਭੂਪੇਸ਼ ਮਹਿਤਾ ਨੇ ਉਹਨਾਂ ਨੂੰ ਫੋਨ ਤੇ ਇਸ ਨਾਮਜ਼ਦਗੀ ਦੀ ਗੱਲ ਕਹੀ। ਇਸ ਕਮੇਟੀ ਦੇ ਚੇਅਰਮੈਨ ਰੋਟਰੀ ਕਲੱਬ ਸਿਰਸਾ ਤੋਂ ਰੋਟੇਰੀਅਨ ਰਾਜੀਵ ਗਰਗ ਪੀਡੀਜੀ ਹਨ। ਉਹਨਾਂ ਤੋਂ ਇਲਾਵਾ ਕਮੇਟੀ ਵਿੱਚ ਰੋਟੇਰੀਅਨ ਕਮਲ ਜੈਨ ਰੋਟਰੀ ਕਲੱਬ ਹਨੂੰਮਾਨਗੜ੍ਹ ਸੈਂਟਰਲ, ਰੋਟੇਰੀਅਨ ਨਵੀਨ ਜਿੰਦਲ ਰੋਟਰੀ ਕਲੱਬ ਬਰਨਾਲਾ, ਰੋਟੇਰੀਅਨ ਦੇਵਿੰਦਰ ਗਿੱਲ ਰੋਟਰੀ ਕਲੱਬ ਬਰਵਾਲਾ ਨੂੰ ਵਾਇਸ ਚੇਅਰਮੈਨ ਅਤੇ ਰੋਟੇਰੀਅਨ ਸੁਸ਼ੀਲ ਨਾਗਪਾਲ ਰੋਟਰੀ ਕਲੱਬ ਮੋਗਾ ਕ੍ਰਾਉਨ ਅਤੇ ਰੋਟੇਰੀਅਨ ਰਾਜੀਵ ਸਿੰਗਲਾ ਰੋਟਰੀ ਕਲੱਬ ਸਮਾਣਾ ਵੀ ਇਸ ਕਮੇਟੀ ਦੇ ਮੈਂਬਰ ਹਨ। ਰਾਜਿੰਦਰ ਸਿੰਘ ਚਾਨੀ ਨੇ ਕਿਹਾ ਕਿ ਡਿਸਟ੍ਰਿਕਟ ਗਵਰਨਰ ਭੂਪੇਸ਼ ਮਹਿਤਾ ਨੇ ਡਿਸਟ੍ਰਿਕਟ ਪਬਲਿਕ ਇਮੇਜ ਕਮੇਟੀ ਵਿੱਚ ਮੈਂਬਰ ਨਾਮਜਦ ਕਰਕੇ ਵੱਡਾ ਮਾਣ ਬਖਸ਼ਿਆ ਹੈ। ਇਸ ਨਾਲ ਉਹਨਾਂ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਵੱਖ-ਵੱਖ ਰੋਟਰੀ ਕਲੱਬਾਂ ਦੀ ਕਾਰਜਸ਼ੈਲੀ, ਕੀਤੇ ਜਾ ਰਹੇ ਕਾਰਜਾਂ ਅਤੇ ਉਹਨਾਂ ਦੇ ਸਮਾਜ ਤੇ ਪੈਣ ਵਾਲੇ ਪ੍ਰਤੀਕੂਲ ਪ੍ਰਭਾਵਾਂ ਰਾਹੀਂ ਵਧੀਆ ਸਿੱਖਣ ਨੂੰ ਮਿਲੇਗਾ। ਡਿਸਟ੍ਰਿਕਟ 3090 ਦੇ ਵੱਖ-ਵੱਖ ਕਲੱਬਾਂ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਨਾਲ ਰੋਟਰੀ ਦੀ ਪਬਲਿਕ ਇਮੇਜ ਵਿੱਚ ਹੋਰ ਵੀ ਨਿਖਾਰ ਆਏਗਾ ਜਿਸ ਲਈ ਉਹ ਆਪਣੀ ਟੀਮ ਦੇ ਚੇਅਰਮੈਨ ਦੀ ਅਗਵਾਈ ਹੇਠ ਉਪ ਚੇਅਰਮੈਨ ਅਤੇ ਬਾਕੀ ਮੈਂਬਰਾਂ ਨੂੰ ਭਰਪੂਰ ਸਹਿਯੋਗ ਵੀ ਦੇਣਗੇ।ਇਸ ਨਾਮਜ਼ਦਗੀ ਲਈ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਦੇ ਪ੍ਰਧਾਨ ਰੋਟੇਰੀਅਨ ਵਿਮਲ ਜੈਨ, ਫਾਊਂਡਰ ਚੇਅਰਮੈਨ ਰੋਟੇਰੀਅਨ ਸੰਜੀਵ ਮਿੱਤਲ, ਰੋਟੇਰੀਅਨ ਲਲਿਤ ਕੁਮਾਰ ਸਕੱਤਰ, ਰੋਟੇਰੀਅਨ ਜਿਤੇਨ ਸਚਦੇਵਾ ਪੀ ਆਰ ਓ, ਰੋਟੇਰੀਅਨ ਰਾਜੇਸ਼ ਨੰਦਾ ਖਜ਼ਾਨਚੀ ਅਤੇ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਦੇ ਸਮੂਹ ਮੈਂਬਰਾਂ ਨੇ ਰਾਜਿੰਦਰ ਸਿੰਘ ਚਾਨੀ ਨੂੰ ਵਧਾਈ ਦਿੱਤੀ।