ਜਾਇੰਟਸ ਕਲੱਬ ਰਾਜਪੁਰਾ ਵੱਲੋਂ ਲੋੜਵੰਦ ਨੂੰ ਵ੍ਹੀਲ ਚੇਅਰ ਦਿੱਤੀ ਗਈ

ਜਾਇੰਟਸ ਕਲੱਬ ਰਾਜਪੁਰਾ ਦੇ ਪ੍ਰਧਾਨ ਗਗਨ ਖੁਰਾਨਾ ਦੀ ਅਗਵਾਈ ਹੇਠ ਸ਼ਹਿਰ ਦੇ ਲੋੜਵੰਦ ਵਿਸ਼ੇਸ਼ ਜਰੂਰਤਾਂ ਵਾਲੇ ਵਿਅਕਤੀ ਨੂੰ ਵ੍ਹੀਲ ਚੇਅਰ ਜਾਇੰਟਸ ਕਲੱਬ ਵਿਖੇ ਦਿੱਤੀ ਗਈ। ਪ੍ਰਧਾਨ ਗਗਨ ਖੁਰਾਨਾ ਨੇ ਕਿਹਾ ਕਿ ਕੁਲਦੀਪ ਵਰਮਾ ਪ੍ਰਧਾਨ ਵਿਦਿਆਰਥੀ ਕਲਿਆਣ ਪ੍ਰੀਸ਼ਦ ਰਾਜਪੁਰਾ ਦੇ ਵਿਸ਼ੇਸ਼ ਉਪਰਾਲੇ ਸਦਕਾ ਇਹ ਨੇਕ ਕਾਰਜ ਹੋਇਆ ਹੈ। ਉਹਨਾਂ ਕਿਹਾ ਕਿ ਜਾਇੰਟਸ ਕਲੱਬ ਹਮੇਸ਼ਾ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ। ਇਸ ਮੌਕੇ ਜਾਇੰਟਸ ਕਲੱਬ ਦੇ ਮੈਂਬਰ ਅਤੇ ਆਹੁਦੇਦਾਰ ਕੁਲਦੀਪ ਸੇਠੀ, ਰਵਿੰਦਰ ਸੇਠੀ, ਜਤਿੰਦਰ ਨਾਟੀ, ਰਮੇਸ਼ ਪਾਹਵਾ, ਰਮੇਸ਼ ਪਾਹੁਜਾ, ਰਾਕੇਸ਼ ਪਾਹਵਾ ਅਤੇ ਹੋਰ ਮੈਂਬਰ ਵੀ ਮੌਜੂਦ ਸਨ।